03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਨਿਰਮਲ ਸਿੰਘ ਭੰਗੂ ਨੂੰ ਐਕਸੀਅਨ ਬਣਨ 'ਤੇ ਬਟਾਲਾ ਅਥਲੈਟਿਕ ਕਲੱਬ ਨੇ ਕੀਤਾ ਸਨਮਾਨਿਤ

ਅਜੀਤ ਡੈਸਕ 11-04-2026
ਬਟਾਲਾ, 10 ਅਪ੍ਰੈਲ (ਸਤਿੰਦਰ ਸਿੰਘ)- ਬਟਾਲਾ ਅਥਲੈਟਿਕ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਸ: ਨਿਰਮਲ ਸਿੰਘ ਭੰਗੂ ਦਾ ਐਕਸੀਅਨ ਪੰਜਾਬ ਲੋਕ ਨਿਰਮਾਣ ਵਿਭਾਗ ਬਟਾਲਾ ਬਣਨ 'ਤੇ ਬਟਾਲਾ ਅਥਲੈਟਿਕ ਕਲੱਬ ਦੀ ਸਮੂਹ ਟੀਮ ਵਲੋਂ ਸਨਮਾਨਿਤ ਕਰਦਿਆਂ ਮੁਬਾਰਕਾਂ ਦਿੱਤੀਆਂ ਗਈਆਂ | ਬਟਾਲਾ ਅਥਲੈਟਿਕ ਕਲੱਬ ਦੇ ਪ੍ਰਧਾਨ ਸ: ਰਣਜੀਤ ਸਿੰਘ ਠੇਕੇਦਾਰ, ਸਰਪ੍ਰਸਤ ਸ: ਰਵਿੰਦਰ ਸਿੰਘ ਕਾਹਲੋਂ, ਚੇਅਰਮੈਨ ਰਾਜਵਿੰਦਰ ਸਿੰਘ (ਕਾਲਾ) ਤੇ ਸਰਦੂਲ ਸਿੰਘ ਬੁੱਟਰ ਵਲੋਂ ਉਨ੍ਹਾਂ ਦੇ ਦਫ਼ਤਰ ਵਿਖੇ ਪਹੁੰਚ ਕੇ ਮੁਬਾਰਕਬਾਦ ਦਿੱਤੀ | ਜ਼ਿਕਰਯੋਗ ਹੈ ਕਿ ਸ: ਨਿਰਮਲ ਸਿੰਘ ਭੰਗੂ ਕਲੱਬ ਦੇ ਸੀਨੀਅਰ ਉਪ ਪ੍ਰਧਾਨ ਹਨ ਤੇ ਉਹ ਕਲੱਬ ਦੀ ਤਨ, ਮਨ, ਧਨ ਨਾਲ ਸੇਵਾ ਕਰਦੇ ਹਨ | ਉਨ੍ਹਾਂ ਵਲੋਂ ਖੇਡਾਂ 'ਚ ਭਾਗ ਲੈਣ ਵਾਲੇ ਗਰੀਬ ਬੱਚਿਆਂ ਨੂੰ ਆਰਥਿਕ ਮਦਦ ਦਿੱਤੀ ਜਾਂਦੀ ਹੈ | ਬਟਾਲਾ ਅਥਲੈਟਿਕਸ ਕਲੱਬ ਦੀ ਸਮੂਹ ਟੀਮ ਐੱਸ.ਪੀ. ਗੁਰਵਿੰਦਰ ਸਿੰਘ, ਡੀ.ਐੱਸ.ਪੀ. ਆਰ.ਪੀ.ਐੱਸ. ਢਿੱਲੋਂ, ਕਸ਼ਮੀਰ ਸਿੰਘ ਰਿਆੜ ਯੂ.ਕੇ., ਪਰਮਜੀਤ ਸਿੰਘ ਕਾਦੀਆਂ ਸਕੱਤਰ, ਜਸਵੰਤ ਸਿੰਘ ਢਿੱਲੋਂ, ਐੱਸ.ਐੱਚ.ਓ. ਸੁਖਜਿੰਦਰ ਸਿੰਘ, ਐੱਸ.ਐੱਚ.ਓ. ਗੁਰਮਿੰਦਰ ਸਿੰਘ ਢਿੱਲੋ, ਐੱਸ.ਐੱਚ.ਓ. ਅੰਮਿ੍ਤ ਰੰਧਾਵਾ, ਸਾ. ਸਿੱਖਿਆ ਅਧਿਕਾਰੀ ਜੇ.ਐਸ. ਦਿਓਲ, ਇੰਸਪੈਕਟਰ ਦਲਜੀਤ ਸਿੰਘ, ਸਰਬਜੀਤ ਸਿੰਘ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਜਗਤਾਰ ਸਿੰਘ, ਇੰਜ. ਜਗਦੀਸ਼ ਸਿੰਘ ਬਾਜਵਾ, ਸੁਖਦੇਵ ਸਿੰਘ ਭੋਲਾ, ਟਿੰਕੂ ਦਿੱਲੀ ਮੋਟਰ, ਕੁਲਵਿੰਦਰ ਸਿੰਘ ਖੁਜਾਲਾ, ਨਿਰਮਲ ਸਿੰਘ ਗੋਲਡੀ, ਅਮਰਜੀਤ ਸਿੰਘ, ਅਜੇ ਕੁਮਾਰ ਬੰਟੀ, ਕੁਲਬੀਰ ਸਿੰਘ ਜੇ.ਈ. ਤੇ ਸਮੂਹ ਟੀਮ ਵਲੋਂ ਵੀ ਸ: ਭੰਗੂ ਨੂੰ ਵਧਾਈ ਦਿੱਤੀ ਗਈ | ਕਲੱਬ ਪ੍ਰਧਾਨ ਰਣਜੀਤ ਸਿੰਘ ਠੇਕੇਦਾਰ ਵਲੋਂ ਭੰਗੂ ਵਲੋਂ ਕੀਤੇ ਜਾ ਰਹੇ ਵਿਭਾਗ ਵਿਚ ਕੰਮਾਂ, ਮਿਹਨਤ ਤੇ ਸਮਰਪਣ ਦੀ ਸ਼ਲਾਘਾ ਕੀਤੀ | ਕਲੱਬ ਚੇਅਰਮੈਨ ਰਾਜਵਿੰਦਰ ਸਿੰਘ ਕਾਲਾ ਨੇ ਦੱਸਿਆ ਕਿ ਐਕਸੀਅਨ ਸ: ਭੰਗੂ ਆਉਣ ਵਾਲੇ ਸਮੇਂ 'ਚ ਵੀ ਆਪਣਾ ਆਸ਼ੀਰਵਾਦ ਤੇ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕਲੱਬ ਨੂੰ ਦਿੰਦੇ ਰਹਿਣਗੇ |
ਪਿਛਲੀ ਖ਼ਬਰ ਲੋੜਵੰਦ ਪਰਿਵਾਰ ਦੇ ਬੱਚੇ ਦੇ ਹੱਥ ਦੀ ਪਲਾਸਟਿਕ ਸਰਜਰੀ ਕਰਵਾਈ ਅਗਲੀ ਖ਼ਬਰ ਸ਼ਹੀਦ ਲਛਮਣ ਸਿੰਘ 'ਵਰਸਿਟੀ ਕਾਲਜ 'ਚ ਰਾਜਨੀਤੀ ਸ਼ਾਸਤਰ 'ਤੇ ਲੈਕਚਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।