26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਭੁਪਿੰਦਰ ਸਿੰਘ ਮਾਨ ਅਤੇ ਸੁਖਵਿੰਦਰ ਸਿੰਘ ਕਾਹਲੋਂ ਨੇ ਗੰਨੇ ਦੀ ਬਕਾਇਆ ਰਾਸ਼ੀ ਜਾਰੀ ਕਰਨ 'ਤੇ ਕੀਤਾ ਧੰਨਵਾਦ

ਅਜੀਤ ਡੈਸਕ 17-05-2026
ਬਟਾਲਾ, 16 ਮਈ (ਸਤਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਰਾਸ਼ਟਰੀ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਸ: ਭੁਪਿੰਦਰ ਸਿੰਘ ਮਾਨ ਅਤੇ ਬੀਕੇਯੂ ਮਾਨ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਤੇ ਬਟਾਲਾ ਸ਼ੂਗਰ ਮਿੱਲ ਦੇ ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਕਾਹਲੋਂ (ਸ਼ੇਰਪੁਰ) ਸਮੇਤ ਹੋਰ ਕਿਸਾਨ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਅਤੇ ਬਟਾਲਾ ਦੇ ਵਿਧਾਇਕ ਸ੍ਰੀ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦਾ ਕੋਆਪਰੇਟਿਵ ਸ਼ੂਗਰ ਮਿੱਲਾਂ ਦੀ ਲੰਬੇ ਸਮੇਂ ਤੋਂ ਬਕਾਇਆ ਗੰਨੇ ਦੀ ਅਦਾਇਗੀ ਜਾਰੀ ਕਰਨ ਲਈ ਧੰਨਵਾਦ ਕੀਤਾ ਹੈ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵਲੋਂ ਪੰਜਾਬ ਦੀਆਂ ਕੋਆਪਰੇਟਿਵ ਸ਼ੂਗਰ ਮਿੱਲਾਂ ਲਈ ਲਗਪਗ 270 ਕਰੋੜ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 53.77 ਕਰੋੜ ਬਟਾਲਾ ਖੰਡ ਮਿੱਲ ਲਈ ਜਾਰੀ ਹੋਏ ਹਨ | ਕਿਸਾਨ ਆਗੂਆਂ ਨੇ ਕਿਹਾ ਕਿ ਇਹ ਰਕਮ ਜਾਰੀ ਹੋਣਾ ਗੰਨਾ ਕਿਸਾਨਾਂ ਦੀ ਬਹੁਤ ਹੀ ਜ਼ਰੂਰੀ ਅਤੇ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਸੀ, ਕਿਉਂਕਿ ਅਦਾਇਗੀਆਂ ਵਿਚ ਦੇਰੀ ਕਾਰਨ ਕਿਸਾਨ ਭਾਰੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਸਨ | ਆਗੂਆਂ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਆਪਣੀ ਫਸਲ ਮਿੱਲਾਂ ਨੂੰ ਦੇ ਚੁੱਕੇ ਹਨ ਅਤੇ ਖੇਤੀਬਾੜੀ ਦੇ ਵਧ ਰਹੇ ਖਰਚਿਆਂ, ਮਜ਼ਦੂਰੀ ਦੇ ਵਧੇ ਰੇਟਾਂ ਅਤੇ ਅਗਲੀ ਫਸਲ ਦੀ ਤਿਆਰੀ ਕਾਰਨ ਭਾਰੀ ਆਰਥਿਕ ਦਬਾਅ ਹੇਠ ਸਨ | ਇਸ ਰਕਮ ਦੇ ਜਾਰੀ ਹੋਣ ਨਾਲ ਬਟਾਲਾ-ਗੁਰਦਾਸਪੁਰ ਖੇਤਰ ਦੇ ਹਜ਼ਾਰਾਂ ਗੰਨਾ ਕਿਸਾਨ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੇਗੀ | ਉਨ੍ਹਾਂ ਕਿਹਾ ਕਿ ਕੋਆਪਰੇਟਿਵ ਸ਼ੂਗਰ ਮਿੱਲਾਂ ਨੂੰ ਮਜ਼ਬੂਤ ਕਰਨਾ ਅਤੇ ਗੰਨੇ ਦੀ ਸਮੇਂ ਸਿਰ ਅਦਾਇਗੀ ਯਕੀਨੀ ਬਣਾਉਣਾ ਗੰਨਾ ਉਗਾਉਣ ਵਾਲੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਅਤੇ ਪੰਜਾਬ ਵਿਚ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਬਹੁਤ ਜ਼ਰੂਰੀ ਹੈ | ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਕਿ ਕੋਆਪਰੇਟਿਵ ਸ਼ੂਗਰ ਸੈਕਟਰ ਦੀ ਹੋਰ ਮਜ਼ਬੂਤੀ ਲਈ ਤਕਨੀਕੀ ਅਪਗਰੇਡੇਸ਼ਨ ਕੀਤੀ ਜਾਵੇ, ਜਿਸ ਵਿਚ ਮੱਕੀ ਅਤੇ ਚਕੁੰਦਰ ਨੂੰ ਵੀ ਵਾਧੂ ਭੰਡਾਰ ਵਜੋਂ ਵਰਤਣ ਦੀ ਇਜਾਜ਼ਤ ਅਤੇ ਆਧੁਨਿਕ ਗੰਨਾ ਕਟਾਈ ਮਸ਼ੀਨਾਂ ਦੀ ਖਰੀਦ ਸ਼ਾਮਲ ਹੋਵੇ ਤਾਂ ਜੋ ਕਿਸਾਨਾਂ ਦੀ ਮਹਿੰਗੀ ਮਜ਼ਦੂਰੀ ਉੱਤੇ ਨਿਰਭਰਤਾ ਘਟ ਸਕੇ | ਇਸ ਮੌਕੇ ਸੁਰਜੀਤ ਸਿੰਘ ਸੋਢੀ ਜਨਰਲ ਸਕੱਤਰ, ਬਲਦੇਵ ਸਿੰਘ ਦਬੁਰਜੀ ਮੀਤ ਪ੍ਰਧਾਨ, ਬਲਰਾਜ ਸਿੰਘ ਰੰਧਾਵਾ ਮੀਤ ਪ੍ਰਧਾਨ, ਕਰਨਲ ਜਗਜੀਤ ਸਿੰਘ ਸਾਹੀ, ਸੁਖਜਿੰਦਰ ਸਿੰਘ ਘੁੰਮਣ, ਗੁਰਨੀਤ ਸਿੰਘ ਕੋਟਲੀ ਫੱਸੀ
ਪਿਛਲੀ ਖ਼ਬਰ ਜੁਲਕਾ ਨਰਸਿੰਗ ਕਾਲਜ ਕਾਦੀਆਂ ਵਿਚ ਅੰਤਰਰਾਸ਼ਟਰੀ ਨਰਸ ਦਿਵਸ ਮਨਾਇਆ ਅਗਲੀ ਖ਼ਬਰ ਮਾਝਾ ਜ਼ੋਨ ਸਿੱਖਿਆ ਵਿੰਗ ਦੇ ਇੰਚਾਰਜ ਪਿ੍ੰਸੀਪਲ ਸੰਧੂ ਵਲੋਂ ਚਾਹਲ ਕਲਾਂ ਸਰਕਾਰੀ ਸਕੂਲ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।