24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

29 ਮਈ ਦੀ ਜਲੰਧਰ ਰੈਲੀ 'ਚ ਖੇਤ ਮਜ਼ਦੂਰਾਂ ਦਾ ਪਠਾਨਕੋਟ ਤੋਂ ਵੱਡਾ ਜਥਾ ਸ਼ਾਮਿਲ ਹੋਵੇਗਾ- ਕਾ: ਗੁਰਮੇਸ਼ ਸਿੰਘ

ਅਜੀਤ ਡੈਸਕ 18-04-2026
ਪਠਾਨਕੋਟ, 17 ਅਪ੍ਰੈਲ (ਸੰਧੂ)- ਅੱਜ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਮੀਟਿੰਗ ਕਾ: ਰਾਮ ਸਰਨ ਦੀ ਪ੍ਰਧਾਨਗੀ ਹੇਠ ਕੁੱਲ ਹਿੰਦ ਮਜ਼ਦੂਰ ਖੇਤ ਮਜ਼ਦੂਰ ਯੂਨੀਅਨ ਦੇ ਦਫ਼ਤਰ ਗਾਂਧੀ ਚੌਕ ਪਠਾਨਕੋਟ ਵਿਖੇ ਹੋਈ ਜਿਸ ਵਿਚ ਯੂਨੀਅਨ ਦੇ ਸੂਬਾ ਆਗੂ ਕਾ: ਗੁਰਮੇਸ਼ ਸਿੰਘ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ ਵਿਚ ਜਥੇਬੰਦੀ ਦੇ ਜ਼ਿਲੇ੍ਹ ਦੇ ਸੂਬਾਈ ਆਗੂ ਕਾ: ਸੁਧਾ ਰਾਣੀ, ਜਨਰਲ ਸਕੱਤਰ ਪ੍ਰਸ਼ੋਤਮ ਕੁਮਾਰ, ਪ੍ਰਕਾਸ਼ ਸਿੰਘ, ਜਗਦੀਸ਼ ਰਾਜ, ਲੇਖ ਰਾਜ, ਗੁਡੋ ਦੇਵੀ, ਭਗਤ ਰਾਮ ਅਤੇ ਓਮ ਪ੍ਰਕਾਸ਼ ਹਾਜ਼ਰ ਹੋਏ | ਕਾ: ਪ੍ਰਸ਼ੋਤਮ ਕੁਮਾਰ ਨੇ ਦੱਸਿਆ ਕਿ ਪਿੰਡਾਂ ਵਿਚ ਯੂਨੀਅਨ ਦੇ ਮੈਂਬਰਸ਼ਿਪ 15 ਮਈ ਤੱਕ ਮੁਕੰਮਲ ਕਰ ਲਈ ਜਾਵੇਗੀ | 15 ਨੂੰ ਮਨਰੇਗਾ ਕਾਨੰੂਨ ਦੀ ਬਹਾਲੀ ਲਈ ਪਿੰਡਾਂ 'ਚ ਮਨਰੇਗਾ ਮਜ਼ਦੂਰਾਂ ਵਲੋਂ ਹੜਤਾਲ ਤੇ ਵੱਡੇ ਇਕੱਠ ਕਰਕੇ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਭੇਜੇ ਜਾਣਗੇ | ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾ: ਗੁਰਮੇਸ਼ ਸਿੰਘ ਨੇ ਕਿਹਾ ਕਿ ਖੇਤ ਮਜ਼ਦੂਰਾਂ ਦੇ ਰੁਜ਼ਗਾਰ ਨੂੰ ਬਚਾਉਣ ਲਈ 29 ਮਈ ਨੂੰ ਜਲੰਧਰ ਰੈਲੀ ਤੇ 15 ਮਈ ਨੂੰ ਮਨਰੇਗਾ ਮਜ਼ਦੂਰਾਂ ਦੀ ਹੜਤਾਲ ਅਤੇ ਪਿੰਡਾਂ ਵਿਚ ਰੈਲੀ ਕਰਕੇ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਭੇਜੇ ਜਾ ਰਹੇ ਹਨ |
ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ 2 ਸ਼ੱਕੀ ਕਾਬੂ <br/> ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਲਮੀਨੀ ਵਿਖੇ ਗੁਰਮਤਿ ਸਮਾਗਮ 19 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।