03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਹਲਕਾ ਵਿਧਾਇਕ ਵਲੋਂ ਵਿਕਾਸ ਕਾਰਜਾਂ ਦਾ ਉਦਘਾਟਨ <br/>

ਅਜੀਤ ਡੈਸਕ 09-05-2026
ਊਧਨਵਾਲ, 8 ਮਈ (ਪਰਗਟ ਸਿੰਘ)-ਪਿੰਡ ਪੰਜਗਰਾਈਆਂ ਦੇ ਸਰਪੰਚ ਗੁਰਦੀਪ ਸਿੰਘ ਅਤੇ ਸਮੁੱਚੀ ਪੰਚਾਇਤ ਵਲੋਂ ਪੰਜਾਬ ਸਰਕਾਰ ਦੁਆਰਾ ਦਿੱਤੀ ਗ੍ਰਾਂਟ ਨਾਲ ਵੱਖ-ਵੱਖ ਕਰਵਾਏ ਵਿਕਾਸ ਕਾਰਜਾਂ 'ਚ ਸ਼ਹੀਦ ਨਾਇਕ ਹਰਪਾਲ ਸਿੰਘ ਯਾਦਗਾਰੀ ਗੇਟ, ਬਸਤੀ ਬਾਜੀਗਰ ਦੀ ਇੰਟਰਲਾਕ ਵਾਲੀਆਂ ਗਲੀਆਂ ਤੇ ਪਿੰਡ ਦੀਆ ਹੋਰ ਬਣੀਆਂ ਗਲੀਆਂ ਦਾ ਰਸਮੀ ਉਦਘਾਟਨ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਸਰਪੰਚ ਗੁਰਦੀਪ ਸਿੰਘ ਤੇ ਸਮੂਹ ਮੁਹਤਬਰਾਂ ਦੀ ਹਾਜ਼ਰੀ 'ਚ ਕੀਤਾ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ ਨੇ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਤਰਜੀਹ ਦੇ ਕੇ ਅਨੇਕਾਂ ਵਿਕਾਸ ਕਰਵਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਪਿੰਡ ਪੰਜਗਰਾਈਆਂ ਨੂੰ ਵੱਡੀ ਗ੍ਰਾਂਟ ਦੇ ਕੇ ਰਹਿੰਦੇ ਕੰਮਾਂ ਨੂੰ ਵੀ ਪਹਿਲ ਦੇ ਆਧਾਰ 'ਤੇ ਕਰਵਾਏ ਜਾਣਗੇ | ਇਸ ਮੌਕੇ ਸਰਪੰਚ ਗੁਰਦੀਪ ਸਿੰਘ, ਸਤਨਾਮ ਸਿੰਘ ਫ਼ੌਜੀ ਮੈਂਬਰ ਪੰਚਾਇਤ, ਹਰਭਜਨ ਸਿੰਘ ਸਕੂਲ ਕਮੇਟੀ ਚੇਅਰਮੈਨ, ਭੁਪਿੰਦਰ ਸਿੰਘ ਨੰਬਰਦਾਰ, ਜੋਗਿੰਦਰ ਸਿੰਘ, ਕੁਲਦੀਪ ਸਿੰਘ ਪੱਡਾ, ਸੁਖਮਨ ਖਹਿਰਾ, ਸਰਪੰਚ ਗੁਰਮੀਤ ਸਿੰਘ ਕਰਨਾਮਾ, ਸੁਖਦੀਪ ਸਿੰਘ ਮੈਂਬਰ, ਹਰਦੀਪ ਸਿੰਘ ਮੈਂਬਰ, ਕਰਮਜੀਤ ਸਿੰਘ ਮੈਂਬਰ, ਮਨਜੀਤ ਸਿੰਘ ਮੈਂਬਰ, ਗੁਰਦੇਵ ਸਿੰਘ ਮੈਂਬਰ, ਗੁਰਪ੍ਰੀਤ ਸਿੰਘ ਹੁੰਦਲ, ਹਰਪ੍ਰੀਤ ਸਿੰਘ ਹੁੰਦਲ, ਰਾਜਬੀਰ ਸਿੰਘ ਬਾਜਵਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬਟਾਲਾ ਨੂੰ ਜ਼ਿਲ੍ਹਾ ਬਣਾਇਆ ਜਾਵੇ- ਐਡਵੋਕੇਟ ਵਿਕਰਮਪਾਲ ਸਿੰਘ <br/> ਅਗਲੀ ਖ਼ਬਰ ਡੀ. ਡੀ. ਐਮ. ਓ. ਵਿਜੇ ਕੁਮਾਰ ਵਲੋਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।