17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਗੁੱਜਰ ਦੇ ਕੁੱਲ ਨੂੰ ਲੱਗੀ ਅੱਗ

ਅਜੀਤ ਡੈਸਕ 30-05-2026
ਤਾਰਾਗੜ੍ਹ, 29 ਮਈ (ਸੋਹਨ ਲਾਲ)-ਬੀਤੇ ਕੱਲ੍ਹ ਤਾਰਾਗੜ੍ਹ ਦੇ ਨਜ਼ਦੀਕ ਪੈਂਦੇ ਪਿੰਡ ਅਖਰੋਟਾਂ ਵਿਖੇ ਇਕ ਗੁੱਜਰ ਦੇ ਕੁੱਲ ਨੂੰ ਅਚਾਨਕ ਅੱਗ ਲੱਗਣ ਕਾਰਨ ਉਸ ਦਾ ਕੁੱਲ ਸੜ ਕੇ ਸਵਾਹ ਹੋ ਗਿਆ ਤੇ ਉਸ ਦਾ ਸਾਰਾ ਕੀਮਤੀ ਸਮਾਨ ਵੀ ਸੜ ਗਿਆ | ਇਸ ਬਾਬਤ ਪਿੰਡ ਦੀ ਸਰਪੰਚ ਸਮਿਤਾ ਦੇਵੀ ਨੇ ਦੱਸਿਆ ਕਿ ਕੱਲ੍ਹ ਤਕਰੀਬਨ 10, 11 ਵਜੇ ਜਦ ਇਹ ਗੁੱਜਰ ਜਿਸ ਦਾ ਨਾਮ ਅਲੀ ਦੀਨ ਹੈ, ਆਪਣੇ ਪਰਿਵਾਰ ਸਮੇਤ ਆਪਣੇ ਡੰਗਰਾਂ ਨੂੰ ਚਾਰਨ ਤੇ ਪਾਣੀ ਆਦਿ ਪਿਲਾਉਣ ਲਈ ਬਾਹਰ ਸੂਏ ਕਿਨਾਰੇ ਗਏ ਹੋਏ ਸਨ ਤਾਂ ਅਚਾਨਕ ਉਨ੍ਹਾਂ ਦੇ ਕੁੱਲ ਨੂੰ ਅੱਗ ਲੱਗ ਗਈ | ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਪਤਾ ਨਹੀਂ ਲੱਗਿਆ | ਉਨ੍ਹਾਂ ਦੱਸਿਆ ਕਿ ਅੱਗ ਇੰਨ੍ਹੀ ਭਿਆਨਕ ਸੀ ਕਿ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ ਤੇ ਕੁੱਲ ਸਮੇਤ ਉਨ੍ਹਾਂ ਦਾ ਸਾਰਾ ਕੀਮਤੀ ਸਮਾਨ ਸੜ ਗਿਆ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਪਿੰਡ ਦੇ ਸਰਪੰਚ ਸਮਿਤਾ ਦੇਵੀ ਨੇ ਦੱਸਿਆ ਕਿ ਗੁੱਜਰ ਅਲੀ ਦੀਨ ਦੀ ਪਿੰਡ ਵਲੋਂ ਮਾਲੀ ਮਦਦ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਇਸ ਦੀ ਜਾਣਕਾਰੀ ਡੀ.ਸੀ. ਪਠਾਨਕੋਟ ਨੂੰ ਵੀ ਲਿਖਤੀ ਤੌਰ 'ਤੇ ਦੇ ਦਿੱਤੀ ਗਈ ਹੈ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਗ਼ਰੀਬ ਗੁੱਜਰ ਅਲੀ ਦੀਨ ਦੀ ਸਰਕਾਰੀ ਮਦਦ ਕੀਤੀ ਜਾਵੇ ਤਾਂ ਜੋ ਇਹ ਆਪਣੇ ਬੱਚਿਆਂ ਲਈ ਤੇ ਡੰਗਰਾਂ ਲਈ ਫਿਰ ਤੋਂ ਆਪਣਾ ਘਰ ਬਣਾ ਸਕੇ |
ਪਿਛਲੀ ਖ਼ਬਰ ਸੈਰ ਸਪਾਟੇ 'ਤੇ ਆਉਣ ਵਾਲੇ ਯਾਤਰੀ ਰੇਲਿੰਗ ਪਾਰ ਕਰਨ ਨੂੰ ਖ਼ਤਰੇ 'ਚ ਪਾ ਕੇ ਨਹਿਰ 'ਚ ਧੋ ਰਹੇ ਹੱਥ ਮੂੰਹ <br/> ਅਗਲੀ ਖ਼ਬਰ ਡੀ.ਸੀ. ਦੇ ਹੁਕਮਾਂ ਦੀਆਂ ਉੱਡੀਆਂ ਧੱਜੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।