02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਅਮਨ ਭੱਲਾ ਗਰੁੱਪ ਆਫ਼ ਇੰਸਟੀਚਿਊਟਸ ਦੇ ਮੈਗਾ ਰੁਜ਼ਗਾਰ ਮੇਲੇ 'ਚ ਪੁੱਜੀਆਂ ਵੱਕਾਰੀ ਕੰਪਨੀਆਂ

ਅਜੀਤ ਡੈਸਕ 11-04-2026
ਦੀਨਾਨਗਰ, 10 ਅਪ੍ਰੈਲ (ਸ਼ਾਮ ਸਿੰਘ ਘੁੰਮਣ)- ਅਮਨ ਭੱਲਾ ਗਰੁੱਪ ਆਫ਼ ਇੰਸਟੀਚਿਊਟਸ ਕੋਟਲੀ ਪਠਾਨਕੋਟ ਵਿਖੇ ਮੈਗਾ ਰੁਜ਼ਗਾਰ ਮੇਲਾ ਲਗਾਇਆ ਗਿਆ | ਮੇਲੇ ਵਿਚ 700 ਤੋਂ ਵਧੇਰੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਮੇਲੇ ਵਿਚ ਪੁੱਜੀਆਂ ਇਲੈਕਟ੍ਰਾਨਿਕਸ, ਮਕੈਨੀਕਲ ਇੰਜੀਨੀਅਰਿੰਗ, ਬੈਂਕਿੰਗ ਤੇ ਆਈ.ਟੀ. ਖੇਤਰਾਂ ਨਾਲ ਸਬੰਧਿਤ 30 ਤੋਂ ਵਧੇਰੇ ਵੱਕਾਰੀ ਕੰਪਨੀਆਂ ਦੀ ਚੋਣ ਪ੍ਰਕਿਰਿਆ ਵਿਚ ਭਾਗ ਲਿਆ | ਮੈਗਾ ਰੁਜ਼ਗਾਰ ਮੇਲੇ ਦਾ ਉਦਘਾਟਨ ਇੰਸਟੀਚਿਊਟਸ ਦੇ ਪ੍ਰਧਾਨ ਰਮਨ ਭੱਲਾ, ਚੇਅਰਪਰਸਨ ਅਨੂ ਭੱਲਾ, ਟਰੱਸਟੀ ਆਕਾਸ਼ ਨਾਰੰਗ ਤੇ ਮੈਨੇਜਿੰਗ ਡਾਇਰੈਕਟਰ ਡਾ: ਪੂਜਾ ਓਹਰੀ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਇੰਸਟੀਚਿਊਟਸ ਦੇ ਪ੍ਰਧਾਨ ਰਮਨ ਭੱਲਾ ਨੇ ਕਿਹਾ ਕਿ ਪਠਾਨਕੋਟ ਜ਼ਿਲ੍ਹਾ ਇਕ ਪੇਂਡੂ ਖੇਤਰ ਹੈ, ਜਿੱਥੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਬਹੁਤ ਹੀ ਸੀਮਤ ਹਨ | ਇਸ ਨੂੰ ਧਿਆਨ ਵਿਚ ਰੱਖਦੇ ਹੋਏ ਰੁਜ਼ਗਾਰ ਮੇਲਾ ਲਗਾਇਆ ਗਿਆ ਹੈ | ਚੇਅਰਪਰਸਨ ਅਨੂ ਭੱਲਾ ਨੇ ਕਾਲਜ ਦੇ ਯੋਗ ਵਿਦਿਆਰਥੀਆਂ ਨੂੰ ਵੱਕਾਰੀ ਕੰਪਨੀਆਂ 'ਚ ਚੰਗੇ ਪੈਕੇਜ ਲਈ ਚੋਣ 'ਤੇ ਵਧਾਈ ਦਿੱਤੀ | ਟਰੱਸਟੀ ਆਕਾਸ਼ ਨਾਰੰਗ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਮੈਨੇਜਿੰਗ ਡਾਇਰੈਕਟਰ ਡਾ: ਪੂਜਾ ਓਹਰੀ ਨੇ ਕਿਹਾ ਕਿ ਕਾਲਜ ਮਿਆਰੀ ਸਿੱਖਿਆ ਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਅਜਿਹੇ ਵੱਡੇ ਮੇਲੇ ਲਗਾਏ ਜਾਣਗੇ | ਇਸ ਮੌਕੇ ਪਿ੍ੰਸੀਪਲ ਗੌਰਵ ਸੈਣੀ, ਪਿ੍ੰਸੀਪਲ ਡਾ: ਰਜਤ ਅਰੋੜ, ਪਿ੍ੰਸੀਪਲ ਡਾ: ਨੀਰਜ ਪੂਨੀ, ਪਿ੍ੰਸੀਪਲ ਡਾ: ਜਗਦੀਸ਼ ਸਿੰਘ, ਪਿ੍ੰਸੀਪਲ ਡਾ: ਨੂਤਨ ਗੁਪਤਾ, ਡੀਨ ਤਰੁਨ ਓਹਰੀ, ਐਚ.ਓ.ਡੀ. ਵਿਕਰਮ ਸੁੰਬਰੀਆ, ਟੀ.ਪੀ.ਓ. ਵਿਵੇਕ ਸ਼ਰਮਾ ਅਤੇ ਕਾਲਜ ਦਾ ਪੂਰਾ ਸਟਾਫ਼ ਮੌਜੂਦ ਰਿਹਾ |
ਪਿਛਲੀ ਖ਼ਬਰ ਬੀਬੀ ਜਗੀਰ ਕੌਰ ਨੂੰ ਅਕਾਲੀ ਦਲ (ਪੁਨਰ ਸੁਰਜੀਤ) ਇਸਤਰੀ ਵਿੰਗ ਦੀ ਪ੍ਰਧਾਨ ਨਿਯੁਕਤ ਕਰਨ 'ਤੇ ਜਥੇਦਾਰ ਬਰਿਆਰ ਵਲੋਂ ਵਧ... ਅਗਲੀ ਖ਼ਬਰ ਦਸਤਾਰ ਸਜਾਓ ਮੁਕਾਬਲਿਆਂ 'ਚੋਂ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।