ਬਟਾਲਾ, 2 ਜੂਨ (ਸਤਿੰਦਰ ਸਿੰਘ)-ਆਮ ਆਦਮੀ ਪਾਰਟੀ ਦੇ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਇੰਚਾਰਜ ਬਲਬੀਰ ਸਿੰਘ ਪੰਨੂੰ ਨਾਲ ਨਗਰ ਕੌਂਸਲ ਫਤਹਿਗੜ੍ਹ ਚੂੜੀਆਂ ਤੋਂ ਜੇਤੂ ਰਹੇ 'ਆਪ' ਦੇ ਕੌਂਸਲਰਾਂ ਵਾਰਡ ਨੰਬਰ 11 ਤੋਂ ਨਵ-ਨਿਯੁਕਤ ਕੌਂਸਲਰ ਬੀਬੀ ਆਰਿਸ਼ਮਾ ਨੰਦਾ ਪਤਨੀ ਨਵੀਸ਼ ਨੰਦਾ ਤੇ ਵਾਰਡ ਨੰਬਰ 2 ਤੋਂ ਕੌਂਸਲਰ ਸ਼੍ਰੀਮਤੀ ਰਾਜ ਪਤਨੀ ਕੇਵਲ ਮਸੀਹ ਵਲੋਂ ਸ: ਪੰਨੂੰ ਦੇ ਦਫ਼ਤਰ ਵਿਖੇ ਮੀਟਿੰਗ ਕੀਤੀ ਗਈ | ਇਸ ਮੌਕੇ ਸ: ਪੰਨੂੰ ਨੇ ਸ਼ਹਿਰ ਫਤਹਿਗੜ੍ਹ ਚੂੜੀਆਂ ਦੇ ਸਮੂਹ ਵੋਟਰਾਂ ਤੇ ਸਮਰਥਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਜਿਥੇ ਆਮ ਆਦਮੀ ਪਾਰਟੀ ਹਲਕੇ ਦੇ ਪਿੰਡਾਂ 'ਚ ਕਾਫੀ ਮਜ਼ਬੂਤ ਹੋਈ ਹੈ ਤੇ ਉਥੇ ਨਗਰ ਕੌਂਸਲ ਵਿਚ 'ਆਪ' ਦੇ ਉਮੀਦਵਾਰਾਂ ਦੀ ਜਿੱਤ ਨਾਲ ਸ਼ਹਿਰ ਵਿਚ ਵੀ ਪਾਰਟੀ ਨੂੰ ਚੰਗਾ ਹੁਲਾਰਾ ਮਿਲਿਆ ਹੈ | ਇਸ ਮੌਕੇ ਉਨ੍ਹਾਂ ਸ੍ਰੀ ਨਵੀਸ਼ ਨੰਦਾ ਤੇ ਸ੍ਰੀ ਕੇਵਲ ਮਸੀਹ ਨੂੰ ਸ਼ਾਨਦਾਰ ਜਿੱਤ ਹਾਸਲ ਕਰਨ 'ਤੇ ਵਧਾਈ ਦਿੰਦਿਆਂ ਸਨਮਾਨਿਤ ਵੀ ਕੀਤਾ | ਇਸ ਮੌਕੇ ਮਹਾਦੇਵ ਬੇਦੀ, ਅਨੂਪ ਬਿੰਦਰਾ, ਭੁਪਿੰਦਰ ਪੰਨੂੰ, ਲਵਪ੍ਰੀਤ, ਕੇਵਲ ਮਸੀਹ, ਬਾਬਾ ਡਿੰਪਲ, ਡੈਨੀਅਲ ਮਸੀਹ, ਰੋਬਿਨ ਮਸੀਹ, ਰਾਮਸ ਮਸੀਹ, ਪੱਪੂ ਮਸੀਹ, ਯੂਨਸ ਮਸੀਹ, ਪਾਹੀ, ਸੁੱਖਾ, ਬਿੱਲਾ ਮਸੀਹ, ਰਾਜ ਕੁਮਾਰ, ਸੁਰਜ ਮਸੀਹ, ਸੁਨਿਲ ਮਸੀਹ, ਮੋਹਿਤ ਮਸੀਹ, ਸੰਨੀ ਮਸੀਹ, ਬੇਵੀ, ਗੁਗ ਆਦਿ ਹਾਜ਼ਰ ਰਹੇ |