24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਮੱਲਿ੍ਹਆਂਵਾਲ ਦੀ 12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ

ਅਜੀਤ ਡੈਸਕ 17-05-2026
ਵਡਾਲਾ ਬਾਂਗਰ, 16 ਮਈ (ਭੁੰਬਲੀ)-ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੱਲਿ੍ਹਆਂਵਾਲ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ | ਪਿ੍ੰਸੀਪਲ ਸਿਮਰਤਪਾਲ ਕੌਰ ਨੇ ਦੱਸਿਆ ਕਿ ਮੈਡੀਕਲ ਅਤੇ ਨਾਨ-ਮੈਡੀਕਲ ਵਿਚ ਮਨਜੋਤ ਕੌਰ ਨੇ 92 ਫੀਸਦੀ, ਸਿਦਕਦੀਪ ਕੌਰ ਨੇ 91 ਫੀਸਦੀ, ਅਮਨਦੀਪ ਕੌਰ ਨੇ 90 ਫੀਸਦੀ, ਗੁਰਲੀਨ ਕੌਰ ਨੇ 88 ਫੀਸਦੀ, ਕਮਲਦੀਪ ਕੌਰ ਨੇ 88 ਫੀਸਦੀ, ਦਲਜਿੰਦਰ ਕੌਰ ਨੇ 86 ਫੀਸਦੀ, ਅਰਸ਼ਦੀਪ ਕੌਰ ਨੇ 85 ਫੀਸਦੀ, ਹਰਗੁਨਪ੍ਰੀਤ ਕੌਰ ਨੇ 85 ਫੀਸਦੀ, ਰਿਪਨਪ੍ਰੀਤ ਕੌਰ ਨੇ 84 ਫੀਸਦੀ, ਆਦਰਸ਼ਦੀਪ ਕੌਰ, ਨਵਪ੍ਰੀਤ ਕੌਰ ਤੇ ਨਿਰਮਲਜੀਤ ਕੌਰ ਨੇ 82 ਫੀਸਦੀ, ਗੁਰਸ਼ਰਨਜੀਤ ਕੌਰ ਤੇ ਰਾਜਵਿੰਦਰ ਕੌਰ ਨੇ 81 ਫੀਸਦੀ ਅਤੇ ਰੁਪਿੰਦਰਜੋਤ ਕੌਰ ਨੇ 80 ਫੀਸਦੀ ਅੰਕ ਪ੍ਰਾਪਤ ਕੀਤੇ | ਕਾਮਰਸ ਵਿਚ ਗਜਲ਼ ਨੇ 91 ਫੀਸਦੀ, ਸ਼ੁਭਨੀਤ ਕੌਰ ਨੇ 89 ਫੀਸਦੀ, ਰਜਨੀਤ ਕੌਰ ਨੇ 88 ਫੀਸਦੀ, ਚਰਨਕਮਲ ਸਿੰਘ ਨੇ 86 ਫੀਸਦੀ, ਗੁਰਤਾਜ ਸਿੰਘ ਨੇ 86 ਫੀਸਦੀ, ਸੁਭਪ੍ਰੀਤ ਕੌਰ ਨੇ 83 ਫੀਸਦੀ ਅੰਕ ਪ੍ਰਾਪਤ ਕੀਤੇ | ਕਮਿਸਟਰੀ ਵਿਚ 6 ਵਿਦਿਆਰਥੀਆਂ ਨੇ 90 ਤੋਂ ਵੱਧ, ਬਾਇਉਲੋਜੀ ਵਿਚ 6 ਵਿਦਿਆਰਥੀਆਂ ਨੇ 90 ਤੋਂ ਵੱਧ, ਬਿਜਨਸ਼ ਸਟੱਡੀ ਵਿਚ 6 ਵਿਦਿਆਰਥੀਆਂ ਨੇ 90 ਤੋਂ ਵੱਧ, ਅੰਗਰੇਜ਼ੀ ਵਿਚ 40 ਵਿਦਿਆਰਥੀਆਂ ਨੇ 90 ਤੋਂ ਵੱਧ, ਸਰੀਰਿਕ ਸਿੱਖਿਆ ਵਿਚ 24 ਵਿਦਿਆਰਥੀਆਂ ਨੇ 90 ਤੋਂ ਵੱਧ, ਮਾਰਕੀਟਿੰਗ ਵਿਚ 6 ਵਿਦਿਆਰਥੀਆਂ ਨੇ 90 ਤਾੋ ਵੱਧ ਅੰਕ ਪ੍ਰਾਪਤ ਕਰ ਕੇ ਸਕੂਲ ਦੀ ਸ਼ਾਨ 'ਚ ਚਾਰ ਚੰਨ੍ਹ ਲਗਾਏ ਅਤੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ | ਨਤੀਜੇ ਦਾ ਸਿਹਰਾ ਸਕੂਲ ਦੇ ਹੋਣਹਾਰ ਅਧਿਆਪਕਾਂ ਨੂੰ ਜਾਂਦਾ ਹੈ, ਜਿਨ੍ਹਾਂ ਦੀ ਮਿਹਨਤ ਸਦਕਾ ਸਕੂਲ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ | ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ, ਪਿ੍ੰਸੀਪਲ, ਉਪ ਪਿ੍ੰਸੀਪਲ ਨੇ ਸਕੂਲ ਸਟਾਫ ਅਤੇ ਬੱਚਿਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਨਗਰ ਕੌਂਸਲ ਦੀਆਂ ਚੋਣਾਂ ਲਈ ਨਵਦੀਪ ਸਿੰਘ ਪੰਨੂੰ ਨੇ ਸਾਥੀਆਂ ਸਮੇਤ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਅਗਲੀ ਖ਼ਬਰ ਗੋਲਡਨ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।