20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਘੱਲੂਘਾਰਾ ਦਿਵਸ 'ਤੇ 6 ਜੂਨ ਨੂੰ ਮਹਿਤਾ ਵਿਖੇ ਸਮੂਹ ਸੰਗਤਾਂ ਹੁੰਮ-ਹੁਮਾ ਕੇ ਪਹੁੰਚਣ - ਸੰਤ ਬਾਬਾ ਹਰਨਾਮ ਸਿੰਘ ਖਾਲਸਾ <br/>

ਅਜੀਤ ਡੈਸਕ 30-05-2026
ਹਰਚੋਵਾਲ/ਊਧਨਵਾਲ, 29 ਮਈ (ਢਿੱਲੋਂ, ਭਾਮ, ਪਰਗਟ ਸਿੰਘ)-ਪਿੰਡ ਮਨੇਸ਼ ਦੇ ਗੁਰਦੁਆਰਾ ਬਾਬਾ ਰਾਮ ਥੰਮਣ ਵਿਖੇ ਦਮਦਮੀ ਟਕਸਾਲ ਮਹਿਤਾ ਵਲੋਂ ਘੱਲੂਘਾਰਾ ਦਿਵਸ ਦੇ ਸਬੰਧ 'ਚ ਇਕ ਰੋਜ਼ਾ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਦਾ ਪ੍ਰਬੰਧ ਗੁਰਦੁਆਰਾ ਬਾਬਾ ਰਾਮ ਥੰਮਣ ਦੇ ਮੁੱਖ ਜਥੇਦਾਰ ਬਾਬਾ ਗੁਰਪ੍ਰੀਤ ਸਿੰਘ ਵੈਦ ਅਤੇ ਸਮੂਹ ਸੰਗਤਾਂ ਵਲੋਂ ਕੀਤਾ ਗਿਆ | ਇਸ ਸਮਾਗਮ ਵਿਚ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਸੰਤ ਬਾਬਾ ਹਰਨਾਮ ਸਿੰਘ ਖਾਲਸਾ ਵਲੋਂ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਰਾਹੀਂ ਗੁਰ ਇਤਿਹਾਸ ਅਤੇ ਘੱਲੂਘਾਰੇ ਦਾ ਇਤਿਹਾਸ ਸਰਵਣ ਕਰਾਇਆ ਗਿਆ | ਬਾਬਾ ਹਰਨਾਮ ਸਿੰਘ ਖਾਲਸਾ ਨੇ ਸਮੂਹ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਗੁਰਬਾਣੀ ਪੜੋ, ਗੁਰਬਾਣੀ ਨਾਲ ਜੁੜੋ, ਬਾਣੀ ਅਤੇ ਬਾਣੇ ਦੇ ਧਾਰਨੀ ਬਣੋ | ਉਨ੍ਹਾਂ ਕਿਹਾ ਕਿ 1 ਜੂਨ ਤੋਂ 6 ਜੂਨ ਤੱਕ ਗੁਰਦੁਆਰਾ ਸਾਹਿਬ ਦਮਦਮੀ ਟਕਸਾਲ ਹੈੱਡ ਕੁਆਰਟਰ ਮਹਿਤਾ ਵਿਖੇ ਲੜੀਵਾਰ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ | ਜਥੇਦਾਰ ਗੁਰਪ੍ਰੀਤ ਸਿੰਘ ਵੈਦ ਵਲੋਂ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜਥੇਦਾਰ ਬਾਬਾ ਅਜੀਤ ਸਿੰਘ, ਜਥੇਦਾਰ ਬਾਬਾ ਦਰਸ਼ਨ ਸਿੰਘ, ਜਥੇਦਾਰ ਬਾਬਾ ਹਰੀ ਸਿੰਘ, ਬਾਬਾ ਭੁਪਿੰਦਰ ਸਿੰਘ ਕਾਹਲਵਾਂ, ਬਾਬਾ ਜੱਸਾ ਸਿੰਘ, ਗਿਆਨੀ ਮੋਹਕਮ ਸਿੰਘ, ਜਥੇਦਾਰ ਬਾਬਾ ਮਨਦੀਪ ਸਿੰਘ, ਜਥੇਦਾਰ ਸ਼ਮਸ਼ੇਰ ਸਿੰਘ, ਜਥੇਦਾਰ ਬਾਬਾ ਬਲਵਿੰਦਰ ਸਿੰਘ, ਜਥੇਦਾਰ ਬਾਬਾ ਦਲਬੀਰ ਸਿੰਘ, ਬਾਬਾ ਸੁਖਵਿੰਦਰ ਸਿੰਘ, ਬਾਬਾ ਭੁਪਿੰਦਰ ਸਿੰਘ, ਪਿ੍ੰਸੀਪਲ ਰਜਿੰਦਰਪਾਲ ਸਿੰਘ, ਡਾ. ਮਨਪ੍ਰੀਤ ਸਿੰਘ ਬਟਾਲਾ, ਬਾਬਾ ਕਿਰਪਾ ਸਿੰਘ, ਡਾ. ਜਗਤਾਰ ਸਿੰਘ, ਮਾਸਟਰ ਸਵਿੰਦਰ ਸਿੰਘ ਢਿੱਲੋਂ, ਭਾਈ ਪਰਗਟ ਸਿੰਘ, ਮਾਸਟਰ ਪਰਲੋਕ ਸਿੰਘ, ਭਾਈ ਪ੍ਰਤਾਪ ਸਿੰਘ ਹਜ਼ੂਰੀ ਰਾਗੀ, ਭਾਈ ਅਮਿ੍ਤਪਾਲ ਸਿੰਘ, ਭਾਈ ਰਛਪਾਲ ਸਿੰਘ ਆਦਿ ਸੇਵਾਦਾਰ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਦੀਆਂ ਨਗਰ ਕੌਂਸਲ ਚੋਣਾਂ ਵਿੱਚ 31 ਵਾਰਡਾਂ ਵਿੱਚੋਂ 22 ਵਾਰਡਾਂ ਵਿੱਚ ਜਿੱਤ ਪ੍ਰਾਪਤ ਕਰਕੇ ਆਮ ਆਦਮ... ਅਗਲੀ ਖ਼ਬਰ ਜੀ.ਜੀ.ਬੀ. ਰਾਇਲ ਇੰਟਰਨੈਸ਼ਨਲ ਸਕੂਲ ਢਿੱਲਵਾਂ 'ਚ ਲਾਲ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।