29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਪੰਡਿਤ ਮੋਹਨ ਲਾਲ ਕਾਲਜ ਦੀਆਂ ਵਿਦਿਆਰਥਣਾਂ ਨੇ ਉਦਯੋਗਿਕ ਫੇਰੀ ਲਗਾਈ

ਅਜੀਤ ਡੈਸਕ 11-04-2026
ਫਤਹਿਗੜ੍ਹ ਚੂੜੀਆਂ, 10 ਅਪ੍ਰੈਲ (ਐਮ.ਐਸ. ਫੁੱਲ)- ਸਥਾਨਕ ਪੰਡਤ ਮੋਹਨ ਲਾਲ ਐਸ.ਡੀ. ਕਾਲਜ ਫਾਰ ਗਰਲਜ਼ ਫਤਹਿਗੜ੍ਹ ਚੂੜੀਆਂ ਦੇ ਫੈਸ਼ਨ ਡਿਜ਼ਾਇਨਿੰਗ ਵਿਭਾਗ ਨੇ ਵਿਦਿਆਰਥਣਾਂ ਲਈ ਉਦਯੋਗਿਕ ਫੇਰੀ ਦਾ ਪ੍ਰਬੰਧ ਕੀਤਾ, ਜਿਸ ਤਹਿਤ ਵਿਦਿਆਰਥਣਾਂ ਨੇ ਕਾਏਟੈਕਸ ਫੈਬਰਿਕ ਅੰਮਿ੍ਤਸਰ ਦਾ ਦੌਰਾ ਕੀਤਾ | ਇਸ ਫੇਰੀ ਦੌਰਾਨ ਉਨ੍ਹਾਂ ਕੱਪੜਾ ਬਣਾਉਣ ਦੀ ਪੂਰੀ ਪ੍ਰਕਿਰਿਆ ਦਾ ਅਧਿਐਨ ਕੀਤਾ | ਉਦਯੋਗ ਮਾਹਿਰਾਂ ਨੇ ਉਨ੍ਹਾਂ ਨੂੰ ਉੱਨਤ ਮਸ਼ੀਨਰੀ ਦੀ ਵਰਤੋਂ, ਉਤਪਾਦਨ ਕੁਸ਼ਲਤਾ, ਗੁਣਵੱਤਾ ਨਿਯੰਤਰਣ ਉਪਾਅ ਤੇ ਵੱਡੇ ਪੈਮਾਨੇ 'ਤੇ ਕਵਾਲਿਟੀ ਨੂੰ ਬਣਾਈ ਰੱਖਣ ਦੀ ਮਹੱਤਤਾ ਬਾਰੇ ਦੱਸਿਆ | ਕਾਲਜ ਪਿ੍ੰਸੀਪਲ ਡਾ. ਮਿ੍ਣਾਲ ਗੁਪਤਾ ਨੇ ਇਸ ਪ੍ਰੋਗਰਾਮ ਬਾਰੇ ਕਿਹਾ ਕਿ ਨਿਰਸੰਦੇਹ ਇਹ ਇਕ ਵਧੀਆ ਉਪਰਾਲਾ ਸੀ ਤੇ ਵਿਦਿਆਰਥਣਾਂ ਨੇ ਇਥੋਂ ਬਹੁਤ ਕੁਝ ਸਿੱਖਿਆ ਹੋਵੇਗਾ | ਉਨ੍ਹਾਂ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੇ ਸਟਾਫ ਮੈਂਬਰਾਂ ਰਵਿੰਦਰ ਕੌਰ, ਜਯੋਤੀ ਤੇ ਹਿਮਾਂਸ਼ੀ ਸ਼ਰਮਾ ਦੁਆਰਾ ਕੀਤੇ ਇਸ ਉਪਰਾਲੇ ਲਈ ਸ਼ਲਾਘਾ ਕੀਤੀ ਤੇ ਕਿਹਾ ਕਿ ਭਵਿੱਖ ਵਿਚ ਅਜਿਹੇ ਹੋਰ ਪ੍ਰੋਗਰਾਮ ਉਲੀਕੇ ਜਾਣਗੇ | ਇਸ ਦੌਰਾਨ ਵਿਦਿਆਰਥਣਾਂ ਨੇ ਵੀ ਸਾਰੀਆਂ ਗਤੀਵਿਧੀਆਂ 'ਚ ਸਰਗਰਮੀ ਨਾਲ ਹਿੱਸਾ ਲਿਆ ਤੇ ਅਨੁਸਾਸ਼ਨ ਬਣਾਈ ਰੱਖਿਆ |
ਪਿਛਲੀ ਖ਼ਬਰ ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਦੇ ਅੱਵਲ ਵਿਦਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ <br/> ਅਗਲੀ ਖ਼ਬਰ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਜਥੇਬੰਦੀ ਵਲੋਂ ਕਾਦੀਆਂ 'ਚ 9 ਮੈਂਬਰੀ ਕਮੇਟੀ ਦਾ ਗਠਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।