10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਮਾਮੂਲੀ ਬਾਰਿਸ਼ ਹੋਣ ਨਾਲ ਤਲਾਬ ਬਣ ਜਾਂਦੀ ਹੈ ਕਾਹਨੂੰਵਾਨ - ਭੈਣੀ ਮੀਆਂ ਖਾਂ ਸੰਪਰਕ ਸੜਕ

ਅਜੀਤ ਡੈਸਕ 26-06-2026
ਕਾਹਨੂੰਵਾਨ, 25 ਜੂਨ (ਨਿਸ਼ਾਨ ਸਿੰਘ ਚਾਹਲ)-ਸੱਤਾਧਾਰੀ ਰਾਜ ਸਰਕਾਰ ਰਾਜ ਅੰਦਰ ਸੜਕੀਤੰਤਰ ਨੂੰ ਮਜ਼ਬੂਤ ਕਰਨ ਦੇ ਬੇਸ਼ੱਕ ਲੱਖਾਂ ਦਾਅਵੇ ਕਰ ਰਹੀ ਹੈ, ਪਰ ਕਸਬਾ ਕਾਹਨੂੰਵਾਨ ਤੋਂ ਵਾਇਆ ਸੱਲੋਪੁਰ ਅਤੇ ਕੋਟਲੀ ਹਰਚੰਦਾ ਹੋ ਕੇ ਕਸਬਾ ਭੈਣੀ ਮੀਆਂ ਖਾਂ ਨੂੰ ਜਾਂਦੀ ਸੜਕ ਦੀ ਹਾਲਤ ਦੇਖਦਿਆਂ ਲਗਦਾ ਕਿ ਸਰਕਾਰ ਦੇ ਸਾਰੇ ਦਾਅਵੇ ਬਿਆਨਾਂ ਤੱਕ ਹੀ ਸੀਮਤ ਰਹਿ ਗਏ ਹਨ। ਪਿੰਡ ਸੱਲੋਪੁਰ ਦੀ ਹਦੂਦ ਤੋਂ ਲੈ ਕੇ ਕੋਟਲੀ ਹਰਚੰਦਾ ਅਤੇ ਕੋਟਲੀ ਹਰਚੰਦਾ ਤੋਂ ਭੈਣੀ ਮੀਆਂ ਖਾਂ ਤੱਕ ਸੜਕ ਥਾਂ-ਥਾਂ ਟੁੱਟੀ ਹੋਈ ਹੈ ਅਤੇ ਕਈ ਥਾਵਾਂ ’ਤੇ ਸੜਕ ਵਿਚਕਾਰ ਡੂੰਘੇ ਟੋਏ ਪਏ ਹੋਏ ਹਨ। ਮਾਮੂਲੀ ਬਾਰਿਸ਼ ਹੋਣ ’ਤੇ ਬਾਰਿਸ਼ ਦਾ ਪਾਣੀ ਇਸ ਸੜਕ ਉੱਪਰ ਪਏ ਡੂੰਘੇ ਖੱਡਿਆਂ ਵਿਚ ਭਰ ਜਾਂਦਾ ਹੈ, ਜਿਸ ਤੋਂ ਬਾਅਦ ਇਹ ਸੜਕ ਕਿਸੇ ਤਲਾਬ ਦਾ ਭੁਲੇਖਾ ਪਾਉਂਦੀ ਹੈ, ਜਿਸ ਤੋਂ ਬਾਅਦ ਇਸ ਸੜਕ ਦੇ ਰਾਹੀਂ ਸਫਰ ਕਰਨਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ। ਸਭ ਤੋਂ ਵੱਧ ਮੁਸ਼ਕਿਲ ਇਸ ਸੜਕ ਰਾਹੀਂ ਗੁਜਰ ਕੇ ਰੋਜ਼ਾਨਾ ਕੰਮ ਕਾਰ ’ਤੇ ਜਾਣ ਵਾਲੇ ਲੋਕਾਂ ਅਤੇ ਸਕੂਲ ਜਾਂਦੇ ਬੱਚਿਆਂ ਨੂੰ ਹੁੰਦੀ ਹੈ, ਸਕੂਲ ਜਾਂਦੇ ਬੱਚੇ ਅਕਸਰ ਹੀ ਇਸ ਸੜਕ ’ਤੇ ਡਿੱਗ ਕੇ ਕਈ ਵਾਰ ਸੱਟਾਂ ਲਗਾ ਕੇ ਚੁੱਕੇ ਹਨ। ਸੜਕ ਦੇ ਵਿਚਕਾਰ ਟੋਏ ਪੈਣ ਕਾਰਨ ਲੋਕਾਂ ਦੇ ਵਾਹਨ ਕਬਾੜ ਬਣ ਰਹੇ ਹਨ। ਸੜਕ ਦੀ ਹਾਲਤ ਖਰਾਬ ਹੋਣ ਕਾਰਨ ਲੋਕਾਂ ਨੂੰ ਭੈਣੀ ਮੀਆਂ ਖ਼ਾਂ ਜਾਣ ਲਈ ਵਾਇਆ ਚੱਕ ਸ਼ਰੀਫ ਰਾਹੀਂ ਵਾਧੂ ਸਫਰ ਤਹਿ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਇਸ ਨਾਲ ਜਿੱਥੇ ਲੋਕਾਂ ਨੂੰ ਭੈਣੀ ਮੀਆਂ ਖ਼ਾ ਜਾਣ ਲਈ ਵਧੇਰੇ ਸਮਾਂ ਲਗਦਾ ਹੈ ਅਤੇ ਪੈਟਰੋਲ ਤੇ ਡੀਜ਼ਲ ਦੀ ਵੀ ਖਪਤ ਵਧੇਰੇ ਹੁੰਦੀ ਹੈ। ਇਸ ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਕਿ ਇਸ ਸੜਕ ਨੂੰ ਪਹਿਲ ਦੇ ਆਧਾਰ ’ਤੇ ਬਣਾਇਆ ਜਾਵੇ ਤਾਂ ਜੋ ਲੋਕਾਂ ਦੇ ਸਮੇਂ ਅਤੇ ਪੈਸੇ ਦੀ ਬਚਤ ਹੋ ਸਕੇ।
ਪਿਛਲੀ ਖ਼ਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡੇਰਾ ਬਾਬਾ ਨਾਨਕ ’ਚ ਮੁੱਖ ਮੰਤਰੀ ਦੇ ਖਿਲਾਫ਼ ਲਗਵਾਏ ਪੋਸਟਰ ਅਗਲੀ ਖ਼ਬਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪਿੰਡ ਖੁਸਰੋਪੁਰ ਵਿਖੇ ਅਯੋਗ ਵਿਅਕਤੀਆਂ ਨੂੰ ਦਿੱਤੇ ਗਏ ਵਿੱਤੀ ਲਾਭ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।