05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਵਿਧਾਇਕ ਸ਼ੈਰੀ ਕਲਸੀ ਨੇ ਚੋਣ ਮੁਹਿੰਮ ਦੌਰਾਨ 'ਆਪ' ਵਿਰੁੱਧ ਪ੍ਰਚਾਰ ਸਮੱਗਰੀ ਵੰਡ ਰਹੇ ਨੌਜਵਾਨ ਕੀਤੇ ਕਾਬੂ

ਅਜੀਤ ਡੈਸਕ 23-05-2026
ਬਟਾਲਾ, 22 ਮਈ (ਸਤਿੰਦਰ ਸਿੰਘ)-ਨਗਰ ਨਿਗਮ ਬਟਾਲਾ ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਕਰ ਰਹੇ ਵਿਧਾਇਕ ਸ਼ੈਰੀ ਕਲਸੀ ਵਲੋਂ ਕੁੱਝ ਨੌਜਵਾਨਾਂ ਨੂੰ ਆਪ ਵਿਰੁੱਧ ਪ੍ਰਚਾਰ ਸਮੱਗਰੀ ਸਮੇਤ ਕਾਬੂ ਕੀਤਾ ਗਿਆ | ਇਸ ਦੌਰਾਨ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਉਕਤ ਨੌਜਵਾਨਾਂ ਵਲੋਂ ਵੰਡੀ ਜਾ ਰਹੀ ਪ੍ਰਚਾਰ ਸਮੱਗਰੀ ਨੂੰ ਦੇਖਿਆ ਤਾਂ ਉਸ ਵਿਚ ਕੁਝ ਪੋਸਟਰ ਮਿਲੇ, ਜਿਸ 'ਚ ਉਨ੍ਹਾਂ (ਵਿਧਾਇਕ ਕਲਸੀ) ਦੀ ਫੋਟੋ ਲੱਗੀ ਹੋਈ ਸੀ ਤੇ ਆਪ ਪਾਰਟੀ ਦੇ ਵਿਰੋਧ 'ਚ ਲਿਖਿਆ ਹੋਇਆ ਸੀ | ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਜਦੋਂ ਉਨ੍ਹਾਂ ਵਲੋਂ ਉਕਤ ਨੌਜਵਾਨਾਂ ਨੂੰ ਪੱੁਛਿਆ ਕਿ ਇਹ ਸਮੱਗਰੀ ਕਿਸ ਨੇ ਭੇਜੀ ਤਾਂ ਉਕਤ ਨੌਜਵਾਨਾਂ ਨੇ ਇਕ ਕਾਂਗਰਸੀ ਆਗੂ ਦਾ ਨਾਂਅ ਲਿਆ | ਇਸ ਤੋਂ ਬਾਅਦ ਉਕਤ ਪੋਸਟਰਾਂ ਨੂੰ ਵਿਧਾਇਕ ਸ਼ੈਰੀ ਕਲਸੀ ਨੇ ਮੀਡੀਆ ਸਾਹਮਣੇ ਪੇਸ਼ ਕਰਦਿਆਂ ਕਿਹਾ ਕਿ ਇਸ ਪ੍ਰਚਾਰ ਸਮੱਗਰੀ ਤੋਂ ਸਾਫ ਪਤਾ ਚਲਦਾ ਹੈ ਕਿ ਕਾਂਗਰਸ 'ਚ ਹਾਰ ਦੀ ਬੋਖਲਾਹਟ ਹੈ, ਹਾਰ ਦੇ ਡਰ ਕਾਰਨ ਕਾਂਗਰਸ ਹੁਣ ਘਟੀਆ ਹਰਕਤਾਂ 'ਤੇ ਉਤਰ ਆਈ ਹੈ | ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਆਪਣੇ ਪਿਛਲੇ 5 ਸਾਲ ਦੇ ਕਾਰਜਕਾਲ ਦੌਰਾਨ ਕਾਂਗਰਸ ਵਲੋਂ ਕੋਈ ਕੰਮ ਨਹੀਂ ਕੀਤਾ ਗਿਆ, ਜਿਸ ਕਰਕੇ ਜਨਤਾ ਇਨ੍ਹਾਂ ਨੂੰ ਮੂੰਹ ਨਹੀਂ ਲਗਾ ਰਹੀ ਤੇ ਹੁਣ ਇਹ ਆਪ ਦੇ ਵਿਰੁੱਧ ਭੰਡੀ ਪ੍ਰਚਾਰ ਕਰ ਕੇ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ ਕਰ ਰਹੇ ਹਨ | ਵਿਧਾਇਕ ਕਲਸੀ ਨੇ ਕਿਹਾ ਕਿ ਏਨਾ ਹੀ ਨਹੀਂ, ਕਾਂਗਰਸ ਇਥੋਂ ਤੱਕ ਘਟੀਆਂ ਹਰਕਤਾਂ 'ਤੇ ਉਤਰ ਆਈ ਹੈ ਕਿ ਸ਼ੋਸ਼ਲ ਮੀਡੀਆ 'ਤੇ ਗੁਰੂ ਮਹਾਰਾਜ ਜੀ ਦੀਆਂ ਤਸਵੀਰਾਂ ਦੇ ਨਾਲ 'ਆਪ' ਪਾਰਟੀ ਦੇ ਨਿਸ਼ਾਨ ਤੇ ਮੋਹਰਾਂ ਲਗਾ ਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜ੍ਹਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ | ਲੇਕਿਨ ਉਨ੍ਹਾਂ ਦਾ ਇਹ ਏਜੰਡਾ ਕਦੇ ਵੀ ਸਫਲ ਨਹੀਂ ਹੋਵੇਗਾ ਤੇ ਨਗਰ ਨਿਗਮ ਚੋਣਾਂ ਵਿਚ ਆਮ ਆਦਮੀ ਪਾਰਟੀ ਸਾਰੀਆਂ ਸੀਟਾਂ ਜਿੱਤੇਗੀ |
ਪਿਛਲੀ ਖ਼ਬਰ ਕਈ ਮਾਮਲਿਆਂ 'ਚ ਲੋੜੀਂਦਾ ਬਦਮਾਸ਼ ਪੁਲਿਸ ਮੁਕਾਬਲੇ 'ਚ ਹੋਇਆ ਜ਼ਖ਼ਮੀ- ਪਿਸਤੌਲ ਸਮੇਤ ਕਾਬੂ ਅਗਲੀ ਖ਼ਬਰ ਤੋਤੇ ਵੇਚਣ ਵਾਲੇ ਨੂੰ ਗਿ੍ਫ਼ਤਾਰ ਕਰਨ ਲਈ ਦਿੱਲੀ ਤੋਂ ਪਹੁੰਚੇ ਜੰਗਲੀ ਜੀਵ ਸੁਰੱਖਿਆ ਅਧਿਕਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।