29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਜਥੇਬੰਦੀ ਵਲੋਂ ਕਾਦੀਆਂ 'ਚ 9 ਮੈਂਬਰੀ ਕਮੇਟੀ ਦਾ ਗਠਨ

ਅਜੀਤ ਡੈਸਕ 11-04-2026
ਕਾਦੀਆਂ, 10 ਅਪ੍ਰੈਲ (ਹਰਦੀਪ ਸਿੰਘ ਸੰਧੂ)- ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਜਥੇਬੰਦੀ ਵਲੋਂ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਾਦੀਆਂ ਇਲਾਕੇ ਵਿਚ 9 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ | ਇਸ ਸਬੰਧੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਪੰਡੋਰੀ, ਜ਼ਿਲ੍ਹਾ ਸਕੱਤਰ ਰੂਪ ਲਾਲ ਮੁਸਤਾਬਾਦ ਸੈਦਾਂ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ | ਯੂਥ ਵਿੰਗ ਦੇ ਸੂਬਾ ਆਗੂ ਮੇਜਰ ਸਿੰਘ ਕੋਟ ਟੋਡਰ ਮੱਲ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ 9 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ | ਮੀਟਿੰਗ ਦੀ ਸ਼ੁਰੂਆਤ ਵਿਚ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਤੇ ਮੌਜੂਦਾ ਹਾਲਾਤ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ | ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੇ ਹੱਕਾਂ ਦੀ ਲੜਾਈ ਲੜਨ ਲਈ ਇਕ ਮਜ਼ਬੂਤ ਜਥੇਬੰਦਕ ਢਾਂਚੇ ਦਾ ਹੋਣਾ ਬਹੁਤ ਜ਼ਰੂਰੀ ਹੈ | ਇਸ ਮੌਕੇ ਸਰਬਸੰਮਤੀ ਨਾਲ ਹੋਈ ਚੋਣ ਵਿਚ ਕਾਦੀਆਂ ਇਲਾਕੇ ਦੀ ਕਮੇਟੀ ਦਾ ਪ੍ਰਧਾਨ ਦਲਬੀਰ ਸਿੰਘ ਲੀਲ੍ਹ ਕਲ੍ਹਾਂ, ਮੀਤ ਪ੍ਰਧਾਨ ਕਾਲਾ ਸਿੰਘ ਭਰਥ, ਸਕੱਤਰ ਸੁਖਵਿੰਦਰਪਾਲ ਬੱਬਲੂ ਮਾੜੀ ਪੰਨਵਾਂ, ਖ਼ਜ਼ਾਨਚੀ ਰਵਿੰਦਰ ਕੁਮਾਰ ਤੁਗਲਵਾਲ, ਪ੍ਰੱੈਸ ਸਕੱਤਰ ਰਵਿੰਦਰ ਸਿੰਘ ਭਰਥ, ਕਾਰਜਕਾਰੀ ਮੈਂਬਰ ਗੁਰਪ੍ਰੀਤ ਕੌਰ ਕੋਹਾਲੀ, ਮੈਂਬਰ ਜਸਵੰਤ ਸਿੰਘ ਤੁਗਲਵਾਲ, ਸੁਲੱਖਣ ਸਿੰਘ ਕੋਟ ਟੋਡਰ ਮੱਲ, ਕਾਬਲ ਸਿੰਘ ਜਫਰਵਾਲ ਨੂੰ ਕਮੇਟੀ ਮੈਂਬਰ ਚੁਣਿਆ ਗਿਆ | ਰਾਜ ਕੁਮਾਰ ਪੰਡੋਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਜਥੇਬੰਦੀ ਦਾ ਘੇਰਾ ਹੋਰ ਵਿਸ਼ਾਲ ਕੀਤਾ ਜਾਵੇਗਾ | ਇਸ ਮੌਕੇ ਰਤਨ ਲਾਲ ਤੇ ਸੁੱਚਾ ਸਿੰਘ ਲੀਲ੍ਹ ਕਲਾਂ, ਰਾਜ ਮਿਸਤਰੀ ਗੁਰਦਿਆਲ ਸਿੰਘ, ਸਲਵਿੰਦਰ ਸਿੰਘ, ਕੁਲਦੀਪ ਸਿੰਘ ਕੋਟ ਟੋਡਰ ਮੱਲ, ਜਸਵੰਤ ਸਿੰਘ ਤੁਗਲਵਾਲ, ਲਖਵਿੰਦਰ ਸਿੰਘ ਭਰਥ ਆਦਿ ਮੌਕੇ ਹਾਜ਼ਰ ਸਨ |
ਪਿਛਲੀ ਖ਼ਬਰ ਪੰਡਿਤ ਮੋਹਨ ਲਾਲ ਕਾਲਜ ਦੀਆਂ ਵਿਦਿਆਰਥਣਾਂ ਨੇ ਉਦਯੋਗਿਕ ਫੇਰੀ ਲਗਾਈ ਅਗਲੀ ਖ਼ਬਰ 'ਆਪ' ਆਗੂ ਬਾਜ ਸਿੰਘ ਦੀ ਅਗਵਾਈ 'ਚ ਪਿੰਡ ਘੋਗਾ ਵਾਸੀਆਂ ਦੇ ਸਿਹਤ ਕਾਰਡ ਬਣਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।