20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਸੰਤਨੀ ਤਰੇਜਾ ਕੈਥੋਲਿਕ ਚਰਚ ਤੋਂ ਦੁੱਖ ਭੋਗ ਯਾਤਰਾ ਕੱਢੀ <br/>

ਅਜੀਤ ਡੈਸਕ 06-04-2026
ਧਾਰੀਵਾਲ, 5 ਅਪ੍ਰੈਲ (ਜੇਮਸ ਨਾਹਰ)- ਪ੍ਰਭੂ ਯਿਸੂ ਮਸੀਹ ਦੇ ਸਲੀਬ 'ਤੇ ਚੜ੍ਹਾਏ ਜਾਣ ਦੇ ਦਿਨ ਗੁੱਡ ਫਰਾਈਡੇ ਨੂੰ ਸਮਰਪਿਤ ਦੁੱਖ ਭੋਗ ਯਾਤਰਾ ਸੰਤਨੀ ਤਰੇਜਾ ਕੈਥੋਲਿਕ ਚਰਚ ਧਾਰੀਵਾਲ ਸੋਹਲ ਦੇ ਪੈਰਿਸ ਪ੍ਰੀਸਟ ਤੇ ਡੀਨ ਰੈਵ: ਫਾਦਰ ਜੋਸ਼ ਪਡਿਆਟੀ ਦੀ ਰਹਿਨੁਮਾਈ ਹੇਠ ਕੱਢੀ ਗਈ | ਪੈਰਿਸ ਪ੍ਰੀਸਟ ਤੇ ਡੀਨ ਰੈਵ: ਫਾਦਰ ਜੋਸ ਪਡਿਆਟੀ ਨੇ ਹਾਜ਼ਰ ਸੰਗਤਾਂ, ਦੇਸ਼, ਦੁਨੀਆ ਅਤੇ ਸੂਬੇ ਪੰਜਾਬ ਦੀ ਅਮਨ-ਸਾਂਤੀ, ਤਰੱਕੀ ਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ | ਇਸ ਮੌਕੇ ਸਹਾਇਕ ਫਾਦਰ ਮਤਿਆਸ, ਪਿ੍ੰਸੀਪਲ ਸਿਸਟਰ ਦਿਵਿਆ, ਲੇਟੀ ਕਮਿਸ਼ਨ ਦੇ ਮੈਂਬਰ ਰਕੇਸ਼ ਵਿਲੀਅਮ, ਪੈਰਿਸ ਕੌਂਸਲ ਦੇ ਪ੍ਰਧਾਨ ਜੋਨ ਮਸੀਹ ਰਣੀਆ, ਚਰਚ ਮੀਡੀਆ ਇੰਚਾਰਜ ਜੇਮਸ ਨਾਹਰ, ਲੰਗਰ ਕਮੇਟੀ ਦੇ ਪ੍ਰਧਾਨ ਜੋਨ ਮਸੀਹ, ਬਾਬੂ ਪਤਰਸ, ਬਾਬੂ ਵਾਰਿਸ, ਬਾਬੂ ਕਰਮਾ, ਬਾਬੂ ਮਨੀ, ਸਰਪੰਚ ਰਾਖਲ ਸਮੇਤ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ |

ਪਿਛਲੀ ਖ਼ਬਰ ਪੁਰਾਣਾ ਸ਼ਾਲਾ ਤੋਂ ਚੱਕ ਸ਼ਰੀਫ਼ ਨੰੂ ਜਾਂਦੀ ਮੁੱਖ ਸੜਕ ਦੀ ਹਾਲਤ ਬੇਹੱਦ ਖਸਤਾ ਅਗਲੀ ਖ਼ਬਰ ਕਿਸਾਨ ਰਵਾਇਤੀ ਫ਼ਸਲਾਂ ਛੱਡ ਕੇ ਸਹਾਇਕ ਧੰਦਿਆਂ ਨੂੰ ਦੇ ਰਹੇ ਤਰਜੀਹ-ਕਿਸਾਨ ਪ੍ਰੀਤਮ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।