15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਐਮ.ਐਸ.ਸੀ. ਕੈਮਿਸਟਰੀ ਦੀ ਅਮਨਪ੍ਰੀਤ ਕੌਰ ਯੂਨੀਵਰਸਿਟੀ 'ਚੋਂ ਸੱਤਵੇਂ ਤੇ ਹਰਸ਼ਦੀਪ ਕੌਰ ਅੱਠਵਾਂ ਸਥਾਨ 'ਤੇ ਰਹੀਆਂ <br/>

ਅਜੀਤ ਡੈਸਕ 17-04-2026
ਪਠਾਨਕੋਟ, 16 ਅਪ੍ਰੈਲ (ਸੰਧੂ)- ਐਸ.ਐਮ.ਡੀ.ਆਰ.ਡੀ ਕਾਲਜ ਦੇ ਐਮ.ਐਸ.ਸੀ. (ਕੈਮਿਸਟਰੀ) ਸਮੈਸਟਰ 3 ਦੇ ਨਤੀਜੇ ਪ੍ਰਭਾਵਸ਼ਾਲੀ ਰਹੇ | ਪਿ੍ੰਸੀਪਲ ਜੀ.ਐਸ. ਰਾਠੌਰ ਨੇ ਦੱਸਿਆ ਕਿ ਵਿਦਿਆਰਥਣ ਅਮਨਪ੍ਰੀਤ ਕੌਰ ਨੇ 8.77 ਦੇ ਐਸ.ਜੀ.ਪੀ.ਏ ਨਾਲ ਜ਼ਿਲ੍ਹੇ ਅਤੇ ਕਾਲਜ ਵਿਚ ਪਹਿਲਾ ਤੇ ਯੂਨੀਵਰਸਿਟੀ ਵਿਚ ਸੱਤਵਾਂ ਸਥਾਨ ਪ੍ਰਾਪਤ ਕੀਤਾ | ਵਿਦਿਆਰਥਣ ਹਰਸ਼ਦੀਪ ਕੌਰ ਨੇ 8.46 ਨਾਲ ਕਾਲਜ ਵਿਚ ਦੂਜਾ ਤੇ ਯੂਨੀਵਰਸਿਟੀ ਵਿਚ ਅੱਠਵਾਂ ਸਥਾਨ ਪ੍ਰਾਪਤ ਕੀਤਾ | ਵਿਦਿਆਰਥਣ ਤਮੰਨਾ ਨੇ 7.54 ਐਸ.ਜੀ.ਪੀ.ਏ ਨਾਲ ਜ਼ਿਲ੍ਹੇ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਡਾਇਰੈਕਟਰ ਪ੍ਰੋਫੈਸਰ ਜੇ.ਸੀ. ਕਟੋਚ ਅਤੇ ਪਿ੍ੰਸੀਪਲ ਜੀ.ਐਸ. ਰਾਠੌਰ ਨੇ ਕਿਹਾ ਕਿ ਵਿਦਿਆਰਥੀਆਂ ਦੀ ਮਿਹਨਤ ਤੇ ਸਮਰਪਣ 'ਤੇ ਮਾਣ ਹੈ | ਕਾਲਜ ਪ੍ਰਬੰਧਕ ਕਮੇਟੀ ਦੇ ਆਜੀਵਨ ਪ੍ਰਧਾਨ ਚੌਧਰੀ ਡਾ: ਰਾਜੇਸ਼ਵਰ ਸਿੰਘ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ | ਕਾਲਜ ਵਿਚ ਐਮ.ਐਸ.ਸੀ. ਕੈਮਿਸਟਰੀ ਵਿਭਾਗ ਵਿਚ ਜੈਵਿਕ, ਅਜੈਵਿਕ ਤੇ ਭੌਤਿਕ ਰਸਾਇਣ ਵਿਗਿਆਨ ਲਈ ਵੱਖਰੀਆਂ ਯੂਨੀਵਰਸਿਟੀ ਪੱਧਰ ਦੀਆਂ ਅਤਿ-ਆਧੁਨਿਕ ਪ੍ਰਯੋਗਸ਼ਾਲਾਵਾਂ ਹਨ ਜਾਂ ਲਾਇਬ੍ਰੇਰੀ ਵਿਚ ਕਈ ਅੰਤਰਰਾਸ਼ਟਰੀ ਪੱਧਰ ਦੀਆਂ ਕੈਮਿਸਟਰੀ ਕਿਤਾਬਾਂ ਉਪਲਬਧ ਹਨ | ਇਸ ਮੌਕੇ ਕੈਮਿਸਟਰੀ ਵਿਭਾਗ ਦੇ ਪ੍ਰੋ: ਗੁਰਪ੍ਰੀਤ ਕੌਰ (ਐੱਚ.ਓ.ਡੀ.), ਪ੍ਰੋ: ਅਨੀਤਾ ਸ਼ਰਮਾ, ਡਾ: ਸੰਦੀਪ ਸ਼ਰਮਾ, ਡਾ: ਸ਼ਿਵੇਂਦਰ ਸੈਣੀ, ਪ੍ਰੋ: ਸ਼ੁਭਮ ਲਤਾ, ਪ੍ਰੋ: ਰਾਜੇਸ਼ਵਰ ਸਿੰਘ ਪਠਾਨੀਆ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਡੀ.ਪੀ.ਐਸ. ਝਾਖੋ ਲਾਹੜੀ ਦੀ ਵਿਦਿਆਰਥਣ ਅਸ਼ਨੂਰ ਕੌਰ ਨੇ ਦੂਜਾ ਸਥਾਨ ਕੀਤਾ ਹਾਸਲ ਅਗਲੀ ਖ਼ਬਰ ਪੰਜਾਬੀ ਫ਼ਿਲਮ ਇੰਡਸਟਰੀ ਦੇ ਕਲਾਕਾਰ ਰਵੀ ਪ੍ਰਕਾਸ਼ ਸ਼ਰਮਾ ਨੇ ਪ੍ਰਸਿੱਧ ਗਾਇਕਾ ਆਸ਼ਾ ਭੋਸਲੇ ਦੇ ਦਿਹਾਂਤ 'ਤੇ ਕੀਤਾ ਗਹਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।