30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸੇਂਟ ਕਬੀਰ ਪਬਲਿਕ ਸਕੂਲ ਦੇ 10ਵੀਂ ਦੇ ਨਤੀਜੇ ਨੇ ਚਮਕਾਇਆ ਸਕੂਲ ਦਾ ਨਾਂਅ <br/>

ਅਜੀਤ ਡੈਸਕ 18-04-2026
ਬਟਾਲਾ, 17 ਅਪ੍ਰੈਲ (ਸਤਿੰਦਰ ਸਿੰਘ)- ਸੀ.ਬੀ.ਐੱਸ.ਈ. ਬੋਰਡ ਦੇ ਆਏ ਦੇ ਨਤੀਜਿਆਂ ਵਿਚੋਂ ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ-ਗੁਰਦਾਸਪੁਰ ਦੇ ਸ਼ਾਨਦਾਰ ਨਤੀਜੇ ਨੇ ਜ਼ਿਲ੍ਹੇ ਭਰ ਦੇ ਮੋਹਰੀ ਸਕੂਲਾਂ ਵਿਚੋਂ ਇਕ ਬਣਾਇਆ ਹੈ | ਇਸ ਬੇਮਿਸਾਲ ਤੇ ਵਧੀਆ ਨਤੀਜੇ ਦੀ ਖੁਸ਼ੀ ਪ੍ਰਗਟ ਕਰਦਿਆਂ ਪਿ੍ੰਸੀਪਲ ਐੱਸ.ਬੀ. ਨਾਯਰ ਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਮੈਡਮ ਨਵਦੀਪ ਕੌਰ ਅਤੇ ਕੁਲਦੀਪ ਕੌਰ ਨੇ ਦੱਸਿਆ ਕਿ ਇਸ ਸਾਲ ਕੁੱਲ 265 ਵਿਦਿਆਰਥੀਆਂ ਨੇ 10ਵੀਂ ਦੀ ਪ੍ਰੀਖਿਆ ਦਿੱਤੀ ਸੀ, ਜਿਸ ਵਿਚੋਂ ਬਵਨੀਤ ਕੌਰ ਵਾਸੀ ਗੁਰਦਾਸਪੁਰ 98 ਫ਼ੀਸਦੀ ਅੰਕ ਲੈ ਕੇ ਪਹਿਲਾ, ਨਵਜੋਤ ਕੌਰ ਵਾਸੀ ਕਾਹਨੂੰਵਾਨ ਤੇ ਸਮਰਿਤੀ ਵਾਸੀ ਤਿੱਬੜ 97.8 ਫ਼ੀਸਦੀ ਅੰਕ ਲੈ ਕੇ ਦੂਸਰਾ ਤੇ ਦੀਆ ਵਾਸੀ ਕਾਦੀਆਂ 97.6 ਫ਼ੀਸਦੀ ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕਰ ਕੇ ਪੂਰੇ ਇਲਾਕੇ ਵਿਚ ਵਾਹ-ਵਾਹ ਖੱਟੀ ਹੈ | ਇਸ ਤੋਂ ਇਲਾਵਾ ਜਸ਼ਨਦੀਪ ਸਿੰਘ 97.4, ਅਨੁਰੀਤ ਕੌਰ 96.6, ਹਰਸ਼ਪ੍ਰੀਤ ਸਿੰਘ 96.2, ਸਫਰੀਤ ਕੌਰ 96.2, ਪਲਕ 96, ਹਰਜੋਤ ਸਿੰਘ 96, ਏਕਮਜੋਤ ਕੌਰ 95.8, ਆਦਰਸ਼ 95.8, ਮਹਿਕ ਭਗਤ 95.6, ਜਸਮੀਤ ਸਿੰਘ 95.4, ਰਿਮਲਪ੍ਰੀਤ ਸਿੰਘ 95.4, ਸ਼ੁਭਨੀਤ ਕੌਰ 95, ਹਰਕੀਰਤ ਸਿੰਘ 95, ਅਨੁਰੀਤ ਕੌਰ 95, ਇਮਾਨੀ 95, ਹਰਸ਼ਰੀਤ ਕੌਰ 95 ਅਤੇ ਕਿ੍ਸ਼ ਥਾਪਾ 95 ਫ਼ੀਸਦੀ ਅੰਕ ਲੈ ਕੇ ਸਕੂਲ ਤੇ ਮਾਪਿਆਂ ਦਾ ਮਾਣ ਵਧਾਇਆ ਹੈ | ਇਨ੍ਹਾਂ ਵਿਦਿਆਰਥੀਆਂ ਵਿਚੋਂ 55 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ, 