19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਸੰਯੋਜਕ ਪੱਧਰੀ ਬਾਲ ਸਮਾਗਮ ਆਯੋਜਿਤ

ਅਜੀਤ ਡੈਸਕ 22-06-2026

ਸਤਿਸੰਗ ਨਾਲ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣਗੇ ਬੱਚੇ-ਸ਼ੋਬਿਤ
ਗੁਰਦਾਸਪੁਰ, 21 ਜੂਨ (ਚੱਕਰਾਜਾ)-ਜਦੋਂ ਬੱਚੇ ਸਤਿਸੰਗ ਤੇ ਗੁਰਮਤਿ ਦੇ ਰਸਤੇ ਉਪਰ ਚੱਲ ਪੈਣਗੇ ਤਾਂ ਉਹ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣਗੇ। ਉਕਤ ਵਿਚਾਰ ਸਥਾਕ ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਆਯੋਜਿਤ ਸੰਯੋਜਕ ਪੱਧਰੀ ਬਾਲ ਸਮਾਗਮ ਨੂੰ ਸੰਬੋਧਨ ਕਰਦਿਆ ਹੋਇਆਂ ਪ੍ਰਚਾਰਕ ਸ਼ੋਬਿਤ ਸਿੰਘ ਵੇਰਕਾ ਨੇ ਪ੍ਰਗਟ ਕੀਤੇ। ਉਨਾਂ ਫਰਮਾਇਆ ਕਿ ਜਿਸ ਤਰ੍ਹਾਂ ਇਮਾਰਤ ਦਾ ਲੰਬੇ ਸਮੇਂ ਤੱਕ ਟਿਕਣ ਲਈ ਨੀਂਹ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ, ਉਸੇ ਪ੍ਰਕਾਰ ਬੱਚਿਆਂ ਦਾ ਬਚਪਨ ਤੋਂ ਹੀ ਭਗਤੀ ਮਾਰਗ ’ਤੇ ਚਲਣਾ ਹੀ ਸਮਾਜ ਤੇ ਮਾਨਵ ਕਲਿਆਣ ਦੀ ਸ਼ੁਰੂਆਤ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਤੇ ਸਮਾਜ ਨੂੰ ਸਹੀ ਦਿਸ਼ਾ ਦੇਣ ਦੇ ਲਈ ਮਿਸ਼ਨ ਵਲੋਂ ਅਜਿਹੇ ਸਮਾਗਮ ਆਦਿ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਬ੍ਰਾਂਚ ਗੁਰਦਾਸਪੁਰ ਦੇ ਸੰਯੋਜਕ ਬਲਜੀਤ ਸਿੰਘ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਹੋਇਆਂ ਸ਼ਰਧਾਲੂਆਂ ਨੂੰ ਆਪਣੇ ਬੱਚਿਆਂ ਨੂੰ ਸਤਿਸੰਗ ਨਾਲ ਜੋੜਨ ਦੀ ਪ੍ਰੇਰਣਾ ਦਿੱਤੀ। ਬਾਲ ਸਮਾਗਮ ਵਿਚ ਗੁਰਦਾਸਪੁਰ ਤੋਂ ਇਲਾਵਾ ਧਾਰੀਵਾਲ, ਕਾਹਨੂੰਵਾਨ ਤੇ ਕਾਦੀਆ ਬ੍ਰਾਂਚਾਂ ਦੇ ਬੱਚਿਆਂ ਨੇ ਭਾਗ ਲਿਆ ਅਤੇ ਭਗਤੀਮਈ ਭਜਨਾਂ, ਸਕਿੱਟ ਅਤੇ ਕਵਿਤਾ ਆਦਿ ਰਾਹੀਂ ਆਪਣੀਆਂ ਭਾਵਨਾਵਾਂ ਪੇਸ਼ ਕੀਤੀਆਂ। ਅੰਤ ਵਿਚ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ।

ਪਿਛਲੀ ਖ਼ਬਰ ਬਾਬਾ ਗਿਆਨ ਦਾਸ ਜੀ ਦੀ ਯਾਦ ’ਚ ਕਰਵਾਇਆ 2 ਰੋਜ਼ਾ ਜੋੜ ਮੇਲਾ ਅਗਲੀ ਖ਼ਬਰ ਚੱਲਦੀ ਟਰੇਨ ’ਚੋਂ ਵਿਅਕਤੀ ਡਿੱਗਣ ਕਾਰਨ ਹੋਇਆ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।