06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਕੈਬਨਿਟ ਮੰਤਰੀ ਨੇ 1.84 ਕਰੋੜ ਦੀ ਲਾਗਤ ਨਾਲ ਬਣਨ ਵਾਲੀਆਂ ਚਾਰ ਸੜਕਾਂ ਦੇ ਨਿਰਮਾਣ ਕਾਰਜ ਕਰਵਾਏ ਸ਼ੁਰੂ

ਅਜੀਤ ਡੈਸਕ 04-07-2026
ਤਾਰਾਗੜ੍ਹ, 3 ਜੁਲਾਈ (ਸੋਹਨ ਲਾਲ)-ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵਿਧਾਨ ਸਭਾ ਹਲਕਾ ਭੋਆ ਅਧੀਨ ਕਰੀਬ 1.84 ਕਰੋੜ ਦੀ ਲਾਗਤ ਨਾਲ ਬਣਨ ਵਾਲੀਆਂ ਚਾਰ ਮਹੱਤਵਪੂਰਨ ਸੜਕਾਂ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਮਿਆਣੀ ਰੋਡ ‘ਤੇ ਕਰੀਬ 52.90 ਲੱਖ, ਕੋਠੇ ਪ੍ਰੇਮ ਸਿੰਘ ਰੋਡ ‘ਤੇ 53.22 ਲੱਖ, ਸਾਹਿਬ ਚੱਕ ਰੋਡ ‘ਤੇ 45.56 ਲੱਖ ਤੇ ਜਾਨੀ ਚੱਕ ਰੋਡ ‘ਤੇ 33.02 ਲੱਖ ਦੀ ਲਾਗਤ ਨਾਲ ਨਿਰਮਾਣ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਭੋਆ ਹਲਕੇ ਦੇ ਵਿਕਾਸ ਲਈ ਖੁੱਲ੍ਹੇ ਦਿਲ ਨਾਲ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਮੌਕੇ ਨਰੇਸ਼ ਸੈਣੀ ਮਾਝਾ ਜ਼ੋਨ ਬੀ.ਸੀ ਵਿੰਗ ਇੰਚਾਰਜ, ਸਰਪੰਚ ਸੁਰਿੰਦਰ ਸ਼ਾਹ ਬਲਾਕ ਪ੍ਰਧਾਨ, ਲੈਂਡ ਮਾਰਗੇਜ ਬੈਂਕ ਪਠਾਨਕੋਟ ਦੇ ਚੇਅਰਮੈਨ ਖੁਸ਼ਵੀਰ ਕਾਟਲ, ਬਲਾਕ ਪ੍ਰਧਾਨ ਕੁਲਦੀਪ ਰਕਵਾਲ, ਤਰਸੇਮ ਸਿਹੌੜਾ ਨਸ਼ਾ ਮੁਕਤੀ ਮੋਰਚਾ ਹਲਕਾ ਭੋਆ ਕੋਆਰਡੀਨੇਟਰ, ਪ੍ਰੇਮ ਸਿੰਘ ਸਿਹੌੜਾ, ਸਰਪੰਚ ਕਮਲੇਸ਼ ਸਾਹਿਬ ਚੱਕ, ਸਰਪੰਚ ਚਮਨ ਲਾਲ ਜਾਨੀ ਚੱਕ, ਸਰਪੰਚ ਪ੍ਰਵੀਨ ਕੁਮਾਰੀ ਮਿਆਣੀ, ਸੰਤੋਖ ਸਿੰਘ, ਸਰਪੰਚ ਅਮਨਿੰਦਰ ਕੋਠੇ ਪ੍ਰੇਮ ਸਿੰਘ, ਤਰਸੇਮ ਸਿੰਘ, ਰਵਿੰਦਰ ਕਸ਼ਯਪ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਆਗੂ ਤੇ ਇਲਾਕਾ ਨਿਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਲਾਇਨਜ਼ ਕਲੱਬ ਪਠਾਨਕੋਟ ਮੇਨ ਵਲੋਂ ਡਾਕਟਰਜ਼ ਡੇਅ ਮੌਕੇ ਡਾਕਟਰਾਂ ਦਾ ਸਨਮਾਨ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ֹ’ਤੇ ਪਾਇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।