29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਐੱਨ.ਆਰ.ਆਈ. ਪਰਿਵਾਰ ਨੇ ਪਿੰਡ ਸੰਧਵਾਂ ਦੇ ਗੁਰੂ ਘਰ ਦੀ ਇਮਾਰਤ ਲਈ 20 ਲੱਖ ਦੀ ਰਾਸ਼ੀ ਭੇਟ ਕੀਤੀ <br/>

ਅਜੀਤ ਡੈਸਕ 18-04-2026
ਘੁਮਾਣ, 17 ਅਪ੍ਰੈਲ (ਬੰਮਰਾਹ)- ਕਸਬਾ ਘੁਮਾਣ ਦੇ ਨਜ਼ਦੀਕ ਪਿੰਡ ਸੰਧਵਾਂ ਵਿਖੇ ਐੱਨ.ਆਰ.ਆਈ. ਪਰਿਵਾਰ ਸੁੱਚਾ ਸਿੰਘ ਯੂ.ਐਸ.ਏ., ਝਿਰਮਲ ਸਿੰਘ ਅਤੇ ਨਿਰਮਲ ਸਿੰਘ ਸੰਧਵਾਂ ਵਲੋਂ ਪਿੰਡ ਦੇ ਗੁਰੂ ਘਰ ਦੀ ਇਮਾਰਤ ਲਈ 20 ਲੱਖ ਦੀ ਰਾਸ਼ੀ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਭੇਟ ਕੀਤੀ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਬਾਬਾ ਜਰਨੈਲ ਸਿੰਘ ਨੂੰ ਮੋਟਰਸਾਈਕਲ ਭੇਟ ਕੀਤਾ | ਇਸ ਮੌਕੇ ਬਾਬਾ ਕਾਲਾ ਮਹਿਰ ਸਪੋਰਟਸ ਕਲੱਬ ਦੇ ਪ੍ਰਧਾਨ ਹਰਵਿੰਦਰ ਸਿੰਘ ਰਾਣਾ ਸੰਧਵਾਂ ਨੇ ਕਿਹਾ ਕਿ ਐਨ.ਆਰ.ਆਈ. ਵੀਰਾਂ ਵਲੋਂ ਬਾਬਾ ਕਾਲਾ ਮਹਿਰ ਜੀ ਦੇ ਸਥਾਨਾਂ ਲਈ ਵੀ ਪਹਿਲਾਂ ਮਾਇਆ ਦੇ ਖੁੱਲੇ ਗੱਫੇ ਦਿੱਤੇ ਹਨ ਜਿਨਾਂ ਨਾਲ ਗੁਰੂ ਘਰ ਦੀਆਂ ਇਹ ਇਮਾਰਤਾਂ ਦਾ ਕੰਮ ਮੁਕੰਮਲ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਪਰਿਵਾਰ ਨੇ ਪਿੰਡ ਵਿਚ ਸਥਿਤ ਗੁਰੂ ਘਰ ਦੀ ਇਮਾਰਤ ਨੂੰ ਹੋਰ ਵੀ ਸੁੰਦਰ ਤੇ ਵਧੀਆ ਬਣਾਉਣ ਲਈ ਨਗਦ ਰਾਸ਼ੀ ਦਿੱਤੀ ਹੈ, ਜੋ ਕਿ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ | ਇਸ ਮੌਕੇ ਮੇਜਰ ਸਿੰਘ, ਬਲਵਿੰਦਰ ਸਿੰਘ, ਜਸਬੀਰ ਸਿੰਘ ਜੱਸ, ਕੁਲਬੀਰ ਸਿੰਘ, ਦਲਬੀਰ ਸਿੰਘ, ਜਤਿੰਦਰ ਸਿੰਘ, ਮਾਸਟਰ ਨਿਸ਼ਾਨ ਸਿੰਘ, ਰਵਿੰਦਰ ਸਿੰਘ ਕੈਨੇਡਾ ਆਦ ਹਾਜ਼ਰ ਸਨ |

ਪਿਛਲੀ ਖ਼ਬਰ ਬੱਚਿਆਂ ਦੇ ਭਾਸ਼ਨ ਅਤੇ ਦਸਤਾਰ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਵਿਨਫੋਰਡ ਵਰਲਡ ਸਕੂਲ ਬੁੱਲੋਵਾਲ (ਬਟਾਲਾ) ਦੇ ਵਿਦਿਆਰਥੀ ਧਾਰਮਿਕ ਪ੍ਰੀਖਿਆ 'ਚ ਮੋਹਰੀ ਰਹੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।