06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਲਾਇਨਜ਼ ਕਲੱਬ ਪਠਾਨਕੋਟ ਮੇਨ ਵਲੋਂ ਡਾਕਟਰਜ਼ ਡੇਅ ਮੌਕੇ ਡਾਕਟਰਾਂ ਦਾ ਸਨਮਾਨ

ਅਜੀਤ ਡੈਸਕ 04-07-2026
ਪਠਾਨਕੋਟ, 3 ਜੁਲਾਈ (ਸੰਧੂ)-ਲਾਇਨਜ਼ ਕਲੱਬ ਡਿਸਟ੍ਰਿਕਟ 321-ਡੀ ਦੇ ਤਹਿਤ ਕਮ ਕਰਨ ਵਾਲੀ ਲਾਇਨਜ਼ ਕਲੱਬ ਪਠਾਨਕੋਟ ਮੇਨ ਵਲੋਂ ਨਵੇਂ ਪ੍ਰਧਾਨ ਵਿਜੈ ਕੁਮਾਰ ਵਰਮਾ ਦੀ ਅਗਵਾਈ ਹੇਠ ਡਾਕਟਰਜ਼ ਡੇ ਮੌਕੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਸ਼ਹਿਰ ਦੇ ਪ੍ਰਸਿੱਧ ਡਾਕਟਰ ਡਾ: ਕੇ.ਡੀ. ਸਿੰਘ, ਡਾ: ਜਿਤੇਂਦਰ ਛਾਬੜਾ, ਡਾ: ਸ਼ਿਵਮ ਸ਼ਰਮਾ ਤੇ ਡਾ: ਸੁਰਭੀ ਸ਼ਰਮਾ ਨੂੰ ਯਾਦਗਾਰੀ ਚਿੰਨ੍ਹ ਤੇ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਵਿਜੈ ਕੁਮਾਰ ਵਰਮਾ ਨੇ ਕਿਹਾ ਕਿ ਡਾਕਟਰ ਮਨੁੱਖਤਾ ਦੀ ਨਿਸ਼ਕਾਮ ਸੇਵਾ ਕਰਦੇ ਹੋਏ ਸਮਾਜ ਨੂੰ ਸਿਹਤਮੰਦ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਪਰੰਤ ਡਾ: ਕੇ.ਡੀ. ਸਿੰਘ, ਡਾ: ਜਿਤੇਂਦਰ ਛਾਬੜਾ, ਡਾ: ਸ਼ਿਵਮ ਸ਼ਰਮਾ ਅਤੇ ਡਾ: ਸੁਰਭੀ ਸ਼ਰਮਾ ਨੇ ਕਲੱਬ ਤੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਕਲੱਬ ਦੇ ਜਰਨਲ ਸਕੱਤਰ ਸ਼ਰਨਜੀਤ ਸਿੰਘ, ਕੈਸ਼ੀਅਰ ਹਰਜੀਤ ਸਿੰਘ, ਪੀ.ਆਰ.ਓ ਪੰਕਜ ਮਹਿਤਾ, ਜੋਨ ਚੇਅਰਮੈਨ ਨਰਿੰਦਰ ਮਹਾਜਨ, ਕੇਵਲ ਕ੍ਰਿਸ਼ਨ ਮਹਾਜਨ, ਵਿਜੈ ਪਾਸੀ, ਜਨਕ ਸਿੰਘ, ਸਮੀਰ ਗੁਪਤਾ, ਸੰਜੀਵ ਗੁਪਤਾ, ਅਜੈ ਪਾਲ ਸਿੰਘ, ਰਾਕੇਸ਼ ਅਗਰਵਾਲ, ਹਤਿੰਦਰ ਬੌਬੀ, ਨਰਿੰਦਰ ਗੁਪਤਾ, ਸੰਦੀਪ ਸਰੀਨ, ਸੰਦੀਪ ਕੁਮਾਰ, ਸੰਜੀਵ ਕੁਮਾਰ, ਕਿਰਨਦੀਪ ਸਿੰਘ ਕੇ.ਡੀ. ਲਾਇਨ ਲੇਡੀ ਸੰਗੀਤਾ ਵਰਮਾ, ਮੰਜੂ ਗੁਪਤਾ, ਸੁਮਨ ਗੁਪਤਾ, ਉਸ਼ਾ ਪਾਸੀ, ਡਾ. ਲਵਲੀਨ ਕੌਰ, ਸੋਨਾਲੀ ਗੁਪਤਾ, ਪੂਜਾ ਸ਼ਰਮਾ, ਪੂਜਾ ਸਰੀਨ, ਮਨਮੀਤ ਕੌਰ, ਅਲਪਨਾ ਮਹਿਤਾ, ਮੀਨਾਕਸ਼ੀ ਅਤੇ ਹੋਰ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਕਾਂਗਰਸ ਹਾਈਕਮਾਂਡ ਨੇ ਚੋਣ ਕਮੇਟੀਆਂ ਬਣਾਈਆਂ ਅਗਲੀ ਖ਼ਬਰ ਕੈਬਨਿਟ ਮੰਤਰੀ ਨੇ 1.84 ਕਰੋੜ ਦੀ ਲਾਗਤ ਨਾਲ ਬਣਨ ਵਾਲੀਆਂ ਚਾਰ ਸੜਕਾਂ ਦੇ ਨਿਰਮਾਣ ਕਾਰਜ ਕਰਵਾਏ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।