24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਪਠਾਨਕੋਟ ਦੇ ਵਿਨੋਦ ਨੇ ਜਪਾਨ 'ਚ ਹੋਏ ਅੰਤਰਰਾਸ਼ਟਰੀ ਕਰਾਟੇ ਕੱਪ 'ਚ ਕਾਂਸੀ ਦਾ ਤਗਮਾ ਜਿੱਤਿਆ

ਅਜੀਤ ਡੈਸਕ 18-04-2026
ਪਠਾਨਕੋਟ, 17 ਅਪ੍ਰੈਲ (ਵਿਨੋਦ)-ਪਠਾਨਕੋਟ ਦੇ ਪ੍ਰਸਿੱਧ ਕਰਾਟੇ ਕੋਚ ਅਤੇ ਐਥਲੀਟ ਚੌਥੀ ਡੈਨ ਬਲੈਕ ਬੈਲਟ ਵਿਨੋਦ ਕੁਮਾਰ ਨੇ ਅੰਤਰਰਾਸ਼ਟਰੀ ਪੱਧਰ 'ਤੇ ਸ਼ਹਿਰ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ | ਵਿਨੋਦ ਕੁਮਾਰ ਨੇ ਜਾਪਾਨ ਦੇ ਨਿਗਾਟਾ ਵਿਚ ਟੋਯਾਨੋ ਜਨਰਲ ਜਮਨੇਜ਼ੀਅਮ ਵਿਖੇ ਜੇ-1 ਟੋਕੀ ਕੱਪ ਅੰਤਰਰਾਸ਼ਟਰੀ ਕਰਾਟੇ ਐਕਸਚੇਂਜ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਕਾਂਸੀ ਦਾ ਤਗਮਾ ਜਿੱਤਿਆ | 11 ਤੋਂ 13 ਅਪ੍ਰੈਲ 2026 ਤੱਕ ਚੱਲੇ ਇਸ ਟੂਰਨਾਮੈਂਟ ਅਤੇ ਅੰਤਰਰਾਸ਼ਟਰੀ ਸਿਖਲਾਈ ਸੈਮੀਨਾਰ ਵਿਚ ਭਾਰਤ, ਜਾਪਾਨ, ਤੁਰਕੀ, ਸਪੇਨ, ਸ੍ਰੀਲੰਕਾ, ਕੋਰੀਆ, ਪਾਕਿਸਤਾਨ ਤੇ ਰੂਸ ਦੇ ਲਗਪਗ 400 ਅਥਲੀਟਾਂ ਨੇ ਹਿੱਸਾ ਲਿਆ | ਵਿਨੋਦ ਕੁਮਾਰ ਨੇ ਆਪਣੀ ਸਫਲਤਾ ਦਾ ਸਿਹਰਾ ਸਖ਼ਤ ਮਿਹਨਤ ਅਤੇ ਸ਼ਾਨਦਾਰ ਮਾਰਗ ਦਰਸ਼ਨ ਨੂੰ ਦਿੱਤਾ | ਉਸ ਨੇ ਦੱਸਿਆ ਕਿ ਉਸ ਨੇ ਟੂਰਨਾਮੈਂਟ ਦੌਰਾਨ ਦੋ-ਰੋਜ਼ਾ ਅੰਤਰਰਾਸ਼ਟਰੀ ਸਿਖਲਾਈ ਸੈਮੀਨਾਰ ਵਿਚ ਪ੍ਰਸਿੱਧ ਜਾਪਾਨੀ ਮਾਸਟਰ ਸ਼ਿਹਾਨ ਸ਼ਯੂਨਸੁਕੇ ਕਿਮੁਰਾ ਦੀ ਨਿਗਰਾਨੀ ਹੇਠ ਸਿਖਲਾਈ ਪ੍ਰਾਪਤ ਕੀਤੀ | ਵਿਨੋਦ ਨੇ ਦੱਸਿਆ ਕਿ ਉਸ ਨੂੰ ਸ਼ਿਹਾਨ ਕਿਮੁਰਾ ਤੋਂ ਕਰਾਟੇ ਦੀਆਂ ਨਵੀਆਂ ਚਾਲਾਂ ਅਤੇ ਬਾਰੀਕੀਆਂ ਸਿੱਖਣ ਦਾ ਮੌਕਾ ਮਿਲਿਆ | ਉਸ ਨੇ ਕਿਹਾ ਕਿ ਉਸ ਦਾ ਅਗਲਾ ਟੀਚਾ ਜੁਲਾਈ 2026 ਵਿਚ ਸੰਯੁਕਤ ਰਾਜ ਅਮਰੀਕਾ ਵਿਚ ਹੋਣ ਵਾਲਾ ਵਿਸ਼ਵ ਸਿਖਲਾਈ ਸੈਮੀਨਾਰ ਹੈ | ਉਹ ਇਸ ਸਮੇਂ ਇਸ ਦੀ ਤਿਆਰੀ ਕਰ ਰਿਹਾ ਹੈ ਤੇ ਦੇਸ਼ ਲਈ ਹੋਰ ਵੀ ਪ੍ਰਾਪਤੀਆਂ ਪ੍ਰਾਪਤ ਕਰਨ ਲਈ ਵਚਨਬੱਧ ਹੈ |
ਪਿਛਲੀ ਖ਼ਬਰ ਪਠਾਨਕੋਟ ਕੰਪਿਊਟਰ ਡੀਲਰਜ਼ ਐਸੋਸੀਏਸ਼ਨ ਦੀ ਸਾਲਾਨਾ ਮੀਟਿੰਗ ਅਗਲੀ ਖ਼ਬਰ ਰਣਜੀਤ ਸਾਗਰ ਡੈਮ ਦੀ ਝੀਲ 'ਚੋਂ ਮੱਛੀਆਂ ਫੜਨ ਦੇ ਠੇਕੇ ਦੀ ਬੋਲੀ 30 ਅਪ੍ਰੈਲ ਨੰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।