01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਜੀਆ ਲਾਲ ਮਿੱਤਲ ਸਕੂਲ ਵਿਖੇ ਮਾਂ ਦਿਵਸ 'ਤੇ ਵਿਸ਼ੇਸ਼ ਸਮਾਗਮ

ਅਜੀਤ ਡੈਸਕ 09-05-2026
ਗੁਰਦਾਸਪੁਰ, 8 ਮਈ (ਚੱਕਰਾਜਾ)-ਜੀਆ ਲਾਲ ਮਿੱਤਲ ਡੀ.ਏ.ਵੀ ਪਬਲਿਕ ਸਕੂਲ ਵਿਖੇ ਮਾਂ ਦਿਵਸ ਮਨਾਉਣ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ 'ਚ ਮਾਂ ਦੇ ਪਿਆਰ, ਕੁਰਬਾਨੀ ਤੇ ਸਤਿਕਾਰ ਲਈ ਸ਼ੁਕਰਗੁਜ਼ਾਰੀ ਪੈਦਾ ਕਰਨਾ ਸੀ | ਇਸ ਮੌਕੇ ਵਿਦਿਆਰਥੀਆਂ ਨੇ ਗੀਤ, ਸੰਗੀਤ, ਕਵਿਤਾਵਾਂ, ਭਾਸ਼ਣਾਂ ਤੇ ਛੋਟੇ ਨਾਟਕਾਂ ਰਾਹੀਂ ਆਪਣੀਆਂ ਮਾਵਾਂ ਪ੍ਰਤੀ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ | ਪੇਸ਼ਕਾਰੀਆਂ ਰਾਹੀਂ ਵਿਦਿਆਰਥੀਆਂ ਨੇ ਸੰਦੇਸ਼ ਦਿੱਤਾ ਕਿ ਮਾਵਾਂ ਸਾਡੇ ਜੀਵਨ 'ਚ ਸਭ ਤੋਂ ਮਹੱਤਵਪੂਰਨ ਸ਼ਕਤੀ ਹਨ, ਜਿਨ੍ਹਾਂ ਦੇ ਪਿਆਰ, ਕੁਰਬਾਨੀ ਤੇ ਸਮਰਪਣ ਨੂੰ ਮਾਪਿਆ ਨਹੀਂ ਜਾ ਸਕਦਾ | ਇਸ ਮੌਕੇ ਤੀਜੀ ਜਮਾਤ ਦੇ ਵਿਦਿਆਰਥੀਆਂ ਲਈ ਰੰਗ ਭਰਨਾ, ਚੌਥੀ ਜਮਾਤ ਲਈ ਕਾਰਡ ਬਣਾਉਣਾ, ਪੰਜਵੀਂ ਜਮਾਤ ਲਈ ਕਵਿਤਾ ਪਾਠ, ਛੇਵੀਂ ਜਮਾਤ ਲਈ 'ਬੈੱਸਟ ਮੰਮੀ ਸਰਟੀਫਿਕੇਟ', ਸੱਤਵੀਂ ਜਮਾਤ ਲਈ 'ਗ੍ਰੈਟੀਟਿਊਡ ਨੋਟ ਲਿਖਣਾ' ਅਤੇ ਅੱਠਵੀਂ ਤੇ ਦਸਵੀਂ ਜਮਾਤ ਲਈ ਦਿਲ ਤੋਂ ਪੱਤਰ ਸ਼ਾਮਿਲ ਸਨ | ਪਿ੍ੰਸੀਪਲ ਰਾਜੀਵ ਭਾਰਤੀ ਨੇ ਸਾਰਿਆਂ ਨੂੰ ਮਾਂ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸਾਡੀ ਮਾਂ ਦੁਨੀਆ ਦੀ ਪਹਿਲੀ ਸ਼ਖ਼ਸੀਅਤ ਹੈ, ਜਿਸ ਨਾਲ ਸਾਡਾ ਡੂੰਘਾ ਤੇ ਪਵਿੱਤਰ ਰਿਸ਼ਤਾ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹਮੇਸ਼ਾ ਮਾਵਾਂ ਦਾ ਸਤਿਕਾਰ ਕਰਨ ਤੇ ਉਨ੍ਹਾਂ ਦੇ ਮਾਰਗ ਦਰਸ਼ਨ ਤੇ ਨਿਰਦੇਸ਼ਾਂ ਦੀ ਪਾਲਨਾ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਨੇ ਮਾਂ ਦਿਵਸ 'ਤੇ ਸਮੁੱਚੀ ਮਾਂ ਸ਼ਕਤੀ ਨੂੰ ਦਿਲੋਂ ਸ਼ੁੱਭਕਾਮਨਾਵਾਂ ਦਿੱਤੀਆਂ |
ਪਿਛਲੀ ਖ਼ਬਰ ਨਸ਼ਾ ਤਸਕਰ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਹਾਈਕੋਰਟ ਦੇ ਹੁਕਮਾਂ ਮਗਰੋਂ ਅਵਾਰਾ ਕੁੱਤਿਆਂ ਖ਼ਿਲਾਫ਼ ਨਗਰ ਕੌਂਸਲ ਦੀਨਾਨਗਰ ਵਿੱਢੇਗੀ ਮੁਹਿੰਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।