21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਇੰਸਪੈਕਟਰ ਦੀਪਕਾ ਨੇ ਥਾਣਾ ਕਾਹਨੂੰਵਾਨ ਦਾ ਚਾਰਜ ਸੰਭਾਲਿਆ

ਅਜੀਤ ਡੈਸਕ 04-04-2026
ਕਾਹਨੂੰਵਾਨ, 3 ਅਪ੍ਰੈਲ (ਨਿਸ਼ਾਨ ਸਿੰਘ ਚਾਹਲ)- ਥਾਣਾ ਕਾਹਨੂੰਵਾਨ ਵਿਚ ਨਵ-ਨਿਯੁਕਤ ਐਸ.ਐਚ.ਓ. ਇੰਸਪੈਕਟਰ ਦੀਪਕਾ ਨੇ ਥਾਣੇ ਦਾ ਚਾਰਜ ਸੰਭਾਲਣ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਥਾਣੇ ਦੀ ਹਦੂਦ ਅੰਦਰ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਆਪਣੇ ਹੱਥਾਂ ਵਿਚ ਲੈਣ ਦੀ ਹਰਗਿਜ਼ ਨਹੀਂ ਦਿੱਤੀ ਜਾਵੇਗੀ | ਇਸ ਲਈ ਲੋਕ ਉਨ੍ਹਾਂ ਦੇ ਕੋਲ ਸਹੀ ਜਾਣਕਾਰੀ ਤੇ ਸਹੀ ਸ਼ਿਕਾਇਤਾਂ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਸਹੀ ਇਨਸਾਫ਼ ਮਿਲ ਸਕੇ | ਉਨ੍ਹਾਂ ਕਿਹਾ ਕਿ ਸਮਾਜ ਵਿਚੋਂ ਅਪਰਾਧ ਨੂੰ ਖਤਮ ਕਰਨ ਲਈ ਪੁਲਿਸ ਲਈ ਆਮ ਨਾਗਰਿਕਾਂ ਸਹਿਯੋਗ ਬਹੁਤ ਜ਼ਰੂਰੀ ਹੈ | ਇਸ ਲਈ ਮੇਰੀ ਇਲਾਕਾ ਨਿਵਾਸੀਆਂ ਨੂੰ ਅਪੀਲ ਹੈ ਕਿ ਸਮਾਜ ਵਿਚੋਂ ਅਪਰਾਧਿਕ ਗਤੀਵਿਧੀਆਂ ਨੂੰ ਖਤਮ ਕਰਨ ਲਈ ਪੁਲਿਸ ਨੂੰ ਸਹੀ ਜਾਣਕਾਰੀ ਤੇ ਸਹਿਯੋਗ ਦੇਣ |
ਪਿਛਲੀ ਖ਼ਬਰ ਪ੍ਰਸ਼ਾਸਨ ਨੇ ਯੂਰੀਆ ਖਾਦ ਦੀ ਬਲੈਕ ਨਾ ਰੋਕੀ ਤਾਂ ਸ਼੍ਰੋਮਣੀ ਅਕਾਲੀ ਦਲ ਸੰਘਰਸ਼ ਵਿੱਢੇਗਾ : ਨਰੇਸ਼ ਮਹਾਜਨ ਅਗਲੀ ਖ਼ਬਰ ਖਾਲਸਾ ਕਾਲਜ ਗੁਰਦਾਸਨੰਗਲ ਦੀ ਵਿਦਿਆਰਥਣ ਸਿਮਰਨਜੀਤ ਕੌਰ ਦੀ ਪੰਜਾਬ ਦੀ ਨੈਸ਼ਨਲ ਬਾਕਸਿੰਗ ਟੀਮ 'ਚ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।