29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਅਗਲੇ ਮੁੱਖ ਮੰਤਰੀ ਵਜੋਂ ਭਗਵੰਤ ਮਾਨ ਦੇ ਐਲਾਨ ਨਾਲ ਸੰਗਠਨ ਹੋਰ ਮਜ਼ਬੂਤ ਹੋਇਆ- ਚੇਅ. ਬਾਠ ਝੰਗੀ

ਅਜੀਤ ਡੈਸਕ 15-06-2026
ਕਲਾਨੌਰ, 14 ਜੂਨ (ਪੁਰੇਵਾਲ)-ਸਥਾਨਕ ਮਾਰਕਿਟ ਕਮੇਟੀ ਚੇਅਰਮੈਨ ਤੇ ਵਿਰਾਸਤ ਸੇਵਾ ਸੰਗਠਨ ਦੇ ਜ਼ਿਲ੍ਹਾ ਇੰਚਾਰਜ ਰਣਜੇਤ ਸਿੰਘ ਬਾਠ ਝੰਗੀ ਵਲੋਂ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਪਿੰਡਾਂ 'ਚ ਵਰਕਰਾਂ ਨਾਲ ਤਾਲਮੇਲ ਕੀਤਾ ਗਿਆ | ਇਸ ਦੌਰਾਨ ਬਰੀਲਾ ਕਲਾਂ ਵਿਖੇ ਜਤਿੰਦਰ ਸਿੰਘ ਦੇ ਗ੍ਰਹਿ ਵਿਖੇ ਵਰਕਰਾਂ ਦੀ ਮੀਟਿੰਗ ਕੀਤੀ ਗਈ | ਸ: ਬਾਠ ਨੇ ਆਮ ਆਦਮੀ ਪਾਰਟੀ ਵਲੋਂ ਸ਼ੁਰੂ ਕੀਤੀਆਂ ਗਈਆਂ ਲੋਕ ਪੱਖੀ ਸਕੀਮਾਂ ਬਾਰੇ ਲੋਕਾਂ 'ਚ ਪ੍ਰਚਾਰ ਕਰਦਿਆਂ ਜਗਰੂਕ ਕੀਤਾ ਗਿਆ ਤੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਤਿਹਾਸ ਸਿਰਜਦਿਆਂ ਅਜਿਹੇ ਕਾਰਜ ਕੀਤੇ ਹਨ, ਜੋ ਪਿਛਲੀਆਂ ਸਰਕਾਰਾਂ ਨੇ ਕਦੇ ਸੁਪਨੇ 'ਚ ਵੀ ਨਹੀਂ ਸੋਚੇ ਹੋਣਗੇ | ਸ: ਬਾਠ ਝੰਗੀ ਨੇ ਕਿਹਾ ਕਿ ਇਹ ਪਹਿਲੀ ਵਾਰ ਮਾਨ ਸਰਕਾਰ ਨੇ ਕੀਤਾ ਹੈ, ਜੋ ਕਿਸਾਨਾਂ ਨੂੰ ਖੇਤਾਂ ਲਈ ਦਿਨ ਸਮੇਂ ਬਿਜਲੀ ਦੇਣ ਤੋਂ ਇਲਾਵਾ ਟੇਲਾਂ ਤੱਕ ਨਹਿਰੀ ਪਾਣੀ ਦੀ ਸਪਲਾਈ ਨਿਰਵਿਘਨ ਦਿੱਤੀ ਜਾ ਰਹੀ ਹੈ, ਜਿਸ ਨਾਲ ਸੂਬੇ ਦੇ ਕਿਸਾਨਾਂ 'ਚ ਵੀ ਭਗਵੰਤ ਸਿੰਘ ਮਾਨ ਹਰਮਨ ਪਿਆਰੇ ਹੋਏ ਹਨ | ਸ: ਬਾਠ ਝੰਗੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋਂ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਵਲੋਂ ਬੀਤੇ ਦਿਨ ਸ: ਭਗਵੰਤ ਸਿੰਘ ਮਾਨ ਨੂੰ ਅਗਲੀਆਂ ਚੋਣਾਂ 'ਚ ਵੀ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨ ਕਰਨ ਨਾਲ ਜਿੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ 'ਚ ਖੁਸ਼ੀ ਹੈ, ਉਥੇ ਲੋਕਾਂ 'ਚ ਵੀ ਆਮ ਆਦਮੀ ਪਾਰਟੀ 'ਤੇ ਭਰੋਸੇਯੋਗਤਾ ਮਜ਼ਬੂਤ ਹੋਈ ਹੈ ਅਤੇ ਲੋਕ ਆਗਾਮੀ ਚੋਣਾਂ ਦੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਤਾਂ ਜੋ ਉਹ ਸੂਬੇ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਣ ਵਾਲੇ ਸ: ਭਗਵੰਤ ਸਿੰਘ ਮਾਨ ਵਰਗੇ ਇੰਨਸਾਨ ਨੂੰ ਦੁਬਾਰਾ ਮੁੱਖ ਮੰਤਰੀ ਦੇ ਅਹੁਦੇ 'ਤੇ ਸੇਵਾ ਕਰਦੇ ਵੇਖ ਸਕਣ | ਚੇਅ. ਬਾਠ ਝੰਗੀ ਨੇ ਕਿਹਾ ਕਿ 'ਆਪ' ਪਾਰਟੀ ਦਾ ਦਿਨ-ਬ-ਦਿਨ ਵਧਦਾ ਗ੍ਰਾਫ਼ ਵਿਰੋਧੀਆਂ ਲਈ ਚਿੰਤਾ ਹੈ ਤੇ ਸੂਬੇ ਦੇ ਸੂਝਵਾਨ ਲੋਕ ਵਿਰੋਧੀਆਂ ਦੀਆਂ ਚਿੰਤਾਵਾਂ ਨੂੰ ਹੋਰ ਵਧਾਉਂਦੇ ਹੋਏ ਸੂਬੇ 'ਚ ਦੁਬਾਰਾ 'ਆਪ' ਪਾਰਟੀ ਦੀ ਸਰਕਾਰ ਲਿਆਉਣ ਲਈ ਸੰਜੀਦਾ ਹਨ | ਇਸ ਮੌਕੇ ਸਤਨਾਮ ਸਿੰਘ ਬਾਜਵਾ, ਹਰਦੇਵ ਸਿੰਘ ਹਰੂਵਾਲ, ਗੁਰਪ੍ਰੀਤ ਸਿੰਘ ਵੀ ਹਾਜ਼ਰ ਰਹੇ |
ਪਿਛਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜ੍ਹੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਨਵ-ਨਿਯੁਕਤ ਹਲਕਾ ਸ਼ਹਿਰੀ ਪ੍ਰਧਾਨ ਪ੍ਰਭਜੀਤ ਸਿੰਘ ਬੱਲ ਦਾ ਹਲਕਾ ਇੰਚਾਰਜ ਸੋਨੂੰ ਲੰਗਾਹ ਵਲੋਂ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।