22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਸਰਕਾਰ ਨੇ ਕਿਸਾਨਾਂ 'ਤੇ ਕੀਤੇ ਝੂਠੇ ਪਰਚੇ ਰੱਦ ਨਾ ਕੀਤੇ ਤਾਂ 2027 ਦੀਆਂ ਚੋਣਾਂ ਦੌਰਾਨ ਪਿੰਡਾਂ ਵਿਚ ਨਹੀਂ ਵੜਨ ਦਿਆਂਗੇ- ਚੌਤਾਲਾ <br/>

ਅਜੀਤ ਡੈਸਕ 27-05-2026
ਘੁਮਾਣ, 26 ਮਈ (ਬੰਮਰਾਹ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ੋਨ ਮੀਰੀ ਪੀਰੀ ਸਾਹਿਬ ਦੀ ਭਰਵੀਂ ਮੀਟਿੰਗ ਪਿੰਡ ਦਕੋਹਾ ਦੇ ਗੁਰਦੁਆਰਾ ਲੰਗਰ ਹਾਲ 'ਚ ਹੋਈ, ਜਿਸ ਦੀ ਪ੍ਰਧਾਨਗੀ ਸੂਬਾ ਕੋਰ ਕਮੇਟੀ ਆਗੂ ਸਵਿੰਦਰ ਸਿੰਘ ਚੁਤਾਲਾ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਮਸਾਣੀਆਂ ਨੇ ਕੀਤੀ | ਮੀਟਿੰਗ ਸਬੰਧੀ ਜ਼ੋਨ ਪ੍ਰਧਾਨ ਮਾਸਟਰ ਗੁਰਜੀਤ ਸਿੰਘ ਬੱਲੜਵਾਲ ਨੇ ਦੱਸਿਆ ਕਿ ਪੂਰੇ ਜ਼ਿਲੇ੍ਹ ਗੁਰਦਾਸਪੁਰ 'ਚ ਜਥੇਬੰਦੀ ਵਲੋਂ ਜ਼ਨ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਉਸੇ ਤਹਿਤ ਕੀਤੀ ਮੀਟਿੰਗ ਦੌਰਾਨ ਡਾ. ਬਲਵਿੰਦਰ ਸਿੰਘ ਕੋਟਲੀ ਤੇ ਹਜੂਰ ਸਿੰਘ ਕਪੂਰਾ ਨੇ ਏਜੰਡਿਆਂ 'ਤੇ ਵਿਚਾਰ ਰੱਖੇ | ਮੀਟਿੰਗ ਵਿਚ ਮੁੱਖ ਏਜੰਡੇ, ਜਥੇਬੰਦਕ ਢਾਂਚੇ ਸਬੰਧੀ, ਸ਼ੰਭੂ ਬਾਰਡਰ 'ਤੇ ਕਿਸਾਨਾਂ ਦੇ ਕੀਮਤੀ ਸਾਮਾਨ ਦੀ ਸਰਕਾਰ ਤੇ ਉਸ ਦੀਆਂ ਫੋਰਸਾਂ ਦੁਆਰਾ ਹੋਈ ਲੁੱਟ, ਚਿੱਪ ਵਾਲੇ ਮੀਟਰਾਂ ਦੇ ਰਾਹੀਂ ਹੋ ਰਿਹਾ ਬਿਜਲੀ ਬੋਰਡ ਦਾ ਨਿੱਜੀਕਰਨ, ਕਿਸਾਨਾਂ 'ਤੇ ਹੋਏ ਝੂਠੇ ਪਰਚੇ, ਅਮਰਵੇਲ ਵਾਂਗੂ ਵਧਦੀਆਂ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਆਦਿ ਸਨ | ਇਸ ਮੌਕੇ ਸੁਵਿੰਦਰ ਸਿੰਘ ਚੌਤਾਲਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ 2027 ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਪਿੰਡਾਂ ਵਿਚ ਨਹੀਂ ਵੜਨ ਦਿਆਂਗੇ | ਹਰਵਿੰਦਰ ਸਿੰਘ ਮਸਾਣੀਆਂ ਨੇ ਕਿਸਾਨਾਂ ਨੂੰ ਲਾਮਬੰਦ ਕੀਤਾ ਤੇ ਜਥੇਬੰਦਕ ਢਾਂਚੇ ਵਿਚ ਪਰੋਏ ਜਾਣ 'ਤੇ ਜ਼ੋਰ ਦਿੱਤਾ | ਇਸ ਮੌਕੇ ਜ਼ੋਨ ਖਜਾਨਚੀ ਸਾਹਿਬ ਸਿੰਘ ਬਾਘੇ, ਆਗਿਆਪਾਲ ਸਿੰਘ ਬੋਲੇਵਾਲ, ਸਤਨਾਮ ਸਿੰਘ, ਸੋਹਣ ਸਿੰਘ, ਮਹਿਲ ਸਿੰਘ, ਸਰਵਨ ਸਿੰਘ, ਰਛਪਾਲ ਸਿੰਘ, ਤਰਸੇਮ ਸਿੰਘ, ਸੁਖਦੇਵ ਸਿੰਘ ਚੌਲਚੱਕ, ਹਰਦੀਪ ਸਿੰਘ, ਸਵਰਨ ਸਿੰਘ, ਸਰਪੰਚ ਪ੍ਰੀਤਮ ਸਿੰਘ, ਸਰਪੰਚ ਜੋਗਿੰਦਰ ਸਿੰਘ, ਮਾਸਟਰ ਹਰਬੰਸ ਸਿੰਘ, ਸਰਬਜੀਤ ਸਿੰਘ ਲੋਧੀ, ਹਰਜਿੰਦਰ ਸਿੰਘ, ਬਲਵਿੰਦਰ ਸਿੰਘ, ਮਿਹਰ ਸਿੰਘ, ਅਜੀਤ ਸਿੰਘ, ਬੀਬੀ ਮਨਜੀਤ ਕੌਰ, ਬਲਵਿੰਦਰ ਕੌਰ, ਰਾਜਵਿੰਦਰ ਕੌਰ, ਪਰਮਜੀਤ ਕੌਰ, ਨਸੀਬ ਕੌਰ, ਭੁਪਿੰਦਰ ਸਿੰਘ ਦਕੋਹਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਲੁਕ-ਛਿਪ ਕੇ ਨਸ਼ਾ ਕਰਨ ਵਾਲੇ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਕਾਹਨੂੰਵਾਨ ਕਿਸਾਨ ਕਤਲ ਕਾਂਡ - 4 ਦਿਨਾਂ ਬਾਅਦ ਵੀ ਮੁੱਖ ਮੁਲਜ਼ਮਾਂ ਨੂੰ ਕਾਬੂ ਕਰਨ ਵਿਚ ਪੁਲਿਸ ਨਾਕਾਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।