22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਬੇਅਦਬੀਆਂ ਸੰਬੰਧੀ ਕਾਨੂੰਨ ਲਈ ਬਾਬਾ ਬਕਾਲਾ ਵਿਖੇ ਕਾਨਫਰੰਸ 'ਚ ਵੱਡੇ ਪੱਧਰ 'ਤੇ ਸ਼ਮੂਲੀਅਤ ਕੀਤੀ ਜਾਵੇਗੀ- ਮੈਨੇਜਰ <br/>

ਅਜੀਤ ਡੈਸਕ 27-05-2026
ਧਾਰੀਵਾਲ, 26 ਮਈ (ਸਵਰਨ ਸਿੰਘ)-ਪੰਜਾਬ ਸਰਕਾਰ ਵਲੋਂ ਬੇਅਦਬੀਆਂ ਦੇ ਮਾਮਲਿਆਂ ਦੇ ਸਬੰਧ ਵਿਚ ਬਣਾਏ ਕਾਨੂੰਨ ਅੰਦਰ ਗਲਤ ਮੱਦਾਂ ਨੂੰ ਲੈ ਕੇ 31 ਮਈ ਨੂੰ ਸਵੇਰੇ 11 ਵਜੇ ਬਾਬਾ ਬਕਾਲਾ ਸਾਹਿਬ ਵਿਖੇ ਸ਼ੋ੍ਰਮਣੀ ਕਮੇਟੀ ਵਲੋਂ ਕਰਵਾਈ ਜਾਣ ਵਾਲੀ ਕਾਨਫਰੰਸ ਵਿਚ ਇਲਾਕਾ ਧਾਰੀਵਾਲ ਤੋਂ ਵੀ ਵੱਡੇ ਪੱਧਰ 'ਤੇ ਸੰਗਤਾਂ ਸ਼ਮੂਲੀਅਤ ਕਰਨਗੀਆਂ | ਇਸ ਸਬੰਧ ਵਿਚ ਇਤਿਹਾਸਕ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ ਕਲਿਆਣਪੁਰ ਨੇ ਦੱਸਿਆ ਕਿ ਇਸ ਕਾਨਫਰੰਸ ਵਿਚ ਸ਼ੋ੍ਰਮਣੀ ਕਮੇਟੀ ਮੈਂਬਰ, ਬੁੱਧੀਜੀਵੀ, ਲੋਕਲ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦੇ, ਪਾਠੀ ਸਿੰਘ, ਗ੍ਰੰਥੀ ਸਿੰਘ ਆਦਿ ਸ਼ਮੂਲੀਅਤ ਕਰਨਗੇ | ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਵੀ ਕੀਤੀ ਕਿ ਇਸ ਕਾਨਫਰੰਸ ਦਾ ਹਿੱਸਾ ਬਣ ਕੇ ਇਸ ਧਾਰਮਿਕ ਕਾਨਫਰੰਸ 'ਚ ਆਪਣਾ ਯੋਗਦਾਨ ਪਾਉਣ ਤਾਂ ਕਿ ਕਾਨੂੰਨ ਅੰਦਰ ਪਾਈਆਂ ਜਾਣ ਵਾਲੀਆਂ ਕਮੀਆਂ ਤੋਂ ਜਾਣੂ ਹੋ ਸਕੀਏ |

ਪਿਛਲੀ ਖ਼ਬਰ ਸ਼ਹੀਦ ਲਾਂਸ ਨਾਇਕ ਪ੍ਰਭਸ਼ਰਨ ਸਿੰਘ ਭੰਗੂ ਨੂੰ ਧਾਰਮਿਕ, ਰਾਜਨੀਤਿਕ, ਸਾਬਕਾ ਸੈਨਿਕਾਂ ਤੇ ਸਮਾਜ ਸੇਵਕਾਂ ਵਲੋਂ ਸ਼ਰਧਾ ਦ... ਅਗਲੀ ਖ਼ਬਰ ਲੁਕ-ਛਿਪ ਕੇ ਨਸ਼ਾ ਕਰਨ ਵਾਲੇ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।