18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਕਣਕ ਦੀ ਵਾਢੀ ਤੋਂ ਪਹਿਲਾਂ ਬਿਜਲੀ ਵਿਭਾਗ ਖੇਤਾਂ 'ਚ ਸੁਰੱਖਿਆ ਲਈ ਯੋਗ ਉਪਰਾਲੇ ਕਰੇ : ਕਿਸਾਨ ਯੂਨੀਅਨ <br/>

ਅਜੀਤ ਡੈਸਕ 04-04-2026
ਕਲਾਨੌਰ, 3 ਅਪ੍ਰੈਲ (ਪੁਰੇਵਾਲ)- ਸੰਤ ਸੁਲੱਖਣ ਸਿੰਘ ਮੱਲ੍ਹੀ ਦੇ ਗ੍ਰਹਿ ਵਿਖੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਦੀਆਂ ਹਦਾਇਤਾਂ 'ਤੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਨੁਮਾਇੰਦਿਆਂ ਦੀ ਮੀਟਿੰਗ ਹੋਈ ਜਿਸ 'ਚ ਯੂਨੀਅਨ ਆਗੂ ਸੁਖਵਿੰਦਰ ਸਿੰਘ ਨੇ ਕਿਹਾ ਕਿ ਅਜੇ ਇਸ ਖੇਤਰ 'ਚ ਕਣਕ ਦੀ ਵਾਢੀ ਨੂੰ ਸਮਾਂ ਰਹਿੰਦਾ ਹੈ ਤੇ ਬਿਜਲੀ ਵਿਭਾਗ ਨੂੰ ਚਾਹੀਦਾ ਹੈ ਕਿ ਉਹ ਵਿਸ਼ੇਸ਼ ਮੁਹਿੰਮ ਚਲਾ ਕੇ ਖੇਤਾਂ 'ਚ ਢਿੱਲੀਆਂ ਤਾਰਾਂ, ਟਰਾਂਸਫਾਰਮਰ ਦੇ ਖਰਾਬ ਸਵਿੱਚਾਂ ਅਤੇ ਜੰਪਰਾਂ ਆਦਿ ਦੀ ਦਰੁਸਤੀ ਨੂੰ ਯਕੀਨੀ ਕੀਤਾ ਜਾਵੇ | ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਜਿਨ੍ਹਾਂ ਦੇ ਖੇਤਾਂ 'ਚ ਬਿਜਲੀ ਦੀਆਂ ਤਾਰਾਂ ਨਾਲ ਦਰੱਖਤ ਲਗਦੇ ਹਨ, ਉਹ ਸੁਰੱਖਿਆ ਦੇ ਮੱਦੇਨਜ਼ਰ ਤਾਰਾਂ ਨੇੜਿਓਾ ਟਾਹਣੀਆਂ ਤੇ ਟਰਾਂਸਫਾਰਮਰਾਂ ਦੇ ਹੇਠੋਂ ਕਣਕ ਦੀ ਕਟਾਈ ਕਰ ਦੇਣ | ਇਸ ਮੌਕੇ ਪਰਮਿੰਦਰ ਸਿੰਘ ਜੌਨਡੀਅਰ ਵਾਲੇ, ਹਰਵੰਤ ਸਿੰਘ ਸਰਪੰਚ, ਪਰਮਿੰਦਰ ਸਿੰਘ ਗੁਰਦਾਸਨੰਗਲ, ਸੁਲੱਖਣ ਸਿੰਘ ਮੱਲ੍ਹੀ, ਸੁਖਵਿੰਦਰ ਸਿੰਘ ਮੱਲ੍ਹੀ, ਰਮਨਦੀਪ ਸਿੰਘ ਮੱਲ੍ਹੀ, ਗੋਪੀ ਸਿੰਘਪੁਰੀਆ, ਵੱਸਣ ਸਿੰਘ, ਕਰਨੈਲ ਸਿੰਘ ਸਮੇਤ ਹੋਰ ਕਿਸਾਨ ਵੀ ਹਾਜ਼ਰ ਰਹੇ |

ਪਿਛਲੀ ਖ਼ਬਰ ਕਲਾਨੌਰ 'ਚ ਪੀ.ਐਸ. ਵਿਲ੍ਹਾ ਬਣਿਆ ਲੋਕਾਂ ਦਾ ਮਨਪਸੰਦ <br/> ਅਗਲੀ ਖ਼ਬਰ ਸੇਂਟ ਕਬੀਰ ਪਬਲਿਕ ਸਕੂਲ ਵਲੋਂ ਨਵੇਂ ਵਿੱਦਿਅਕ ਸੈਸ਼ਨ ਦਾ ਆਗਾਜ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।