03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਐੱਸ.ਐੱਸ. ਬਾਜਵਾ ਸਕੂਲ ਕਾਦੀਆਂ 'ਚ 'ਮਾਂ ਦਿਵਸ' ਉਤਸ਼ਾਹ ਪੂਰਵਕ ਮਨਾਇਆ

ਐਸ.ਐਸ. ਬਾਜਵਾ ਸਕੂਲ ਕਾਦੀਆਂ 'ਚ ਮਨਾਏ ਮਾਂ ਦਿਵਸ ਮੌਕੇ ਵਿਦਿਆਰਥੀਆਂ ਨਾਲ ਅਧਿਆਪਕ ਤੇ ਪ੍ਰਬੰਧਕ | ਅਜੀਤ ਤਸਵੀਰ <br/> 09-05-2026
ਬਟਾਲਾ, 8 ਮਈ (ਸਤਿੰਦਰ ਸਿੰਘ)-ਐੱਸ.ਐੱਸ. ਬਾਜਵਾ ਮੈਮੋਰੀਅਲ ਪਬਲਿਕ ਸਕੂਲ ਕਾਦੀਆਂ ਵਿਚ 'ਮਾਂ ਦਿਵਸ' ਬਹੁਤ ਹੀ ਉਤਸ਼ਾਹ ਤੇ ਖੁਸ਼ੀ ਨਾਲ ਮਨਾਇਆ ਗਿਆ | ਮਾਂ ਪ੍ਰਤੀ ਸਤਿਕਾਰ ਤੇ ਪਿਆਰ ਪ੍ਰਗਟ ਕਰਨ ਲਈ ਕਲਾਸ 5ਵੀਂ ਤੋਂ 10ਵੀਂ ਤੱਕ ਦੇ ਵਿਦਿਆਰਥੀਆਂ ਨੇ ਵੱਖ-ਵੱਖ ਰਚਨਾਤਮਕ ਗਤੀਵਿਧੀਆਂ 'ਚ ਵਧ ਚੜ੍ਹ ਕੇ ਭਾਗ ਲਿਆ | ਇਸ ਮੌਕੇ ਕਲਾਸ ਅਨੁਸਾਰ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਕਲਾਸ 5ਵੀਂ ਏ ਦੇ ਵਿਦਿਆਰਥੀਆਂ ਨੇ ਰੰਗ-ਬਿਰੰਗੇ ਹੱਥ ਨਾਲ ਤਿਆਰ ਪਿ੍ੰਟਡ ਕਾਰਡ ਤੇ 5ਵੀਂ ਬੀ ਦੇ ਬੱਚਿਆਂ ਨੇ ਸੁੰਦਰ ਬੈਜ ਤਿਆਰ ਕਰਕੇ ਆਪਣੀਆਂ ਮਾਤਾਵਾਂ ਪ੍ਰਤੀ ਪਿਆਰ ਦਰਸਾਇਆ | ਕਲਾਸ 6ਵੀਂ ਏ ਦੇ ਵਿਦਿਆਰਥੀਆਂ ਨੇ ਆਕਰਸ਼ਕ ਕਾਰਡ ਤੇ 6ਵੀਂ ਬੀ ਦੇ ਵਿਦਿਆਰਥੀਆਂ ਨੇ ਕਾਗਜ਼ ਨਾਲ ਸੱਜੇ ਫੁੱਲਾਂ ਦੇ ਬੁੱਕੇ ਬਣਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ | ਕਲਾਸ 7ਵੀਂ ਦੇ ਬੱਚਿਆਂ ਨੇ ਮਾਂ ਲਈ ਸੁੰਦਰ ਤਾਜ ਤਿਆਰ ਕੀਤੇ | 8ਵੀਂ ਕਲਾਸ ਦੇ ਵਿਦਿਆਰਥੀਆਂ ਨੇ 'ਮਾਂ' ਵਿਸ਼ੇ 'ਤੇ ਚਾਰਟ ਬਣਾ ਕੇ ਮਾਂ ਦੀ ਮਹਿਮਾ ਦਾ ਵਰਣਨ ਕੀਤਾ | ਕਲਾਸ 9ਵੀਂ ਤੇ 10ਵੀਂ ਦੇ ਵਿਦਿਆਰਥੀਆਂ ਨੇ ਪੋਸਟਰ ਬਣਾ ਕੇ ਤੇ ਸਜਾਵਟੀ ਸਾਮਾਨ ਨਾਲ ਸਕੂਲ ਨੂੰ ਸਜਾ ਕੇ 'ਮਾਂ ਦਿਵਸ' ਨੂੰ ਯਾਦਗਾਰ ਬਣਾ ਦਿੱਤਾ | ਸਕੂਲ ਦੇ ਡਾਇਰੈਕਟਰ ਤੇ ਰਾਸ਼ਟਰੀ ਪੁਰਸਕਾਰ ਵਿਜੇਤਾ ਸ਼੍ਰੀ ਅੱੈਮ.