28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਗੁਰਦੁਆਰਾ ਘੱਲੂਘਾਰਾ ਸਾਹਿਬ ਦੇ ਸਮਾਗਮਾਂ 'ਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਭਰੀ ਹਾਜ਼ਰੀ

ਅਜੀਤ ਡੈਸਕ 17-05-2026
ਘੱਲੂਘਾਰਾ ਸਾਹਿਬ, 16 ਮਈ (ਪਰਮ ਮਿਨਹਾਸ)-ਸ਼ਹੀਦ ਸਿੰਘਾਂ ਦੀ ਯਾਦ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਗਾਤਾਰ ਤਿੰਨ ਦਿਨ ਸਮਾਗਮ ਕਰਵਾਏ ਜਾਂਦੇ ਹਨ | ਅੱਜ ਦੂਸਰੇ ਦਿਨ ਧਾਰਮਿਕ ਦੀਵਾਨ ਸਜਾਏ ਗਏ | ਇਸ ਮੌਕੇ ਗਿਆਨੀ ਰਘਬੀਰ ਸਿੰਘ ਸਾਬਕਾ ਸਿੰਘ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਕਨਵੀਨਰ ਤਾਲਮੇਲ ਕਮੇਟੀ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ, ਅਕਾਲੀ ਦਲ ਵਾਰਿਸ ਪੰਜਾਬ ਵਲੋਂ ਵਿਸ਼ੇਸ਼ ਤੌਰ 'ਤੇ ਸ਼ਹੀਦੀ ਅਸਥਾਨ 'ਤੇ ਵਿਸ਼ੇਸ ਤੌਰ 'ਤੇ ਹਾਜ਼ਰੀ ਭਰੀ ਗਈ | ਇਸ ਮੌਕੇ ਗਿਆਨੀ ਰਘਬੀਰ ਸਿੰਘ ਨੇ ਸੰਗਤਾਂ ਨੂੰ ਇਤਿਹਾਸ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਮਨਪ੍ਰੀਤ ਸਿੰਘ ਇਯਾਲੀ ਕਨਵੀਨਰ ਤਾਲਮੇਲ ਕਮੇਟੀ ਵਲੋਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਹੀਦਾਂ ਦੀ ਧਰਤੀ ਹੈ, ਹਮੇਸ਼ਾ ਸਿੱਖ ਕੌਮ ਜਬਰ ਜੁਲਮ ਦਾ ਡਟ ਕੇ ਵਿਰੋਧ ਕੀਤਾ ਹੈ | ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜਾਦ ਕਰਵਾਉਣ ਵਿਚ ਪੰਜਾਬੀਆਂ ਅਤੇ ਸਿੱਖਾਂ ਦੀ ਬਹੁਤ ਵੱਡੀ ਦੇਣ ਹੈ, ਪਰ ਹੁਣ ਵੀ ਜਾਬਰ ਸਰਕਾਰਾਂ ਵਲੋਂ ਸਾਡੇ ਹੱਕ ਨਹੀਂ ਦਿੱਤੇ ਜਾ ਰਹੇ ਇਸ ਲਈ ਸਿਖਾਂ ਨੂੰ ਇਕ ਜਗ੍ਹਾ ਇਕੱਠੇ ਹੋਣਾ ਸਮੇਂ ਦੀ ਮੁੱਖ ਜ਼ਰੂਰਤ ਹੈ | ਉਪਰੰਤ ਮਾ. ਜੌਹਰ ਸਿੰਘ ਨੇ ਆਏ ਹੋਏ ਆਗੂਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸਮਸ਼ੇਰ ਸਿੰਘ ਖੁੰਡਾ ਢਾਡੀ ਜਥਾ, ਸਚਿਨਦੀਪ ਸਿੰਘ ਢਾਡੀ ਜਥਾ ਅਤੇ ਤਰਸੇਮ ਸਿੰਘ ਦੇ ਜਥੇ ਵਲੋਂ ਦੀਵਾਨ ਹਾਲ ਵਿਖੇ ਸੰਗਤਾਂ ਨੂੰ ਸ਼ਹੀਦਾਂ ਦੇ ਇਤਿਹਾਸ ਨਾਲ ਜੋੜਿਆ ਗਿਆ | ਇਸ ਮੌਕੇ ਹਰਬੰਸ ਸਿੰਘ ਮੰਜਪੁਰ, ਗੁਰਵਿੰਦਰ ਸਿੰਘ ਸ਼ਾਮਪੁਰਾ, ਜਸਬੀਰ ਸਿੰਘ ਘੁੰਮਣ, ਹਰਬੰਸ ਸਿੰਘ ਸਿੱਧਵਾਂ, ਵੱਸਣ ਸਿੰਘ ਜਫਰਵਾਲ, ਜਸਵੀਰ ਸਿੰਘ ਘੁੰਮਣ, ਗੁਰਦਿਆਲ ਸਿੰਘ ਬਜਾੜ, ਤਸਵੀਰ ਸਿੰਘ ਕੋਟਲੀ ਸੈਣੀਆਂ, ਸਤਨਾਮ ਸਿੰਘ, ਹਰਵਿੰਦਰ ਸਿੰਘ, ਮਾਸਟਰ ਕਰਨੈਲ ਸਿੰਘ ਰਾਜੂਬੇਲਾ, ਭਾਗ ਸਿੰਘ ਗੁੰਨੋਪੁਰ, ਦਰਸ਼ਨ ਸਿੰਘ ਸੈਕਟਰੀ, ਸੁਖਜਿੰਦਰ ਸਿੰਘ, ਗੁਰਦਿਆਲ ਸਿੰਘ, ਭਜਨ ਸਿੰਘ ਲਾਧੂਪੁਰ, ਬਾਬਾ ਬੋਹੜ ਸਿੰਘ, ਨਿਰਮਲ ਸਿੰਘ ਸੁਲਤਾਨਪੁਰ,
ਪਿਛਲੀ ਖ਼ਬਰ ਮਾਝਾ ਕਿਸਾਨ ਸੰਘਰਸ਼ ਕਮੇਟੀ ਵਲੋਂ ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਮਹਾਜਨ ਯੁਵਾ ਵਿੰਗ ਵਲੋਂ ਮੀਟਿੰਗ ਕਰਕੇ ਵੱਖ-ਵੱਖ ਵਿਸ਼ਿਆਂ 'ਤੇ ਕੀਤੀ ਵਿਚਾਰ ਚਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।