01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਵਾਰੀਅਰਜ਼ ਸੋਸ਼ਲ ਵੈੱਲਫੇਅਰ ਕਲੱਬ ਦੇ ਸੰਜੇ ਆਨੰਦ ਪ੍ਰਧਾਨ ਤੇ ਸੁਸ਼ੀਲ ਮਹਿੰਦਰੂ ਚੇਅਰਮੈਨ ਬਣੇ

ਅਜੀਤ ਡੈਸਕ 05-04-2026
ਪਠਾਨਕੋਟ, 4 ਅਪ੍ਰੈਲ (ਸੰਧੂ)- ਵਾਰੀਅਰਜ਼ ਸੋਸ਼ਲ ਵੈਲਫੇਅਰ ਕਲੱਬ ਪਠਾਨਕੋਟ ਦੀ ਮੀਟਿੰਗ ਸਰਪ੍ਰਸਤ ਉਮੇਸ਼ ਕੋਹਲੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕਲੱਬ ਦੀ ਸਰਬਸੰਮਤੀ ਨਾਲ ਕੀਤੀ ਗਈ ਚੋਣ ਵਿਚ ਸੰਜੇ ਆਨੰਦ ਨੂੰ ਪ੍ਰਧਾਨ ਅਤੇ ਸੁਸ਼ੀਲ ਮਹਿੰਦਰੂ ਨੂੰ ਚੇਅਰਮੈਨ ਚੁਣਿਆ ਗਿਆ | ਇਸ ਮੌਕੇ ਰਮਨ ਹਾਂਡਾ, ਡਾ: ਓ.ਪੀ. ਵਿੱਗ, ਜਗਦੀਸ਼ ਕੋਹਲੀ, ਐਨ.ਪੀ. ਧਵਨ, ਡਾ: ਰਾਕੇਸ਼ ਮਹਿੰਦਰੂ, ਦੀਪਕ ਕੱਕੜ, ਲਲਿਤ ਤ੍ਰੇਹਨ, ਸੰਦੀਪ ਕਪੂਰ, ਉੱਜਵਲ ਭੰਡਾਰੀ, ਪੁਨੀਤ ਕਪੂਰ ਤੇ ਨੀਰਜ ਸੇਖੜੀ ਵੀ ਹਾਜ਼ਰ ਸਨ | ਇਸ ਮੌਕੇ ਸਰਪ੍ਰਸਤ ਉਮੇਸ਼ ਕੋਹਲੀ ਨੇ ਦੱਸਿਆ ਕਿ ਕਲੱਬ ਸਮਾਜ ਸੇਵਾ ਦੇ ਖੇਤਰ 'ਚ ਸ਼ਾਨਦਾਰ ਕੰਮ ਕਰ ਰਿਹਾ ਹੈ | ਇਸ ਪਹਿਲ ਕਦਮੀ ਤਹਿਤ ਲਗਪਗ 25 ਸਮਾਜ ਸੇਵਾ ਪ੍ਰੋਜੈਕਟ ਕੀਤੇ ਗਏ ਹਨ | ਇਕ ਵਿਦਿਆਰਥੀ ਨੂੰ ਗੋਦ ਲਿਆ ਗਿਆ ਤੇ ਉਸ ਦੇ ਤਿੰਨ ਸਾਲਾਂ ਦੇ ਬੀ.ਐਸ.ਸੀ. ਸਿੱਖਿਆ ਦਾ ਖਰਚਾ ਪੂਰਾ ਕੀਤਾ ਜਾ ਰਿਹਾ ਹੈ | ਨਵ-ਨਿਯੁਕਤ ਪ੍ਰਧਾਨ ਸੰਜੇ ਆਨੰਦ ਅਤੇ ਚੇਅਰਮੈਨ ਸੁਸ਼ੀਲ ਮਹਿੰਦਰੂ ਨੇ ਕਿਹਾ ਕਿ ਉਹ ਕਲੱਬ ਮੈਂਬਰਾਂ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪ ਕੇ ਟੀਮ ਦੀ ਅਗਵਾਈ ਕਰਨ ਦਾ ਮੌਕਾ ਦਿੱਤਾ |
ਪਿਛਲੀ ਖ਼ਬਰ ਐੱਸ.ਐੱਮ.ਡੀ.ਆਰ.ਐੱਸ.ਡੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਅਗਲੀ ਖ਼ਬਰ ਭਾਜਪਾ ਦੀਆਂ ਨੀਤੀਗਤ ਨਾਕਾਮੀਆਂ ਦਾ ਬੋਝ ਹਰ ਭਾਰਤੀ 'ਤੇ ਪੈ ਰਿਹਾ- ਅਮਿਤ ਵਿੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।