03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਡੀ. ਡੀ. ਐਮ. ਓ. ਵਿਜੇ ਕੁਮਾਰ ਵਲੋਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨਾਲ ਮੁਲਾਕਾਤ

ਅਜੀਤ ਡੈਸਕ 09-05-2026
ਕਲਾਨੌਰ, 8 ਮਈ (ਪੁਰੇਵਾਲ)-ਉੱਪ ਜ਼ਿਲ੍ਹਾ ਮੰਡੀ ਅਫਸਰ ਕਮ ਸਕੱਤਰ ਮਾਰਕਿਟ ਕਮੇਟੀ ਵਿਜੇ ਕੁਮਾਰ ਵਲੋਂ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨਾਲ ਮੁਲਾਕਾਤ ਕੀਤੀ ਗਈ | ਸਥਾਨਕ ਕਸਬੇ 'ਚ ਸਰਪੰਚ ਹਰਦੀਪ ਸਿੰਘ ਮਠਾਰੂ ਦੇ ਦਫਤਰ ਵਿਖੇ ਪਹੁੰਚੇ ਵਿਧਾਇਕ ਰੰਧਾਵਾ ਵਲੋਂ ਡੀ.ਡੀ.ਐਮ.ਓ. ਵਿਜੇ ਕੁਮਾਰ ਕੋਲੋਂ ਹਲਕੇ ਦੀਆਂ ਮੰਡੀਆਂ ਵਿਖੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਸਬੰਧੀ ਰਿਪੋਰਟ ਪ੍ਰਾਪਤ ਕੀਤੀ ਗਈ | ਵਿਧਾਇਕ ਰੰਧਾਵਾ ਨੇ ਦੱਸਿਆ ਕਿ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੀਆਂ ਡੇਰਾ ਬਾਬਾ ਨਾਨਕ ਅਤੇ ਕਲਾਨੌਰ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਦੇ ਪ੍ਰਬੰਧ ਸੁਚਾਰੂ ਚੱਲ ਰਹੇ ਹਨ ਅਤੇ ਕਿਸਾਨਾਂ ਦੀ ਜਿਨਸ ਵਿਕਣ ਤੋਂ ਬਾਅਦ ਉਨ੍ਹਾਂ ਦੇ ਖਾਤਿਆਂ 'ਚ ਅਦਾਇਗੀਆਂ ਹੋ ਰਹੀਆਂ ਹਨ | ਸ. ਰੰਧਾਵਾ ਨੇ ਦੱਸਿਆ ਕਿ ਹਲਕਾ ਡੇਰਾ ਬਾਬਾ ਨਾਨਕ ਦੀਆਂ ਮੰਡੀਆਂ 'ਚ ਹੁਣ ਤੱਕ ਵੱਖ-ਵੱਖ ਖਰੀਦ ਏਜੰਸੀਆਂ ਵਲੋਂ 58492 ਮੀਟਿਰਕ ਟਨ ਤੇ ਕਲਾਨੌਰ ਦੀਆਂ ਮੰਡੀਆਂ 'ਚੋਂ 65494 ਮੀਟਿਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ | ਵਿਧਾਇਕ ਰੰਧਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੂਬਾ ਵਾਸੀਆਂ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕੀਤਾ ਹੈ ਅਤੇ ਲੋਕਾਂ 'ਚ 'ਆਪ' ਸਰਕਾਰ 'ਤੇ ਭਰੋਸੇਯੋਗਤਾ ਹੋਰ ਮਜ਼ਬੂਤ ਹੋਈ ਹੈ | ਇਸ ਮੌਕੇ 'ਤੇ ਮੰਡੀ ਇੰਚਾਰਜ ਬਲਜਿੰਦਰ ਸਿੰਘ ਸ਼ਕਰੀ, ਨੀਰਜ ਕੁਮਾਰ ਡੇਰਾ ਬਾਬਾ ਨਾਨਕ, ਸਰਪੰਚ ਹਰਦੀਪ ਸਿੰਘ ਮਠਾਰੂ, ਸਰਪੰਚ ਪਲਵਿੰਦਰ ਸਿੰਘ ਮੱਲ੍ਹੀ, ਸਰਪੰਚ ਹਰਜੀਤ ਸਿੰਘ ਗੁਰਾਇਆ, ਮਨਦੀਪ ਸਿੰਘ ਬੁਲਾਰੀਆ, ਸਰਪੰਚ ਸੁਰਿੰਦਰਪਾਲ ਸਿੰਘ, ਅੰਕੂ ਗੋਰਾਇਆ, ਧਰਮਜੋਤ ਸਿੰਘ ਰਸੂਲਪੁਰ, ਦਿਲਰਾਜ ਸਿੰਘ ਗੁਰਾਇਆ, ਬਲਾਕ ਪ੍ਰਧਾਨ ਇੰਦਰ ਭਾਰਲ, ਪ੍ਰਧਾਨ ਕੁਲਵਿੰਦਰ ਸਿੰਘ, ਪੰਚ ਪਿੰਟਾ ਮਾਹਲਾ, ਪੰਚ ਰਿੰਕੂ ਅਗਰਵਾਲ ਆਦਿ ਹਾਜ਼ਰ ਰਹੇ |
ਪਿਛਲੀ ਖ਼ਬਰ ਹਲਕਾ ਵਿਧਾਇਕ ਵਲੋਂ ਵਿਕਾਸ ਕਾਰਜਾਂ ਦਾ ਉਦਘਾਟਨ <br/> ਅਗਲੀ ਖ਼ਬਰ ਵਿਧਵਾ ਔਰਤ ਨੂੰ ਅਸ਼ਲੀਲ ਵੀਡੀਓ ਕਾਲਾਂ ਕਰਨ ਤੇ ਧਮਕੀਆਂ ਦੇਣ ਵਾਲੇ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।