29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸਤਿਗੁਰੂ ਕਬੀਰ ਮੰਦਰ ਫੱਜੂਪੁਰ ਨੇ ਮੁੱਖ ਪ੍ਰਚਾਰਕ ਭਗਤ ਦੀਨਾ ਨਾਥ ਨੂੰ ਸਨਮਾਨਿਤ ਕੀਤਾ

ਅਜੀਤ ਡੈਸਕ 05-04-2026
ਧਾਰੀਵਾਲ, 4 ਅਪ੍ਰੈਲ (ਜੇਮਸ ਨਾਹਰ)- ਪ੍ਰਬੰਧਕ ਕਮੇਟੀ ਸਤਿਗੁਰੂ ਕਬੀਰ ਮੰਦਿਰ ਫੱਜੂਪੁਰ ਵੱਲੋ ਮੰਦਿਰ ਦੇ ਮੁੱਖ ਪ੍ਰਚਾਰਕ ਭਗਤ ਦੀਨਾ ਨਾਥ ਨੂੰ ਉਨ੍ਹਾਂ ਦੇ ਪ੍ਰਚਾਰਕ ਵਜੋਂ 25 ਸਾਲ ਪੂਰੇ ਹੋਣ 'ਤੇ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਤਰਲੋਕ ਲਾਲ ਭਗਤ ਨੇ ਕਿਹਾ ਕਿ ਭਗਤ ਦੀਨਾ ਨਾਥ ਨੇ ਅੱਜ ਮੰਦਿਰ ਦੇ ਪ੍ਰਚਾਰਕ ਦੇ ਰੂਪ ਵਿਚ 25 ਸਾਲ ਪੂਰੇ ਕਰ ਲਏ ਹਨ, ਜੋ ਕਿ ਸਾਡੇ ਸਮਾਜ ਤੇ ਭਗਤ ਬਰਾਦਰੀ ਲਈ ਬੜੀ ਅਹਿਮ ਤੇ ਖੁਸ਼ੀ ਦੀ ਗੱਲ ਹੈ | ਉਨ੍ਹਾਂ ਕਿਹਾ ਕਿ ਭਗਤ ਦੀਨਾ ਨਾਥ ਦਾ ਸਾਡੇ ਮੰਦਿਰ ਅਤੇ ਸਮਾਜ ਲਈ ਜੋ ਪਿਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਦਿੱਤੀ ਹੈ, ਉਸ ਲਈ ਸਮੂਹ ਕਮੇਟੀ ਦੀਨਾ ਨਾਥ ਨੂੰ ਵਧਾਈ ਦਿੰਦੀ ਹੈ ਤੇ ਇਸ ਗੱਲ ਦੀ ਸ਼ਲਾਘਾ ਕਰਦੀ ਹੈ, ਆਪਣੇ-ਆਪ ਨੂੰ ਮੰਦਿਰ ਲਈ ਸਮਰਪਿਤ ਕਰ ਦੇਣਾ ਹਰ ਕਿਸੇ ਵਿਅਕਤੀ ਦੇ ਵੱਸ ਦੀ ਗੱਲ ਨਹੀਂ | ਇਸ ਮੌਕੇ ਪ੍ਰਧਾਨ ਤਰਲੋਕ ਲਾਲ ਭਗਤ ( ਏ ਡੀ ਓ.), ਸਰਪੰਚ ਰਾਮ ਸਵਰੂਪ (ਫੱਜੂਪੁਰ), ਸਰਪੰਚ ਰਚਨਾ ਭਗਤ (ਦੀਨਪੁਰ), ਪ੍ਰੇਮ ਪਾਲ ਚੂਨੀ ਲਾਲ, ਮਾਸਟਰ ਜਨਕ ਰਾਜ, ਜਗਦੀਸ਼ ਰਾਜ, ਦੇਸ ਰਾਜ ਜ਼ੱਫਰਵਾਲ, ਮੰਗਲ ਦਾਸ, ਜਤਿੰਦਰ ਦੀਨਪੁਰ, ਲਲਿਤ ਪ੍ਰਸ਼ਾਦ, ਰਤਨ ਲਾਲ, ਮਹਿੰਦਰ ਪਾਲ, ਰਾਮ ਲੁਬਾਇਆ, ਨਿਸ਼ਾਨ ਚੰਦ, ਮੋਹਨ ਲਾਲ, ਮਾਸਟਰ ਸੁਭਾਸ਼ ਚੰਦਰ, ਪੂਰਨ ਚੰਦ, ਰਾਣੀ ਦੇਵੀ, ਆਸ਼ਾ ਰਾਣੀ, ਕਮਲੇਸ਼ ਰਾਣੀ ਆਦਿ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਪੈਨਸ਼ਨਰ ਵੈਲਫ਼ੇਅਰ ਐਸੋਸੀਏਸ਼ਨ ਬਲਾਕ ਫ਼ਤਹਿਗੜ੍ਹ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਰੈਂਕਰਜ਼ ਇੰਟਰਨੈਸ਼ਨਲ ਪਬਲਿਕ ਸਕੂਲ ਕੋਟ ਧੰਦਲ ਵਿਖੇ ਹਾਕੀ ਦੇ ਚੋਣ ਟਰਾਇਲ 11 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।