ਪਠਾਨਕੋਟ, 2 ਜੂਨ (ਸੁਮਿਤ)-ਸਿੱਖਿਆ ਦੇ ਖੇਤਰ 'ਚ ਆਪਣੀ ਵਿਲੱਖਣ ਪਹਿਚਾਣ ਰੱਖਣ ਵਾਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ 'ਚ ਅਕਾਦਮਿਕ ਸੈਸ਼ਨ 2026-27 ਲਈ ਵੱਖ-ਵੱਖ ਡਿਪਲੋਮਾ, ਅੰਡਰ ਗੈ੍ਰਜੂਏਟ ਤੇ ਪੋਸਟ ਗ੍ਰੈਜੂਏਟ ਕੋਰਸਾਂ ਵਿਚ ਦਾਖਲਾ ਪ੍ਰਕਿਰਿਆ ਸ਼ੁਰੂ ਹੋ ਗਈ ਹੈ | ਸੀਮਤ ਸੀਟਾਂ ਨੂੰ ਧਿਆਨ 'ਚ ਰੱਖਦਿਆਂ ਕਾਲਜ ਪ੍ਰਸ਼ਾਸਨ ਨੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਸਮੇਂ ਸਿਰ ਦਾਖਲਾ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ | ਕਾਲਜ ਵਿਚ ਡਿਪਲੋਮਾ ਪੱਧਰ 'ਤੇ ਸੀ.ਸੀ.ਏ. (ਸਰਟੀਫਿਕੇਟ ਕੋਰਸ ਇਨ ਕੰਪਿਊਟਰ ਐਪਲੀਕੇਸ਼ਨਸ) ਉਪਲੱਬਧ ਹੈ | ਇਸ ਤੋਂ ਇਲਾਵਾ ਅੰਡਰ ਗੈ੍ਰਜੂਏਟ ਪੱਧਰ 'ਤੇ ਬੀ.ਸੀ.ਏ., ਬੀ.ਐਸ.ਸੀ. ਆਈ.ਟੀ., ਬੀ.ਐਸ.ਸੀ. (ਕੰਪਿਊਟਰ ਸਾਇੰਸ), ਬੀ.ਐਸ.ਸੀ. ਇਕਨੋਮਿਕਸ, ਬੀ.ਐਸ.ਸੀ. (ਨਾਨ-ਮੈਡੀਕਲ), ਬੀ.ਐਸ.ਸੀ. ਫ਼ੈਸ਼ਨ ਡਿਜ਼ਾਈਨਿੰਗ, ਬੀ. ਕਾਮ ਤੇ ਬੀ.ਏ. 'ਚ ਕੰਪਿਊਟਰ ਸਾਇੰਸ, ਫਾਈਨ ਆਰਟਸ, ਪੋਲੀਟੀਕਲ ਸਾਇੰਸ, ਇਕਨੋਮਿਕਸ, ਮਿਊਜ਼ਿਕ, ਹਿਸਟਰੀ, ਮੈਥੇਮੈਟਿਕਸ, ਇਲੈਕਟਿਵ ਪੰਜਾਬੀ, ਇਲੈਕਟਿਵ ਇੰਗਲਿਸ਼, ਇਲੈਕਟਿਵ ਹਿੰਦੀ, ਫਿਜ਼ੀਕਲ ਐਜੂਕੇਸ਼ਨ, ਐਫ.ਡੀ.ਜੀ.ਸੀ. ਤੇ ਹੋਮ ਸਾਇੰਸ ਵਰਗੇ ਵਿਸ਼ਿਆਂ ਦਾ ਅਧਿਐਨ ਕਰਨ ਦਾ ਮੌਕਾ ਉਪਲੱਬਧ ਹੈ | ਇਸ ਤੋਂ ਇਲਾਵਾ ਬੀ.ਐਸ.ਸੀ. ਮੈਡੀਕਲ ਵੀ ਕਰਵਾਈ ਜਾਂਦੀ ਹੈ | ਪੋਸਟ ਗ੍ਰੈਜੂਏਟ ਪੱਧਰ 'ਤੇ ਵੀ ਵਿਦਿਆਰਥੀਆਂ ਲਈ ਉੱਤਮ ਅਕਾਦਮਿਕ ਵਿਕਲਪ ਉਪਲਬਧ ਹਨ, ਜਿਨ੍ਹਾਂ 'ਚ ਐਮ.ਐਸ.ਸੀ. ਕੰਪਿਊਟਰ ਸਾਇੰਸ, ਐਮ.ਐਸ.ਸੀ. ਮੈਥੇਮੈਟਿਕਸ, ਐਮ.ਐਸ.ਸੀ. ਫ਼ੈਸ਼ਨ ਡਿਜ਼ਾਈਨਿੰਗ, ਐਮ.ਏ. ਹਿੰਦੀ, ਐਮ.ਏ. ਇੰਗਲਿਸ਼ ਤੇ ਐਮ.ਕਾਮ ਪ੍ਰਮੁੱਖ ਹਨ | ਕਾਲਜ ਦੇ ਪਿ੍ੰਸੀਪਲ ਡਾ: ਕੁਲਵੰਤ ਸਿੰਘ ਰੰਧਾਵਾ ਨੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਸੰਸਥਾ ਦਾ ਉਦੇਸ਼ ਕੇਵਲ ਡਿਗਰੀ ਪ੍ਰਦਾਨ ਕਰਨਾ ਹੀ ਨਹੀਂ, ਸਗੋਂ ਵਿਦਿਆਰਥੀਆਂ ਨੂੰ ਗਿਆਨ, ਹੁਨਰ, ਆਤਮ-ਵਿਸ਼ਵਾਸ ਤੇ ਨੈਤਿਕ ਕਦਰਾਂ-ਕੀਮਤਾਂ ਨਾਲ ਸਸ਼ਕਤ ਬਣਾਉਣਾ ਵੀ ਹੈ | ਉਨ੍ਹਾਂ ਦੱਸਿਆ ਕਿ ਕਾਲਜ ਵਿਚ ਉੱਚ ਯੋਗਤਾ ਪ੍ਰਾਪਤ ਅਤੇ ਤਜਰਬੇਕਾਰ ਅਧਿਆਪਕ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ | ਪਿ੍ੰਸੀਪਲ ਡਾ: ਰੰਧਾਵਾ ਨੇ ਸਾਰੇ ਵਿਦਿਆਰਥੀਆਂ ਨੂੰ ਕਾਲਜ ਪਰਿਵਾਰ ਦਾ ਹਿੱਸਾ ਬਣਨ ਲਈ ਸੱਦਾ ਦਿੰਦਿਆਂ ਕਿਹਾ ਕਿ 'ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਤੁਹਾਡੇ ਸੁਪਨਿਆਂ ਨੂੰ ਨਵੀਂ ਉਡਾਣ ਦੇਣ ਤੇ ਉੱਜਵਲ ਭਵਿੱਖ ਦੀ ਸਿਰਜਣਾ ਲਈ ਵਚਨਬੱਧ ਹੈ |