ਐੱਲ. ਸ਼ਰਮਾ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਬੱਚਿਆਂ ਵਿਚ ਸੰਸਕਾਰ ਤੇ ਭਾਵਨਾਤਮਕ ਜੁੜਾਅ ਪੈਦਾ ਕਰਦੇ ਹਨ | ਸਕੂਲ ਕੋਆਰਡੀਨੇਟਰ ਡਾ. ਸ਼ਾਲਿਨੀ ਸ਼ਰਮਾ ਤੇ ਪ੍ਰਧਾਨ ਡਾ. ਰਾਜੇਸ਼ ਸ਼ਰਮਾ ਨੇ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਮਾਂ ਤੋਂ ਬਿਨਾਂ ਜੀਵਨ ਅਧੂਰਾ ਹੈ | ਪਿ੍ੰਸੀਪਲ ਕੋਮਲ ਅਗਰਵਾਲ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਂ, ਪ੍ਰਮਾਤਮਾ ਦਾ ਦੂਜਾ ਰੂਪ ਹੁੰਦੀ ਹੈ ਅਤੇ ਸਾਨੂੰ ਸਾਰੀ ਉਮਰ ਉਨ੍ਹਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ | ਉਪ ਪਿ੍ੰਸੀਪਲ ਕਪਿਲ ਸ਼ਰਮਾ ਨੇ ਸਾਰੀਆਂ ਮਾਤਾਵਾਂ ਨੂੰ 'ਮਾਂ ਦਿਵਸ' ਦੀਆਂ ਸ਼ੁਭਕਾਮਨਾਵਾਂ ਦਿੱਤੀਆਂ | ਕਾਰਜਕ੍ਰਮ ਦੇ ਅੰਤ 'ਚ ਸਾਰੇ ਬੱਚਿਆਂ ਨੇ ਆਪਣੀਆਂ ਬਣਾਈਆਂ ਕਲਾਕਿ੍ਤੀਆਂ ਆਪਣੀਆਂ ਮਾਤਾਵਾਂ ਨੂੰ ਭੇਟ ਕਰਨ ਦਾ ਸੰਕਲਪ ਲਿਆ | ਪੂਰਾ ਸਕੂਲ 'ਮਾਂ ਤੈਨੂੰ ਸਲਾਮ' ਦੇ ਨਾਅਰਿਆਂ ਨਾਲ ਗੂੰਜ ਉਠਿਆ |

ਪਿਛਲੀ ਖ਼ਬਰ ਘੁਮਾਣ ਪੰਚਾਇਤ ਖ਼ਿਲਾਫ਼ ਸਥਾਨਕ ਲੋਕਾਂ ਨੇ ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ ਸਿਹਤ ਵਿਭਾਗ 'ਚ ਖ਼ਾਲੀ ਅਸਾਮੀਆਂ ਦਾ ਆਰ.ਟੀ.ਆਈ. ਰਾਹੀਂ ਧੀਮਾਨ ਨੇ ਕੀਤਾ ਖ਼ੁਲਾਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।