14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਸਿਵਲ ਹਸਪਤਾਲ ਬਟਾਲਾ ਵਿਖੇ ਡਾਕਟਰ ਹਰਪ੍ਰੀਤ ਸਿੰਘ ਵਲੋਂ ਨੱਕ, ਕੰਨ ਤੇ ਗਲੇ ਦੇ ਕੀਤੇ ਜਾ ਰਹੇ ਸਫ਼ਲ ਆਪਰੇਸ਼ਨ <br/>

ਡਾਕਟਰ ਹਰਪ੍ਰੀਤ ਸਿੰਘ ਬਟਾਲਾ ਦੇ ਸਰਕਾਰੀ ਹਸਪਤਾਲ ਵਿਖੇ ਅਪਰੇਸ਼ਨ ਤੋਂ ਬਾਅਦ ਮਰੀਜ਼ ਦਾ ਚੈੱਕਅਪ ਕਰਦੇ ਹੋਏ | ਅਜੀਤ ਤਸਵੀਰ <br/> 12-04-2026
ਬਟਾਲਾ, 11 ਅਪ੍ਰੈਲ (ਸਤਿੰਦਰ ਸਿੰਘ)- ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿਖੇ ਐਸ.ਐਮ.ਓ. ਡਾਕਟਰ ਮਨਜਿੰਦਰਜੀਤ ਸਿੰਘ ਦੀ ਨਿਗਰਾਨੀ ਹੇਠ ਨੱਕ, ਕੰਨ, ਗਲੇ ਦੇ ਡਾਕਟਰ ਹਰਪ੍ਰੀਤ ਸਿੰਘ ਕੋਹਾਲੀ ਵਲੋਂ ਲੋਕਾਂ ਨੂੰ ਵਧੀਆ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ | ਇਸ ਸਬੰਧੀ ਡਾਕਟਰ ਹਰਪ੍ਰੀਤ ਸਿੰਘ ਕੋਹਾਲੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਸਰਕਾਰੀ ਹਸਪਤਾਲਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਲੋਕਾਂ ਤੱਕ ਪੁੱਜਦਾ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਜਿੱਥੇ ਵੱਖ-ਵੱਖ ਬਿਮਾਰੀਆਂ ਦੇ ਇਲਾਜ ਕੀਤੇ ਜਾਂਦੇ ਹਨ ਉੱਥੇ ਛੋਟੇ ਤੋਂ ਵੱਡੇ ਅਪਰੇਸ਼ਨ ਵੀ ਹਸਪਤਾਲ ਵਿਚ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਜਮਾਂਦਰੂ ਨੱਕ ਟੇਡਾ ਬਿਨਾਂ ਕਿਸੇ ਚੀੜ-ਫਾੜ ਦੇ ਸਿੱਧਾ ਕੀਤਾ ਜਾਂਦਾ ਹੈ | ਨੱਕ ਵਿਚ ਮਾਸ ਤੇ ਹੱਡੀ ਦਾ ਵਧਣਾ, ਕੰਨਾਂ ਦੇ ਪਾਟੇ ਪਰਦੇ ਤੇ ਨੱਕ ਦੀਆਂ ਰਸੌਲੀਆਂ ਦੇ ਅਪਰੇਸ਼ਨ ਤੋਂ ਇਲਾਵਾ ਗਲੇ ਵਿਚ ਵੱਖ-ਵੱਖ ਬਿਮਾਰੀਆਂ ਦੇ ਇਲਾਜ ਸਰਕਾਰੀ ਹਸਪਤਾਲ ਵਿਚ ਹੀ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਤੇ ਸਿਹਤ ਵਿਭਾਗ ਵਲੋਂ ਨਵੀਂ ਤਕਨੀਕ ਦੀ ਮਸ਼ੀਨਰੀ ਹਸਪਤਾਲ 'ਚ ਮੁਹੱਈਆ ਕਰਵਾਈ ਗਈ ਹੈ | ਇਸ ਦੇ ਨਾਲ ਹੀ ਸਰਕਾਰ ਵਲੋਂ 10 ਲੱਖ ਦੀ ਇੰਸੋਰੈਂਸ ਵਾਲੇ ਕਾਰਡ 'ਤੇ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ, ਜੋ ਕਿ ਬਹੁਤ ਹੀ ਸੁਖਾਲੇ ਢੰਗ ਨਾਲ ਇੱਕੋ ਛੱਤ ਹੇਠਾਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਕੇਵਲ ਸਰਕਾਰੀ ਫੀਸ 'ਤੇ ਇਕ ਦਿਨ ਵਿਚ ਹੀ ਅਪਰੇਸ਼ਨ ਕਰ ਕੇ ਮਰੀਜ਼ਾਂ ਨੂੰ ਘਰ ਭੇਜਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਸੋਮਵਾਰ, ਬੁੱਧਵਾਰ ਤੇ ਸਨਿਚਰਵਾਰ ਅਪਰੇਸ਼ਨ ਕੀਤੇ ਜਾਂਦੇ ਹਨ | ਮੌਸਮ ਦੇ ਬਦਲਾਅ ਕਾਰਨ ਲੋਕਾਂ ਨੂੰ ਗਲਾ ਖਰਾਬ, ਕੰਨਾਂ ਦੇ ਪਰਦਿਆਂ 'ਚ ਰੇਸ਼ਾ ਤੇ ਨੱਕ ਬੰਦ ਹੋ ਜਾਣ ਵਾਲੀਆਂ ਬਿਮਾਰੀਆਂ ਆਮ ਹੋ ਰਹੀਆਂ ਹਨ | ਉਨ੍ਹਾਂ ਕਿਹਾ ਕਿ ਜੇਕਰ ਅਜਿਹੇ ਕਿਸੇ ਵੀ ਤਰ੍ਹਾਂ ਦੇ ਲੱਛਣ ਪਾਏ ਜਾਂਦੇ ਹਨ ਤਾਂ ਤੁਰੰਤ ਸਰਕਾਰੀ ਹਸਪਤਾਲ ਵਿਖੇ ਪਹੁੰਚ ਕੇ ਆਪਣਾ ਇਲਾਜ ਕਰਵਾਉਣ |

ਪਿਛਲੀ ਖ਼ਬਰ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਅੰਮਿ੍ਤ ਅਗਲੀ ਖ਼ਬਰ ਪੰਜਾਬ ਸੀਨੀਅਰ ਸੈਕੰਡਰੀ ਸਕੂਲ ਦੀ ਪਾਹੁਲਪ੍ਰੀਤ ਕੌਰ ਨੇ ਪੰਜਾਬ 'ਚੋਂ ਮੈਰਿਟ 'ਚ 17ਵਾਂ ਰੈਂਕ ਕੀਤਾ ਹਾਸਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।