26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਬੁਟੀਕ ਦੇ ਬਾਹਰੋਂ ਸਾਈਕਲ ਚੋਰੀ

ਅਜੀਤ ਡੈਸਕ 17-05-2026
ਕਾਦੀਆਂ, 16 ਮਈ (ਕੁਲਵਿੰਦਰ ਸਿੰਘ)-ਕਾਦੀਆਂ ਦੇ ਰੇਲਵੇ ਰੋਡ ਸ਼ੀਤਲਾ ਮੰਦਰ ਦੇ ਨਜ਼ਦੀਕ ਬੁਟੀਕ 'ਤੇ ਕੰਮ ਕਰਨ ਵਾਲੇ ਇਕ ਗ਼ਰੀਬ ਵਿਅਕਤੀ ਦਾ ਸਾਈਕਲ ਚੋਰੀ ਹੋ ਗਿਆ | ਸਾਈਕਲ ਮਾਲਕ ਸੁਖਵਿੰਦਰ ਕੁਮਾਰ ਪੁੱਤਰ ਅਜੀਤ ਲਾਲ ਵਾਸੀ ਮੁਹੱਲਾ ਧਰਮਪੁਰਾ ਕਾਦੀਆਂ ਨੇ ਦੱਸਿਆ ਕਿ ਉਹ ਸਥਾਨਕ ਕਸਬੇ ਅੰਦਰ ਬੁਟੀਕ 'ਤੇ ਕੰਮ ਕਰਦਾ ਹੈ ਅਤੇ ਆਪਣਾ ਸਾਈਕਲ ਦੁਕਾਨ ਦੇ ਬਾਹਰ ਖੜ੍ਹਾ ਕਰ ਕੇ ਕੰਮ ਕਾਰ ਵਿਚ ਰੁੱਝਿਆ ਹੋਇਆ ਸੀ ਕਿ ਜਦੋਂ ਉਸ ਨੇ ਦੁਕਾਨ ਤੋਂ ਬਾਹਰ ਘਰ ਜਾਣ ਲਈ ਆਪਣਾ ਸਾਈਕਲ ਦੇਖਿਆ ਤਾਂ ਸਾਈਕਲ ਉਥੇ ਨਹੀਂ ਸੀ, ਉਸ ਨੇ ਆਸ-ਪਾਸ ਕਾਫੀ ਭਾਲ ਕੀਤੀ ਤਾਂ ਪਤਾ ਲੱਗਾ ਕਿ ਚੋਰ ਵਲੋਂ ਉਸ ਦੇ ਸਾਈਕਲ ਨੂੰ ਚੋਰੀ ਕਰ ਲਿਆ ਗਿਆ ਹੈ | ਜਿਹੜੀ ਕਿ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ |
ਪਿਛਲੀ ਖ਼ਬਰ ਮਾਝਾ ਜ਼ੋਨ ਸਿੱਖਿਆ ਵਿੰਗ ਦੇ ਇੰਚਾਰਜ ਪਿ੍ੰਸੀਪਲ ਸੰਧੂ ਵਲੋਂ ਚਾਹਲ ਕਲਾਂ ਸਰਕਾਰੀ ਸਕੂਲ ਦਾ ਦੌਰਾ ਅਗਲੀ ਖ਼ਬਰ ਚੰਡੀਗੜ੍ਹ 'ਚ ਕਿਸਾਨਾਂ 'ਤੇ ਕੀਤੇ ਤਸ਼ੱਦਦ ਵਿਰੁੱਧ ਐਸ.ਕੇ.ਐਮ. ਵਲੋਂ ਪੰਜਾਬ ਦੇ ਰਾਜਪਾਲ ਦਾ ਫੂਕਿਆ ਪੁਤਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।