13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਸਬਜ਼ੀਆਂ ਦੇ ਭਾਅ ਚੜ੍ਹੇ ਅਸਮਾਨੀ

ਅਜੀਤ ਡੈਸਕ 20-06-2026
ਕਾਹਨੂੰਵਾਨ, 19 ਜੂਨ (ਨਿਸ਼ਾਨ ਸਿੰਘ ਚਾਹਲ)-ਪੰਜਾਬ ’ਚ ਮੌਜ਼ੂਦਾ ਸਮੇਂ ਦੌਰਾਨ ਪੈ ਰਹੀ ਲੂੰ ਲੱਗਣ ਵਾਲੀ ਗਰਮੀ ਦੇ ਚਲਦਿਆਂ ਜਿੱਥੇ ਜਨਤਾ ਪਹਿਲਾਂ ਹੀ ਪ੍ਰੇਸ਼ਾਨ ਸੀ, ਉੱਥੇ ਗਰਮੀ ਦੇ ਪ੍ਰਭਾਵ ਕਾਰਨ ਹਰੀਆਂ ਸਬਜ਼ੀਆਂ ਦੀ ਪੈਦਾਵਰ ਉੱਪਰ ਮਾੜਾ ਅਸਰ ਪਿਆ ਹੈ। ਪੈਦਾਵਾਰ ਘਟਨ ਕਾਰਨ ਸਬਜ਼ੀਆਂ ਦੀਆਂ ਕੀਮਤਾਂ ’ਚ ਅਥਾਹ ਵਾਧਾ ਹੋਇਆ ਹੈ। ਸਬਜ਼ੀਆਂ ਦੇ ਭਾਅ ਕਾਰਨ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਦੀ ਰਸੋਈ ਦਾ ਬਜਟ ਵਿਗੜ ਗਿਆ ਹੈ। ਗਰਮੀ ਦੇ ਇਸ ਮੌਸਮ ਵਿਚ ਸਭ ਤੋਂ ਵੱਧ ਮਾਰ ਨਿੰਬੂ ਦੀਆਂ ਕੀਮਤਾਂ ’ਤੇ ਪਈ ਹੈ, ਜਿਹੜਾ ਨਿੰਬੂ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਸ਼ਿਕੰਜਵੀਂ ਦੇ ਰੂਪ ਵਿਚ ਵਰਤਿਆ ਜਾਂਦਾ ਸੀ। ਹੁਣ ਉਹੋ ਨਿੰਬੂ ਗ੍ਰਾਹਕਾਂ ਦੇ ਪਸੀਨੇ ਛੁਡਵਾ ਰਿਹਾ ਹੈ। ਸਬਜ਼ੀ ਮੰਡੀ ਦੇ ਆੜ੍ਹਤੀਆਂ ਨੇ ਦੱਸਿਆ ਕਿ ਮੰਡੀ ਵਿਚ ਸਬਜ਼ੀਆਂ ਦੀ ਆਮਦ ਘਟਣ ਕਾਰਨ ਕੀਮਤਾਂ ਵਿਚ ਵਾਧਾ ਹੋਇਆ ਹੈ। ਜੇਕਰ ਅਗਲੇ ਦਿਨਾਂ ਦੌਰਾਨ ਬਾਰਿਸ਼ ਨਾ ਹੋਈ ਤਾਂ ਸਬਜ਼ੀਆਂ ਦੀ ਪੈਦਾਵਾਰ ਉੱਪਰ ਹੋਰ ਵੀ ਬੁਰਾ ਪ੍ਰਭਾਵ ਪਵੇਗਾ, ਜਿਸ ਦੇ ਚਲਦਿਆਂ ਸਬਜ਼ੀਆਂ ਦੀਆਂ ਕੀਮਤਾਂ ਘਟਣ ਦੀ ਹਾਲੇ ਕੋਈ ਸੰਭਾਵਨਾ ਨਹੀਂ ਹੈ। ਖੇਤੀਬਾੜੀ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਵਿਚ ਹੋਏ ਤੋੜ ਵਾਧੇ ਕਾਰਨ ਖੇਤਾਂ ਵਿਚ ਖੜੀਆਂ ਸਬਜ਼ੀਆਂ ਦੇ ਝਾੜ ਵਿਚ ਕਾਫ਼ੀ ਫ਼ਰਕ ਪਿਆ ਹੈ। ਠੇਕੇ ’ਤੇ ਜ਼ਮੀਨ ਲੈ ਕੇ ਹਰੀਆਂ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਮੁਹੰਮਦ ਦੀਨ ਨੇ ਦੱਸਿਆ ਕਿ ਇਸ ਸਮੇਂ ਹਰੀਆਂ ਸਬਜ਼ੀਆਂ ਦੀ ਸਿੰਚਾਈ ਲੋੜ ਅਨੁਸਾਰ ਨਹੀਂ ਹੋ ਰਹੀ, ਕਿਉਂਕਿ ਇਸ ਵੇਲੇ ਕਿਸਾਨ ਝੋਨੇ ਦੀ ਲਵਾਈ ਕਰ ਰਹੇ ਹਨ, ਜਿਸ ਕਰ ਕੇ ਉਨ੍ਹਾਂ ਨੂੰ ਸਬਜ਼ੀਆਂ ਨੂੰ ਲਾਉਣ ਵਾਸਤੇ ਪਾਣੀ ਨਹੀਂ ਮਿਲ ਰਿਹਾ। ਸਬਜ਼ੀਆਂ ਲਈ ਪਾਣੀ ਦੀ ਘਾਟ ਅਤੇ ਸੂਰਜ ਦੀ ਤਪਸ ਦੇ ਕਾਰਨ ਸਬਜ਼ੀਆਂ ਦੇ ਝਾੜ ਵਿਚ ਕਾਫ਼ੀ ਫ਼ਰਕ ਪਿਆ ਹੈ, ਜਿਸ ਕਰ ਕੇ ਇਨ੍ਹਾਂ ਦੀਆਂ ਕੀਮਤਾਂ ਵਿਚ ਵਾਧਾ ਹੋਇਆ। ਸਬਜ਼ੀ ਵਿਕ੍ਰੇਤਾ ਰਾਜੂ ਨੇ ਦੱਸਿਆ ਕਿ ਸਬਜ਼ੀ ਮੰਡੀ ਵਿਚ ਇਸ ਵੇਲੇ 80 ਤੋਂ 90 ਰੁਪਏ ਕਿੱਲੋ ਦੇ ਹਿਸਾਬ ਨਾਲ ਨਿੰਬੂ ਮਿਲ ਰਿਹਾ ਹੈ, ਜਦਕਿ ਇਸ ਨੂੰ ਬਾਜ਼ਾਰ ਵਿਚ 100 ਤੋਂ ਲੈ ਕੇ 120 ਰੁਪਏ ਤੱਕ ਵੇਚਿਆ ਜਾ ਰਿਹਾ ਹੈ। ਇਸੇ ਤਰ੍ਹਾਂ 15 ਤੋਂ 20 ਰੁਪਏ ਕਿੱਲੋ ਦੇ ਹਿਸਾਬ ਨਾਲ ਮਿਲਣ ਵਾਲਾ ਟਮਾਟਰ 50 ਰੁਪਏ ਤੋਂ ਲੈ ਕੇ 60 ਰੁਪਏ ਤੱਕ ਮਿਲ ਰਿਹਾ ਹੈ। ਹਰੀਆਂ ਸਬਜ਼ੀਆਂ ਭਿੰਡੀ ਤੋਰੀ, ਕਰੇਲਾ, ਰਾਮਾ ਤੋਰੀ ਅਤੇ ਸ਼ਿਮਲਾ ਮਿਰਚ ਵੀ ਇਸ ਵੇਲੇ 30 ਰੁਪਏ ਤੋਂ ਲੈ ਕੇ 50 ਰੁਪਏ ਕਿੱਲੋ ਤੱਕ ਵਿਕ ਰਹੀਆਂ ਹਨ। ਗਰਮੀਆਂ ਦੇ ਮੌਸਮ ਦੇ ਦੌਰਾਨ ਹਰੇ ਧਨੀਏ ਤੇ ਪੁਦੀਨੇ ਵੀ ਹਰ ਘਰ ਵਿਚ ਵਧੇਰੇ ਵਰਤੋਂ ਕੀਤੀ ਜਾਂਦੀ ਹੈ। ਇਸ ਵੇਲੇ ਬਾਜ਼ਾਰ ਵਿਚ ਹਰਾ ਧਨੀਆਂ 100 ਰੁਪਏ ਤੋਂ ਲੈ ਕੇ 120 ਰੁਪਏ ਕਿੱਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਸਬਜ਼ੀ ਮੰਡੀਆਂ ’ਚ ਸਬਜ਼ੀਆਂ ਦੇ ਰੋਜ਼ਾਨਾ ਭਾਅ ਵੱਧਦੇ-ਘਟਦੇ ਰਹਿੰਦੇ ਹਨ, ਪਰ ਫ਼ਿਲਹਾਲ ਗਰੀਬ ਤੇ ਮੱਧ ਵਰਗੀ ਪਰਿਵਾਰਾਂ ਦੀ ਰਸੋਈ ਵਿਚੋਂ ਹਰੀਆਂ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹਰੀਆਂ ਸਬਜ਼ੀਆਂ ਗਾਇਬ ਹੋ ਰਹੀਆਂ ਹਨ
ਪਿਛਲੀ ਖ਼ਬਰ ਏਟੀਐਮ ਤੋੜ ਕੇ ਨਕਦੀ ਲੁੱਟਣ ਵਾਲੇ ਗਰੋਹ ਦੇ 2 ਮੈਂਬਰ ਕਾਬੂ ਅਗਲੀ ਖ਼ਬਰ ਜੇ.ਈ. ਅਵਤਾਰ ਸਿੰਘ ਬੁੱਟਰ ਦੀ ਮਿੱਠੀ ਯਾਦ ’ਚ ਕੀਰਤਨ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।