19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਬੀ.ਐਸ.ਸੀ. ਫ਼ੈਸ਼ਨ ਡਿਜ਼ਾਈਨਿੰਗ ਦਾ ਨਤੀਜਾ ਰਿਹਾ ਸ਼ਾਨਦਾਰ

ਅਜੀਤ ਡੈਸਕ 11-04-2026
ਪਠਾਨਕੋਟ, 10 ਅਪ੍ਰੈਲ (ਸੰਧੂ)- ਸ੍ਰੀਮਤੀ ਰਮਾ ਚੋਪੜਾ ਸਨਾਤਨ ਧਰਮ ਕੰਨਿਆ ਮਹਾਂਵਿਦਿਆਲਿਆ ਵਿਖੇ ਬੀ.ਐਸ.ਸੀ. ਫ਼ੈਸ਼ਨ ਡਿਜ਼ਾਈਨਿੰਗ ਦੇ ਤੀਜੇ ਸਮੈਸਟਰ ਦਾ ਨਤੀਜਾ 100 ਫੀਸਦੀ ਰਿਹਾ | ਆਸ਼ਿਮਾ ਧੀਮਾਨ ਅਤੇ ਰੇਖਾ ਦੇਵੀ ਨੇ 8.50 ਐਸ.ਜੀ.ਪੀ.ਏ. ਸਕੋਰ ਕਰਕੇ ਕਲਾਸ ਵਿਚ ਪਹਿਲਾ, ਸਿਮਰਨ ਨੇ 8.20 ਐਸ.ਜੀ.ਪੀ.ਏ. ਸਕੋਰ ਕਰਕੇ ਦੂਜਾ, ਸੁਜਾਤਾ, ਸੀਆ ਤੇ ਆਰਤੀ ਨੇ 8.15 ਐਸ.ਜੀ.ਪੀ.ਏ. ਸਕੋਰ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਪ੍ਰਾਪਤੀ 'ਤੇ ਕਾਲਜ ਦੀ ਸਮੁੱਚੀ ਪ੍ਰਬੰਧਕ ਕਮੇਟੀ ਤੇ ਪਿ੍ੰਸੀਪਲ ਡਾ: ਸ਼ੋਭਾ ਪਰਾਸ਼ਰ ਨੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਤੇ ਪ੍ਰੋ: ਅਨਾਮਿਕਾ, ਫ਼ੈਸ਼ਨ ਡਿਜ਼ਾਈਨਿੰਗ ਲੈਕਚਰਾਰ ਪ੍ਰੋ: ਹਰਪ੍ਰੀਤ, ਪ੍ਰੋ: ਭਾਵਨਾ ਨੂੰ ਇਸ ਸ਼ਾਨਦਾਰ ਸਫਲਤਾ 'ਤੇ ਵਧਾਈ ਦਿੱਤੀ |
ਪਿਛਲੀ ਖ਼ਬਰ ਯੂਥ ਐਂਡ ਸਪੋਰਟਸ ਕਲੱਬ ਵਲੋਂ 38ਵੇਂ ਜਾਗਰਣ ਦਾ ਕਾਰਡ ਜਾਰੀ ਅਗਲੀ ਖ਼ਬਰ ਯੁਵਾ ਆਗੂ ਸਤੀਸ਼ ਜੱਟ ਪੰਮਾ ਨੇ ਖੇਡਾਂ ਦਾ ਸਾਮਾਨ ਵੰਡਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।