31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸਿਹਤ ਵਿਭਾਗ ਦੀ ਟੀਮ ਨੇ ਖਾਦ ਸੁਰੱਖਿਆ ਮੁਹਿੰਮ ਤਹਿਤ ਵੱਖ-ਵੱਖ ਦੁਕਾਨਾਂ ਤੇ ਡੇਅਰੀਆਂ ਦੀ ਕੀਤੀ ਜਾਂਚ

ਅਜੀਤ ਡੈਸਕ 09-05-2026
ਪਠਾਨਕੋਟ, 8 ਮਈ (ਸੁਮਿਤ)-ਜ਼ਿਲ੍ਹਾ ਸਿਹਤ ਅਧਿਕਾਰੀ ਡਾ: ਪੁਨੀਤ ਜੰਮਵਾਲ ਦੀ ਮੌਜੂਦਗੀ ਵਿਚ ਸਿਹਤ ਵਿਭਾਗ ਦੀ ਟੀਮ ਨੇ ਜ਼ਿਲ੍ਹੇ 'ਚ ਖਾਦ ਸੁਰੱਖਿਆ ਅਭਿਆਨ ਚਲਾਉਂਦੇ ਹੋਏ ਵੱਖ-ਵੱਖ ਦੁਕਾਨਾਂ ਤੇ ਡੇਅਰੀਆਂ ਦੀ ਜਾਂਚ ਕੀਤੀ | ਇਸ ਦੌਰਾਨ ਟੀਮ ਨੇ ਦੁੱਧ ਸਮੇਤ ਕਈ ਡੇਅਰੀ ਉਤਪਾਦਾਂ ਦੇ ਸੈਂਪਲ ਭਰੇ | ਅਧਿਕਾਰੀਆਂ ਨੇ ਦੱਸਿਆ ਕਿ ਤਿਉਹਾਰਾਂ ਤੇ ਗਰਮੀ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਮਿਲਾਵਟੀ ਖਾਦ ਪਦਾਰਥਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ, ਤਾਂ ਜੋ ਲੋਕਾਂ ਨੂੰ ਸ਼ੁੱਧ ਖਾਦ ਸਮਗਰੀ ਉਪਲਬਧ ਕਰਵਾਈ ਜਾ ਸਕੇ | ਜਾਂਚ ਦੌਰਾਨ ਦੁੱਧ, ਪਨੀਰ, ਦਹੀਂ ਤੇ ਹੋਰ ਡੇਅਰੀ ਉਤਪਾਦਾਂ ਦੇ ਨਮੂਨੇ ਲੈ ਕੇ ਉਨ੍ਹਾਂ ਨੂੰ ਲੈਬ ਟੈਸਟ ਲਈ ਭੇਜਿਆ ਗਿਆ | ਸਿਹਤ ਵਿਭਾਗ ਨੇ ਦੁਕਾਨਦਾਰਾਂ ਨੂੰ ਸਫ਼ਾਈ ਬਣਾਈ ਰੱਖਣ ਤੇ ਖਾਦ ਸੁਰੱਖਿਆ ਮਿਆਰਾਂ ਦੀ ਪਾਲਨਾ ਕਰਨ ਦੇ ਨਿਰਦੇਸ਼ ਵੀ ਦਿੱਤੇ | ਡਾ: ਪੁਨੀਤ ਜੰਮਵਾਲ ਨੇ ਕਿਹਾ ਕਿ ਮਿਲਾਵਟਖੋਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਇਹ ਅਭਿਆਨ ਅੱਗੇ ਵੀ ਲਗਾਤਾਰ ਜਾਰੀ ਰਹੇਗਾ |
ਪਿਛਲੀ ਖ਼ਬਰ ਅਧਿਆਪਕਾਂ 'ਤੇ ਡਬਲ ਡਿਊਟੀਆਂ ਦਾ ਬੋਝ ਬਰਦਾਸ਼ਤ ਨਹੀਂ–ਮਾਸਟਰ ਕਾਡਰ ਯੂਨੀਅਨ ਅਗਲੀ ਖ਼ਬਰ ਪਠਾਨਕੋਟ ਪੁਲਿਸ ਨੇ ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ ਕਰਦੇ ਹੋਏ 2 ਦੋਸ਼ੀਆਂ ਨੂੰ ਕੀਤਾ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।