19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਕੇਵਲ ਸਿੰਘ ਢਿੱਲੋਂ ਨੰੂ ਭਾਜਪਾ ਦਾ ਪੰਜਾਬ ਪ੍ਰਧਾਨ ਨਿਯੁਕਤ ਕੀਤੇ ਜਾਣ 'ਤੇ ਜੋਗਿੰਦਰ ਸਿੰਘ ਛੀਨਾ ਨੇ ਦਿੱਤੀ ਵਧਾਈ <br/>

ਅਜੀਤ ਡੈਸਕ 30-05-2026
ਬਹਿਰਾਮਪੁਰ, 29 ਮਈ (ਪ੍ਰੋ: ਬਲਬੀਰ ਸਿੰਘ ਕੋਲਾ)-ਭਾਰਤੀ ਜਨਤਾ ਪਾਰਟੀ ਹਾਈ ਕਮਾਂਡ ਵਲੋਂ ਕੇਵਲ ਸਿੰਘ ਢਿੱਲੋਂ ਨੰੂ ਭਾਜਪਾ ਦਾ ਪੰਜਾਬ ਪ੍ਰਧਾਨ ਨਿਯੁਕਤ ਕੀਤੇ ਜਾਣ 'ਤੇ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਸੀਨੀਅਰ ਆਗੂ ਤੇ ਮੈਂਬਰ ਕਾਰਜਕਾਰਨੀ ਪੰਜਾਬ ਜੋਗਿੰਦਰ ਸਿੰਘ ਛੀਨਾ ਵਲੋਂ ਵਧਾਈ ਦਿੰਦਿਆਂ ਕਿਹਾ ਕਿ ਪਾਰਟੀ ਹਾਈ ਕਮਾਂਡ ਵਲੋਂ ਕੇਵਲ ਸਿੰਘ ਢਿੱਲੋਂ ਨੰੂ ਸੂਬਾ ਪ੍ਰਧਾਨ ਲਗਾਏ ਜਾਣ 'ਤੇ ਪੰਜਾਬ ਅੰਦਰ ਪਾਰਟੀ ਮਜ਼ਬੂਤ ਹੋਵੇਗੀ ਅਤੇ ਵਰਕਰਾਂ 'ਚ ਨਵਾਂ ਜੋਸ਼ ਪੈਦਾ ਹੋਵੇਗਾ | ਉਨ੍ਹਾਂ ਕਿਹਾ ਕਿ ਕੇਵਲ ਸਿੰਘ ਢਿੱਲੋਂ ਜ਼ਮੀਨੀ ਤੌਰ 'ਤੇ ਲੋਕਾਂ ਨਾਲ ਜੁੜੇ ਹੋਏ ਆਗੂ ਹਨ ਤੇ ਰਾਜਨੀਤੀ 'ਚ ਵੱਡਾ ਤਜਰਬਾ ਰੱਖਦੇ ਹਨ | ਕੇਵਲ ਸਿੰਘ ਢਿੱਲੋਂ ਨੰੂ ਸੂਬਾ ਪ੍ਰਧਾਨ ਬਣਾਉਣ ਨਾਲ ਪੂਰੇ ਪੰਜਾਬ ਦੇ ਪੇਂਡੂ ਇਲਾਕੇ ਤੋਂ ਇਲਾਵਾ ਖ਼ਾਸ ਤੌਰ 'ਤੇ ਮਾਲਵਾ ਖੇਤਰ ਵਿਚ ਭਾਰਤੀ ਜਨਤਾ ਪਾਰਟੀ ਨੰੂ ਵੱਡਾ ਲਾਭ ਹੋਵੇਗਾ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ ਤੇ ਪੰਜਾਬ 'ਚ ਰੇਤ ਮਾਫ਼ੀਆ, ਭਿ੍ਸ਼ਟਾਚਾਰੀ ਤੇ ਨਸ਼ਿਆਂ ਦਾ ਖ਼ਾਤਮਾ ਕਰਕੇ ਲੋਕਾਂ ਨੰੂ ਇਨਸਾਫ਼ ਦਾ ਰਾਜ ਦਿੱਤਾ ਜਾਵੇਗਾ | ਜੋਗਿੰਦਰ ਸਿੰਘ ਛੀਨਾ ਨੇ ਕੇਵਲ ਸਿੰਘ ਢਿੱਲੋਂ ਨੰੂ ਭਾਜਪਾ ਦਾ ਪੰਜਾਬ ਪ੍ਰਧਾਨ ਨਿਯੁਕਤ ਕਰਨ 'ਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਵਾਲ ਖ਼ਰੀਦਣ ਦੇ ਬਹਾਨੇ ਗਲੀਆਂ 'ਚ ਘੁੰਮ ਰਹੇ ਹਨ ਪ੍ਰਵਾਸੀ ਅਗਲੀ ਖ਼ਬਰ ਵਾਲ ਖ਼ਰੀਦਣ ਦੇ ਬਹਾਨੇ ਗਲੀਆਂ 'ਚ ਘੁੰਮ ਰਹੇ ਹਨ ਪ੍ਰਵਾਸੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।