05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਕਈ ਮਾਮਲਿਆਂ 'ਚ ਲੋੜੀਂਦਾ ਬਦਮਾਸ਼ ਪੁਲਿਸ ਮੁਕਾਬਲੇ 'ਚ ਹੋਇਆ ਜ਼ਖ਼ਮੀ- ਪਿਸਤੌਲ ਸਮੇਤ ਕਾਬੂ

ਅਜੀਤ ਡੈਸਕ 23-05-2026
ਬਟਾਲਾ, 22 ਮਈ (ਹਰਦੇਵ ਸਿੰਘ ਸੰਧੂ)-ਅੱਜ ਬਟਾਲਾ ਨਜ਼ਦੀਕ ਪਿੰਡ ਸਰੂਪਵਾਲੀ 'ਚ ਪੁਲਿਸ ਤੇ ਬਦਮਾਸ਼ਾਂ ਵਿਚੋ ਹੋਏ ਮੁਕਾਬਲੇ ਵਿਚ ਇਕ ਬਦਮਾਸ਼ ਜ਼ਖ਼ਮੀ ਹੋ ਗਿਆ, ਜਿਸ ਨੂੰ ਉਸ ਦੇ ਇਕ ਹੋਰ ਸਾਥੀ ਸਮੇਤ ਗਿ੍ਫ਼ਤਾਰ ਕਰ ਲਿਆ ਗਿਆ ਹੈ | ਐਸ.ਐਸ.ਪੀ. ਬਟਾਲਾ ਡਾ. ਮਹਿਤਾਬ ਸਿੰਘ ਨੇ ਦੱਸਿਆਂ ਕਿ ਐਸ.ਐਚ.ਓ. ਸਦਰ ਬਟਾਲਾ ਨੂੰ ਇਤਲਾਹ ਮਿਲੀ ਕਿ ਪਿੰਡ ਛਿੱਤ 'ਚ 2 ਵਿਅਕਤੀ ਪਿਸਤੌਲ ਸਮੇਤ ਕਿਸੇ ਬੰਬੀ 'ਤੇ ਬੈਠੇ ਹਨ, ਜਿਸ 'ਤੇ ਐਸ.ਪੀ. ਡੀ ਸੰਦੀਪ ਵਡੇਰਾ, ਡੀ.ਐਸ.ਪੀ. (ਡੀ), ਡੀ.ਐਸ.ਪੀ. ਫਤਹਿਗੜ੍ਹ ਚੂੜੀਆਂ, ਇੰਚਾਰਜ ਸੀ.ਆਈ.ਏ. ਬਟਾਲਾ ਦੇ ਸਾਂਝੇ ਆਪ੍ਰੇਸ਼ਨ ਨਾਲ ਇਸ ਕਾਰਵਾਈ ਨੂੰ ਨੇਪਰੇ ਚਾੜਿ੍ਹਆ | ਐਸ.ਐਸ.ਪੀ. ਨੇ ਦੱਸਿਆ ਕਿ ਇਸ ਆਪ੍ਰੇਸ਼ਨ ਦੌਰਾਨ ਜਦੋਂ ਸਾਡੀ ਪੁਲਿਸ ਪਿੰਡ ਛਿੱਤ ਵਿਖੇ ਉਕਤ ਬੰਬੀ 'ਤੇ ਪਹੁੰਚੀ ਤਾਂ ਉਥੇ ਲੁਕ ਕੇ ਬੈਠੇ ਇਕ ਬਦਮਾਸ਼ ਗੁਰਪ੍ਰੀਤ ਸਿੰਘ ਵਾਸੀ ਬੱਜੂਮਾਨ ਨੂੰ ਕਾਬੂ ਕਰ ਲਿਆ ਹੈ ਤੇ ਦੂਸਰਾ ਬਦਮਾਸ਼ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ, ਜਿਸਦਾ ਪੁਲਿਸ ਵਲੋਂ ਪਿੱਛਾ ਕੀਤਾ ਗਿਆ ਤਾਂ ਉਸ ਨੇ ਪੁਲਿਸ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ | ਉਨ੍ਹਾਂ ਦੱਸਿਆ ਕਿ ਬਦਮਾਸ਼ ਵਲੋਂ ਬਹੁਤ ਸਾਰੀਆਂ ਗੋਲੀਆਂ ਚਲਾਈਆਂ ਗਈਆਂ, ਪਰ ਪੁਲਿਸ ਨੇ ਉਸ ਦਾ ਪਿੱਛਾ ਨਹੀਂ ਛੱਡਿਆ ਤੇ ਕਰੀਬ 2 ਕਿਲੋਮੀਟਰ ਤੱਕ ਖੇਤਾਂ 'ਚ ਉਸ ਦਾ ਪਿੱਛਾ ਕੀਤਾ ਗਿਆ ਤੇ ਉਕਤ ਬਦਮਾਸ਼ ਮੱਕੀ ਦੇ ਖੇਤਾਂ ਵਿਚ ਵੜ੍ਹ ਗਿਆ, ਜਿਥੇ ਪੁਲਿਸ ਦੀ ਜਵਾਬੀ ਕਾਰਵਾਈ ਵਿਚ ਉਕਤ ਬਦਮਾਸ਼ ਜ਼ਖ਼ਮੀ ਹੋ ਗਿਆ, ਜਿਸ ਨੂੰ ਪੁਲਿਸ ਵਲੋਂ ਕਾਬੂ ਕਰ ਕੇ ਇਲਾਜ ਲਈ ਹਸਪਤਾਲ ਲਿਆਂਦਾ | ਐਸ.ਐਸ.ਪੀ. ਨੇ ਦੱਸਿਆ ਕਿ ਉਕਤ ਬਦਮਾਸ਼ ਦੀ ਲੱਤ 'ਤੇ ਗੋਲੀ ਲੱਗੀ | ਕਾਬੂ ਕੀਤੇ ਬਦਮਾਸ਼ ਕੋਲੋਂ ਇਕ ਪਿਸਤੌਲ 30 ਬੋਰ ਤੇ ਕੁਝ ਕਾਰਤੂਸ ਵੀ ਬਰਾਮਦ ਹੋਏ | ਫੜੇ ਗਏ ਬਦਮਾਸ਼ ਦੀ ਪਹਿਚਾਣ ਸੰਦੀਪ ਸਿੰਘ ਉਰਫ ਸੰਨੀ ਵਾਸੀ ਬੱਲ ਵਜੋਂ ਹੋਈ ਹੈ | ਐਸ.ਐਸ.ਪੀ. ਨੇ ਦੱਸਿਆ ਕਿ ਫੜੇ ਗਏ ਸੰਦੀਪ ਸਿੰਘ 'ਤੇ ਪਹਿਲਾਂ ਵੀ ਪੰਜ ਮਾਮਲੇ ਦਰਜ ਹਨ ਤੇ ਇਕ ਕਤਲ ਦਾ ਮਾਮਲਾ ਵੀ ਦਰਜ਼ ਹੈ, ਜਿਸ ਲਈ ਉਹ ਭਗੌੜਾ ਸੀ |
ਪਿਛਲੀ ਖ਼ਬਰ 'ਸਮਰਪਣ' ਨਾਲ ਹੀ ਮਿਸ਼ਨ 'ਉਮੀਦ' ਨੂੰ ਸਫ਼ਲਤਾ ਮਿਲੇਗੀ ਅਗਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਨੇ ਚੋਣ ਮੁਹਿੰਮ ਦੌਰਾਨ 'ਆਪ' ਵਿਰੁੱਧ ਪ੍ਰਚਾਰ ਸਮੱਗਰੀ ਵੰਡ ਰਹੇ ਨੌਜਵਾਨ ਕੀਤੇ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।