19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਡਾ. ਐਮ.ਆਰ.ਐਸ. ਭੱਲਾ ਸਕੂਲ ਵਲੋਂ ਅਨਿਲ ਨਈਅਰ ਤੇ ਸਮੂਹ ਪਰਿਵਾਰ ਦਾ ਸਨਮਾਨ <br/>

ਅਜੀਤ ਡੈਸਕ 04-04-2026
ਬਟਾਲਾ,3 ਅਪ੍ਰੈਲ (ਸਤਿੰਦਰ ਸਿੰਘ) - ਸਥਾਨਕ ਡਾ: ਐਮ.ਆਰ.ਐਸ. ਭੱਲਾ ਡੀ.ਏ.ਵੀ. ਸਕੂਲ ਕਿਲਾ ਮੰਡੀ ਬਟਾਲਾ ਵਿਚ ਡਾ. ਮੁਲਖ ਰਾਜ ਸਿੰਘ ਭੱਲਾ, ਜਿਨਾਂ ਦੇ ਨਾਂਅ 'ਤੇ ਇਹ ਸਕੂਲ ਸਥਾਪਿਤ ਹੈ, ਉਨ੍ਹਾਂ ਦੇ ਅਮਰੀਕਾ ਤੋਂ ਪਹੁੰਚੇ ਪਰਿਵਾਰਕ ਮੈਂਬਰ ਅਨਿਲ ਨਈਅਰ ਤੇ ਸਮੂਹ ਪਰਿਵਾਰ ਦਾ ਸਕੂਲ ਪਹੁੰਚਣ 'ਤੇ ਸਕੂਲ ਦੀ ਮੁੱਖ ਅਧਿਆਪਕਾ ਰਿਚਾ ਮਹਾਜਨ ਤੇ ਸਟਾਫ ਵਲੋਂ ਸਵਾਗਤ ਕੀਤਾ ਗਿਆ | ਇਸ ਮੌਕੇ ਅਨਿਲ ਨਈਅਰ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਕੂਲ ਦਾ ਦੌਰਾ ਕੀਤਾ | ਪਿ੍ੰਸੀਪਲ ਰਿਚਾ ਮਹਾਜਨ ਨੇ ਮਹਿਮਾਨਾਂ ਨੂੰ ਸਕੂਲ ਦੀਆਂ ਉਪਲੱਬਧੀਆਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਗੱਲਬਾਤ ਵੀ ਕੀਤੀ | ਸਕੂਲ ਵਿਚ ਹਵਨ ਯੱਗ ਵੀ ਕਰਵਾਇਆ ਗਿਆ | ਸਕੂਲ ਚੇਅਰਮੈਨ ਅਰੁਣ ਅਗਰਵਾਲ, ਐਲ.ਐਮ.ਸੀ. ਮੈਂਬਰ ਕੇ.ਐਲ. ਗੁਪਤਾ, ਅਸਵਨੀ ਮਰਵਾਹਾ ਤੇ ਮੋਨਾ ਮਰਵਾਹਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਚੇਅਰਮੈਨ ਅਰੁਣ ਅਗਰਵਾਲ, ਪਿ੍ੰਸੀਪਲ ਰਿਚਾ ਮਹਾਜਨ ਤੇ ਪ੍ਰਬੰਧਕ ਕਮੇਟੀ ਨੇ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ |

ਪਿਛਲੀ ਖ਼ਬਰ ਗੁੱਡ ਫਰਾਈਡੇ ਮੌਕੇ ਡਾਕਟਰ ਐਸ ਯੂਸਫ਼ ਨੇ ਬੂਟੇ ਵੰਡੇ <br/> ਅਗਲੀ ਖ਼ਬਰ ਵਾਰਿਸ ਮਸੀਹ ਰਹੀਮਾਬਾਦ ਨੇ ਐੱਸ.ਐੱਸ.ਪੀ. ਬਟਾਲਾ ਨੂੰ ਦਿੱਤਾ ਮੰਗ ਪੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।