31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਘਰੋਟਾ ਦੇ ਪੀ.ਐਮ. ਸ੍ਰੀ ਸਮਾਰਟ ਸਕੂਲ 'ਚ ਵਿਦਿਆਰਥੀਆਂ ਨੂੰ ਟੂਲ ਕਿੱਟਾਂ ਵੰਡੀਆਂ

ਅਜੀਤ ਡੈਸਕ 09-05-2026
ਘਰੋਟਾ, 8 ਮਈ (ਸੰਜੀਵ ਗੁਪਤਾ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਰੁਜ਼ਗਾਰ ਮੁਖੀ ਤੇ ਹੁਨਰ ਆਧਾਰਿਤ ਸਿੱਖਿਆ ਨਾਲ ਜੋੜਨ ਲਈ ਐਨ.ਐਸ.ਕਿਊ.ਐਫ. ਅਧੀਨ ਸਰਕਾਰੀ ਸਕੂਲਾਂ ਵਿਚ ਵੱਖ-ਵੱਖ ਵੋਕੇਸ਼ਨਲ ਕੋਰਸ ਚਲਾਏ ਜਾ ਰਹੇ ਹਨ | ਇਸੇ ਤਹਿਤ ਸੁਤੰਤਰਤਾ ਸੰਗਰਾਮੀ ਹੰਸ ਰਾਜ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘਰੋਟਾ ਵਿਖੇ ਸੂਚਨਾ ਟੈਕਨਾਲੋਜੀ ਤੇ ਬਿਊਟੀ ਐਂਡ ਵੈਲਨੈਸ ਨਾਲ ਸੰਬੰਧਿਤ ਕੋਰਸ ਕਰ ਰਹੇ ਵਿਦਿਆਰਥੀਆਂ ਨੂੰ ਸਿੱਖਿਆ ਵਿਭਾਗ ਵਲੋਂ ਟੂਲ ਕਿੱਟਾਂ ਵੰਡੀਆਂ ਗਈਆਂ | ਸਕੂਲ ਮੈਦਾਨ 'ਚ ਕਰਵਾਏ ਸਮਾਗਮ ਦੌਰਾਨ ਸੂਚਨਾ ਟੈਕਨਾਲੋਜੀ ਕੋਰਸ ਨਾਲ ਜੁੜੇ 10 ਵਿਦਿਆਰਥੀਆਂ ਤੇ ਬਿਊਟੀ ਐਂਡ ਵੈਲਨੈਸ ਕੋਰਸ ਨਾਲ ਸਬੰਧਿਤ 17 ਵਿਦਿਆਰਥਣਾਂ ਨੂੰ ਟੂਲ ਕਿੱਟਾਂ ਸੌਂਪੀਆਂ ਗਈਆਂ | ਇਨ੍ਹਾਂ ਕਿੱਟਾਂ 'ਚ ਕੋਰਸਾਂ ਨਾਲ ਸਬੰਧਿਤ ਜ਼ਰੂਰੀ ਉਪਕਰਨ ਤੇ ਸਿਖਲਾਈ ਸਮੱਗਰੀ ਸ਼ਾਮਿਲ ਹੈ | ਜਿਸ ਨਾਲ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਸਿੱਖਿਆ ਪ੍ਰਾਪਤ ਕਰਨ ਵਿਚ ਵੱਡੀ ਸਹਾਇਤਾ ਮਿਲੇਗੀ | ਇਸ ਮੌਕੇ ਸਕੂਲ ਪਿ੍ੰਸੀਪਲ ਪੰਕਜ ਮਹਾਜਨ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵਲੋਂ ਸਕੂਲੀ ਪੱਧਰ 'ਤੇ ਹੁਨਰ ਆਧਾਰਿਤ ਸਿੱਖਿਆ ਨੂੰ ਵਧਾਵਾ ਦੇਣ ਲਈ ਕੀਤੇ ਜਾ ਰਹੇ ਯਤਨ ਵਿਦਿਆਰਥੀਆਂ ਦੇ ਭਵਿੱਖ ਲਈ ਬਹੁਤ ਲਾਭਦਾਇਕ ਸਾਬਤ ਹੋ ਰਹੇ ਹਨ | ਐਸ.ਐਮ.ਸੀ. ਚੇਅਰਮੈਨ ਸੰਜੀਵ ਕੁਮਾਰ ਨੇ ਕਿਹਾ ਕਿ ਆਧੁਨਿਕ ਯੁੱਗ ਵਿਚ ਸਿਰਫ਼ ਕਿਤਾਬੀ ਗਿਆਨ ਹੀ ਨਹੀਂ, ਸਗੋਂ ਤਕਨੀਕੀ ਅਤੇ ਵਿਵਹਾਰਿਕ ਸਿੱਖਿਆ ਵੀ ਬਹੁਤ ਜ਼ਰੂਰੀ ਹੈ | ਇਸ ਦੌਰਾਨ ਸਬੰਧਿਤ ਵਿਸ਼ਾ ਅਧਿਆਪਕ ਅਸ਼ੀਸ਼ ਮਹਾਜਨ ਅਤੇ ਸਰਿਸ਼ਟਾ ਦੇਵੀ ਨੇ ਵੀ ਵਿਦਿਆਰਥੀਆਂ ਨੂੰ ਕੋਰਸਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਅਧਿਆਪਕ ਮੁਨੀਸ਼ ਸ਼ਰਮਾ, ਅਸ਼ਵਨੀ ਰਾਣਾ, ਰਜਿੰਦਰ ਸਿੰਘ, ਰਾਜਿੰਦਰ ਕੁਮਾਰ, ਵਰਿੰਦਰ ਕੁਮਾਰ, ਸੰਜੀਵ ਸ਼ਰਮਾ, ਨਰੇਸ਼ ਕੁਮਾਰ ਆਦਿ ਹਾਜ਼ਰ ਸੀ |
ਪਿਛਲੀ ਖ਼ਬਰ ਵਪਾਰ ਮੰਡਲ ਪਠਾਨਕੋਟ ਵਲੋਂ ਅਕਾਊਾਟੈਂਟ ਐਸੋਸੀਏਸ਼ਨ ਦੇ ਨਵਨਿਯੁਕਤ ਅਹੁਦੇਦਾਰਾਂ ਦਾ ਸਨਮਾਨ ਅਗਲੀ ਖ਼ਬਰ ਆਰਮੀ ਸਕੂਲਾਂ ਵਿਚ ਪੰਜਾਬੀ ਨੂੰ ਨਜ਼ਰਅੰਦਾਜ ਕਰਨ ਦੇ ਫ਼ੈਸਲੇ ਦਾ ਸਟੱਡੀ ਸਰਕਲ ਨੇ ਕੀਤਾ ਕਰੜਾ ਵਿਰੋਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।