03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਰਵੀਕਰਨ ਸਿੰਘ ਕਾਹਲੋਂ ਨੇ ਭਾਜਪਾ ਉਮੀਦਵਾਰਾਂ ਦੇ ਹੱਕ 'ਚ ਘਰ-ਘਰ ਜਾ ਕੇ ਵੋਟਾਂ ਮੰਗੀਆਂ

ਅਜੀਤ ਡੈਸਕ 23-05-2026
ਫ਼ਤਹਿਗੜ੍ਹ ਚੂੜੀਆਂ, 22 ਮਈ (ਐੱਮ.ਐੱਸ. ਫੁੱਲ)-ਭਾਰਤੀ ਜਨਤਾ ਪਾਰਟੀ ਨੇ ਦੇਸ਼ ਤੇ ਪੰਜਾਬ ਦੇ ਵਿਕਾਸ ਲਈ ਹਮੇਸ਼ਾ ਅਹਿਮ ਕਦਮ ਚੁੱਕੇ ਹਨ ਤੇ ਨੌਜਵਾਨਾਂ ਨੂੰ ਬਿਨ੍ਹਾਂ ਸਿਫ਼ਾਰਿਸ਼, ਬਿਨ੍ਹਾਂ ਰਿਸ਼ਵਤ, ਮੈਰਿਟ ਦੇ ਆਧਾਰ 'ਤੇ ਰੁਜ਼ਗਾਰ ਦੇਣ ਲਈ ਵਚਨਬੱਧ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਹਲਕਾ ਇੰਚਾਰਜ ਰਵੀਕਰਨ ਸਿੰਘ ਕਾਹਲੋਂ ਨੇ ਨਗਰ ਕੌਂਸਲ ਫ਼ਤਹਿਗੜ੍ਹ ਚੂੜੀਆਂ ਦੇ ਵਾਰਡਾਂ 'ਚ ਘਰ-ਘਰ ਜਾ ਕੇ ਭਾਜਪਾ ਦੇ ਉਮੀਦਵਾਰਾਂ ਦੇ ਹੱਕ 'ਚ ਵੋਟਾਂ ਪਾਉਣ ਲਈ ਲਾਮਬੰਦ ਕਰਦੇ ਸਮੇਂ ਕੀਤਾ | ਸ: ਕਾਹਲੋਂ ਨੇ ਕਿਹਾ ਕਿ ਦੂਜੀਆਂ ਰਵਾਇਤੀ ਪਾਰਟੀਆਂ ਨੇ ਆਪਣੇ ਰਾਜ ਦੌਰਾਨ ਪੰਜਾਬ ਦੇ ਕਿਸੇ ਵੀ ਪਿੰਡ ਜਾਂ ਸ਼ਹਿਰ ਦਾ ਸਹੀ ਤਰੀਕੇ ਨਾਲ ਵਿਕਾਸ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵਲੋਂ ਪੰਜਾਬ ਦੇ ਵਿਕਾਸ ਲਈ ਜੰਗੀ ਪੱਧਰ 'ਤੇ ਕਾਰਜ ਕੀਤੇ ਜਾ ਰਹੇ ਹਨ | ਉਨ੍ਹਾਂ ਫ਼ਤਹਿਗੜ ਚੂੜੀਆਂ ਸ਼ਹਿਰ ਵਾਸੀਆਂ ਦੇ ਸਮੂਹ ਵੋਟਰਾਂ ਨੂੰ ਭਾਜਪਾ ਦੇ ਉਮੀਦਵਾਰਾਂ ਦੇ ਹੱਕ 'ਚ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਚੌਹਾਨ, ਗੁਰਅੰਮਿ੍ਤਪਾਲ ਸਿੰਘ ਲਵਲੀ, ਸਚਿਨਦੀਪ ਸਿੰਘ ਕਾਹਲੋਂ, ਸਾਬਕਾ ਕੌਂਸਲਰ ਰਾਜ ਕੁਮਾਰ, ਕਵਲਜੀਤ ਸਿੰਘ ਟੀਟਾ ਹਵੇਲੀਆਂ, ਅੰਗਰੇਜ਼ ਸਿੰਘ ਤੋਤਾ, ਜਗਦੀਪ ਸਿੰਘ ਸੋਨੂੰ ਰੰਧਾਵਾ, ਬਿਕਰਮਜੀਤ ਸਿੰਘ ਰੰਧਾਵਾ, ਮਨੀਸ਼ ਸ਼ਰਮਾ, ਵਿਲੀਅਮ ਮਸੀਹ, ਫਰਾਂਸਿਸ ਬਿੱਲਾ, ਜਗਤਾਰ ਸਿੰਘ ਪਿ੍ੰਸ, ਕਮਲੇਸ਼, ਵਿਕਾਸ ਮੰਤਰੀ, ਸੂਰਜ਼ ਭਾਰਦਵਾਜ, ਬੱਗਾ ਮਹਾਜਨ, ਗੁਰਜੰਟ ਸਿੰਘ, ਸਰਨਜੀਤ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਟਾਲਾ ਦੇ ਵਾਰਡ ਨੰਬਰ 43 'ਚ ਸੁਮਨ ਹਾਂਡਾ ਦੇ ਹੱਕ 'ਚ ਚੋਣ ਪ੍ਰਚਾਰ ਅਗਲੀ ਖ਼ਬਰ 'ਗੁਰੂ ਨਾਨਕ ਨਾਮ ਸੇਵਾ ਮਿਸ਼ਨ' ਵਲੋਂ 120 ਪਰਿਵਾਰਾਂ ਨੂੰ ਵਾਟਰ ਕੂਲਰਾਂ ਦੀ ਵੰਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।