29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਨਵ-ਨਿਯੁਕਤ ਹਲਕਾ ਸ਼ਹਿਰੀ ਪ੍ਰਧਾਨ ਪ੍ਰਭਜੀਤ ਸਿੰਘ ਬੱਲ ਦਾ ਹਲਕਾ ਇੰਚਾਰਜ ਸੋਨੂੰ ਲੰਗਾਹ ਵਲੋਂ ਸਨਮਾਨ

ਅਜੀਤ ਡੈਸਕ 15-06-2026
ਕਲਾਨੌਰ, 14 ਜੂਨ (ਪੁਰੇਵਾਲ)-ਸ਼ੋ੍ਰਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਸਮੇਤ ਪਾਰਟੀ ਹਾਈਕਮਾਂਡ ਵਲੋਂ ਅਕਾਲੀ ਦਲ ਦੀ ਮਜ਼ਬੂਤੀ ਅਤੇ ਆਗਾਮੀ ਚੋਣਾਂ ਦੇ ਮੱਦੇਨਜ਼ਰ ਸੂਬੇ ਭਰ 'ਚ ਨਿਯੁਕਤੀਆਂ ਦੌਰਾਨ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ 'ਚ ਯੂਥ ਅਕਾਲੀ ਦਲ ਦੇ ਨਿਯੁਕਤ ਹੋਏ ਹਲਕਾ ਸ਼ਹਿਰੀ ਪ੍ਰਧਾਨ ਪ੍ਰਭਜੀਤ ਸਿੰਘ ਬੱਲ ਦਾ ਹਲਕਾ ਡੇਰਾ ਬਾਬਾ ਨਾਨਕ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਇੰਚਾਰਜ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਵਲੋਂ ਸਵਾਗਤ ਕੀਤਾ ਗਿਆ ਹੈ | ਇਸ ਮੌਕੇ 'ਤੇ ਯੂਥ ਅਕਾਲੀ ਦਲ ਦੇ ਪਰਵਮੀਰ ਸਿੰਘ ਲਾਡੀ, ਕੰਵਲਪ੍ਰੀਤ ਸਿੰਘ ਕਾਕੀ ਵੀ ਹਾਜ਼ਰ ਰਹੇ ਤੇ ਉਨ੍ਹਾਂ ਵਲੋਂ ਨਿਯੁਕਤੀਆਂ ਦਾ ਸਵਾਗਤ ਕੀਤਾ ਗਿਆ | ਸੋਨੂੰ ਲੰਗਾਹ ਨੇ ਪਾਰਟੀ ਹਾਈਕਮਾਂਡ ਦਾ ਇਨ੍ਹਾਂ ਨਿਯੁਕਤੀਆਂ 'ਤੇ ਧੰਨਵਾਦ ਕੀਤਾ ਅਤੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਦੀਆਂ ਗਤੀਵਿਧੀਆਂ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੇ ਏਜੰਡੇ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਲੋਕਾਂ ਨਾਲ ਰਾਬਤਾ ਕਰਨ | ਸੋਨੂੰ ਲੰਗਾਹ ਨੇ ਕਿਹਾ ਕਿ ਨਵ-ਨਿਯੁਕਤ ਹਲਕਾ ਸ਼ਹਿਰੀ ਪ੍ਰਧਾਨ ਪ੍ਰਭਜੀਤ ਸਿੰਘ ਬੱਲ ਪਿਛਲੇ ਲੰਬੇ ਸਮੇਂ ਤੋਂ ਯੂਥ ਅਕਾਲੀ ਦਲ ਦੀ ਮਜ਼ਬੂਤੀ ਲਈ ਮਿਹਨਤ ਕਰਦਾ ਆ ਰਿਹਾ ਸੀ ਤੇ ਉਸ ਵਲੋਂ ਪਾਰਟੀ ਦੇ ਹਰੇਕ ਪ੍ਰੋਗਰਾਮ ਨੂੰ ਵਰਕਰਾਂ ਤੱਕ ਪਹੁੰਚਾਉਣ ਲਈ ਪੈਰਵਾਈ ਕੀਤੀ ਜਾ ਰਹੀ ਸੀ | ਉਨ੍ਹਾਂ ਕਿਹਾ ਕਿ ਨੌਜਵਾਨ ਪ੍ਰਭਜੀਤ ਸਿੰਘ ਬੱਲ ਨੂੰ ਜ਼ਿੰਮੇਵਾਰੀ ਮਿਲਣ ਨਾਲ ਹਲਕੇ ਦੇ ਸ਼ਹਿਰੀ ਖੇਤਰ 'ਚ ਨੌਜਵਾਨ ਸ਼ੋ੍ਰਮਣੀ ਅਕਾਲੀ ਦਲ ਨਾਲ ਜੁੜਨਗੇ | ਸੋਨੂੰ ਲੰਗਾਹ ਨੇ ਕਿਹਾ ਕਿ ਪਾਰਟੀ 'ਚ ਮਿਹਨਤ ਕਰਨ ਵਾਲੇ ਹੋਰਨਾਂ ਨੌਜਵਾਨਾਂ ਨੂੰ ਵੀ ਪਾਰਟੀ ਵਲੋਂ ਜ਼ਿੰਮੇਵਾਰੀ ਮਿਲੇਗੀ | ਇਸ ਮੌਕੇ 'ਤੇ ਪੀ.ਏ. ਤੇਜਬੀਰ ਸਿੰਘ ਦਿਓਲ, ਅੰਮਿ੍ਤ ਭਿੰਡਰ ਚੰਦੂਵਡਾਲਾ ਸੋਸਲ ਮੀਡੀਆ ਇੰਚਾਰਜ, ਸਾ. ਚੇਅ. ਅਮਰੀਕ ਸਿੰਘ, ਸੁਖਵਿੰਦਰ ਸਿੰਘ ਪਕੀਵਾਂ, ਗੁਰਜਿੰਦਰ ਸਿੰਘ ਅਠਵਾਲ, ਮੇਜਰ ਸਿੰਘ, ਅਸ਼ੋਕ ਮਾਹਲਾ, ਅਜੀਤਪਾਲ ਸਿੰਘ ਸ਼ਾਹਪੁਰ, ਬਲਵਿੰਦਰ ਸਿੰਘ ਲੋਪਾ, ਤਰਸੇਮ ਸਿੰਘ ਬਸਤੀ ਬਾਜੀਗਰ ਵੀ ਹਾਜ਼ਰ ਰਹੇ |
ਪਿਛਲੀ ਖ਼ਬਰ ਅਗਲੇ ਮੁੱਖ ਮੰਤਰੀ ਵਜੋਂ ਭਗਵੰਤ ਮਾਨ ਦੇ ਐਲਾਨ ਨਾਲ ਸੰਗਠਨ ਹੋਰ ਮਜ਼ਬੂਤ ਹੋਇਆ- ਚੇਅ. ਬਾਠ ਝੰਗੀ ਅਗਲੀ ਖ਼ਬਰ ਬੱਚਿਆਂ ਲਈ ਗੁਰਮਤਿ ਸਿਖਲਾਈ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।