100 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਤੇ ਬਾਕੀ ਸਾਰਿਆਂ ਨੇ ਫਸਟ ਡਵੀਜ਼ਨ ਤੋਂ ਉਪਰ ਅੰਕ ਲੈ ਕੇ ਸਕੂਲ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ | ਇਸ ਤੋਂ ਇਲਾਵਾ ਸਕੂਲ ਦੇ 8 ਵਿਦਿਆਰਥੀਆਂ ਨੇ ਪੰਜਾਬੀ ਵਿਸ਼ੇ ਵਿਚੋਂ 100 ਅੰਕ, 1 ਵਿਦਿਆਰਥੀ ਨੇ ਗਣਿਤ ਵਿਚੋਂ 100 ਅੰਕ ਤੇ 9 ਵਿਦਿਆਰਥੀਆਂ ਨੇ ਕੰਪਿਊਟਰ ਵਿਚੋਂ 100 ਅੰਕ ਹਾਸਲ ਕਰ ਕੇ ਬਾਕੀ ਵਿਦਿਆਰਥੀਆਂ ਲਈ ਮੀਲ ਪੱਥਰ ਸਾਬਤ ਕੀਤਾ ਹੈ | ਇਸ ਸ਼ਾਨਦਾਰ ਨਤੀਜੇ ਲਈ ਸਾਰੇ ਵਿਦਿਆਰਥੀਆਂ ਨੇ ਦੱਸਿਆ ਕਿ ਪੇਂਡੂ ਤੇ ਪੱਛੜੇ ਇਲਾਕੇ ਵਿਚ ਰਹਿਣ ਦੇ ਬਾਵਜੂਦ ਅਧਿਆਪਕਾਂ ਦੇ ਮਾਰਗ ਦਰਸ਼ਕ ਰਾਹੀਂ ਇਹ ਮੁਕਾਮ ਹਾਸਲ ਕੀਤਾ ਹੈ | ਉਨ੍ਹਾਂ ਦੀ ਇਸ ਸਫ਼ਲਤਾ ਲਈ ਸਕੂਲ, ਸਟਾਫ਼ ਮੈਂਬਰਾਂ ਤੇ ਮਾਤਾ-ਪਿਤਾ ਦਾ ਖ਼ਾਸ ਯੋਗਦਾਨ ਹੈ | ਸਕੂਲ ਪਹੁੰਚਣ 'ਤੇ ਪਿ੍ੰਸੀਪਲ ਐੱਸ.ਬੀ. ਨਾਯਰ ਤੇ ਪ੍ਰਬੰਧਕ ਕਮੇਟੀ ਮੈਂਬਰਾਂ ਵਲੋਂ ਅੱਵਲ ਆਏ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ | ਇਸ ਤੋਂ ਇਲਾਵਾ ਸਟਾਫ਼ ਮੈਂਬਰਾਂ ਤੇ ਮਾਪਿਆਂ ਦਾ ਧੰਨਵਾਦ ਕਰਦੇ ਹੋਏ ਪ੍ਰਸ਼ੰਸਾ ਕੀਤੀ ਗਈ ਤੇ ਅੱਗੇ ਤੋਂ ਹੋਰ ਮਿਹਨਤ ਕਰ ਕੇ ਸਿੱਖਿਆ ਪ੍ਰਾਪਤ ਕਰਨ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਮੈਡਮ ਕਰਮਜੀਤ ਕੌਰ, ਮੈਡਮ ਰਜਵੰਤ ਕੌਰ, ਮਨਦੀਪ ਕੌਰ, ਰਾਜਵਿੰਦਰ ਕੌਰ ਧਾਲੀਵਾਲ, ਕਿਰਨ ਬਾਲਾ, ਵਿਸ਼ਾਲ ਸਿੰਘ, ਪੂਨਮ ਠਾਕੁਰ, ਰਜਨੀ ਸ਼ਰਮਾ, ਸ਼ਰਨਜੀਤ ਕੌਰ, ਜਸਵਿੰਦਰ ਕੌਰ, ਮੋਨਿਕਾ ਸੈਣੀ ਤੇ ਸਟਾਫ਼ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਰਾਜਨਬੀਰ ਸਿੰਘ ਘੁਮਾਣ ਵਲੋਂ ਮੰਡੀਆਂ ਦਾ ਦੌਰਾ <br/> ਅਗਲੀ ਖ਼ਬਰ ਐ ੱਸ.ਐ ੱਲ. ਬਾਵਾ ਕਾਲਜ ਦੇ ਬੀ.ਐੱਸ.ਸੀ. ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।