22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ 'ਤੇ ਕੂੜੇ ਨੰੂ ਲਗਾਈ ਅੱਗ ਨੇ ਵਣ ਵਿਭਾਗ ਦੇ ਦਰੱਖ਼ਤਾਂ ਨੰੂ ਲਿਆ ਲਪੇਟ 'ਚ

ਅਜੀਤ ਡੈਸਕ 27-05-2026
ਗੁਰਦਾਸਪੁਰ, 26 ਮਈ (ਅਸ਼ੋਕ ਸ਼ਰਮਾ)-ਗੁਰਦਾਸਪੁਰ ਮੁਕੇਰੀਆਂ ਮੁੱਖ ਮਾਰਗ 'ਤੇ ਕੂੜੇ ਦੇ ਢੇਰਾਂ ਨੰੂ ਲਗਾਈ ਅੱਗ ਨੇ ਵਣ ਵਿਭਾਗ ਦੇ ਦਰਖ਼ਤਾਂ ਨੰੂ ਆਪਣੀ ਲਪੇਟ 'ਚ ਲੈ ਲਿਆ | ਜਿਸ ਨਾਲ ਦਰੱਖ਼ਤ ਤੇ ਛੋਟੇ ਬੂਟਿਆਂ ਦਾ ਭਾਰੀ ਨੁਕਸਾਨ ਹੋਇਆ ਹੈ | ਰਾਹਗੀਰਾਂ ਤੇ ਲਾਗਲੇ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਇਹ ਅੱਗ ਪੁਲ ਤਿੱਬੜੀ, ਭੁਲੇਚੱਕ, ਭੱਠੇ ਨੇੜੇ ਲਗਾਈ ਸੀ, ਜਿਸ ਨਾਲ ਜਿਥੇ ਆਵਾਜਾਈ ਕਾਫ਼ੀ ਪ੍ਰਭਾਵਿਤ ਹੋਈ, ਉਥੇ ਦਰੱਖ਼ਤਾਂ ਦਾ ਵੀ ਕਾਫ਼ੀ ਨੁਕਸਾਨ ਹੋਇਆ ਹੈ | ਉਨ੍ਹਾਂ ਦੱਸਿਆ ਕਿ ਇਸ ਵਾਰ ਕਿਸਾਨਾਂ ਨੇ ਵੀ ਨਾੜ ਨੰੂ ਕਾਫ਼ੀ ਅੱਗ ਲਗਾਈ ਹੈ | ਪਰ ਵਣ ਵਿਭਾਗ ਕਿਸਾਨਾਂ 'ਤੇ ਕੋਈ ਵੀ ਕਾਰਵਾਈ ਕਰਨ ਤੋਂ ਅਸਮਰਥ ਰਿਹਾ ਹੈ | ਦੂਜੇ ਪਾਸੇ ਕਈ ਕਿਸਾਨਾਂ ਵਲੋਂ ਜ਼ਮੀਨ ਨੰੂ ਪੱਧਰੀ ਕਰਨ ਲਈ ਵੀ ਅੱਗ ਲਗਾਈ ਹੋਈ ਹੈ, ਜਿਸ ਨਾਲ ਖੇਤਾਂ ਵਿਚ ਕੀੜੇ ਮਕੌੜੇ ਮਰ ਗਏ ਹਨ, ਉਥੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟ ਜਾਵੇਗੀ | ਇਸ ਸਬੰਧੀ ਜਦੋਂ ਵਣ ਰੇਂਜ ਅਫ਼ਸਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਿਥੇ ਵੀ ਸਾਨੰੂ ਪਤਾ ਲੱਗਦਾ ਹੈ, ਉਥੇ ਵਿਭਾਗ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਜਲ ਸਪਲਾਈ ਵਿਭਾਗ ਦੀ ਇਮਾਰਤ 'ਚ ਚੱਲ ਰਿਹਾ ਥਾਣਾ ਅਗਲੀ ਖ਼ਬਰ ਲੋਕ ਸੰਘਰਸ਼ ਮੋਰਚੇ ਦੇ ਆਗੂਆਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।