ਧਾਰੀਵਾਲ, 31 ਮਾਰਚ (ਜੇਮਸ ਨਾਹਰ)-ਦਾ ਕ੍ਰਾਈਸਟ ਚਰਚ ਸੀ.ਐਨ.ਆਈ. ਧਾਰੀਵਾਲ ਦੇ ਉਦਘਾਟਨੀ ਸਮਾਗਮ ਦੇ ਸੰਬੰਧ ਵਿਚ ਚਰਚ ਦੇ ਮੁੱਖ ਪ੍ਰਬੰਧਕ ਪਾਦਰੀ ਰੈਵ. ਰੋਬਿਨ ਵਰਗਿਸ, ਚਰਚ ਦੇ ਆਗੂ ਸੈਕਟਰੀ ਰਿਟਾ. ਪਿ੍ੰਸੀਪਲ ਯਾਕੂਬ ਮਸੀਹ, ਖਜਾਨਚੀ ਰਿਟਾ. ਪਿ੍ੰਸੀਪਲ ਸੁਨੀਲ ਜੋਸਫ ਤੇ ਚਰਚ ਪ੍ਰਬੰਧਕੀ ਕਮੇਟੀ ਦੀ ਅਗਵਾਈ ਵਿਚ ਸਮਾਗਮ ਕਰਵਾਇਆ ਗਿਆ | ਸਮਾਗਮ 'ਚ ਸੀ.ਐਨ.ਆਈ. ਮਿਸ਼ਨ ਦੇ ਮਾਡਰੇਟਰ ਰੈਵ ਪਰਿਤਸ ਕੈਨਿੰਗ ਬਤੌਰ ਮੁੱਖ ਮਹਿਮਾਨ ਹਾਜਰ ਹੋਏ | ਇਸ ਤੋਂ ਇਲਾਵਾ ਡਾਇਓਸਿਸ ਆਫ਼ ਚੰਡੀਗੜ੍ਹ ਦੇ ਬਿਸਪ ਰੈਵ: ਦਰਬਾਰਾ, ਡਾਇਓਸਿਸ ਆਫ ਰਾਜਸਥਾਨ ਤੇ ਦਿੱਲੀ ਦੇ ਸਾਬਕਾ ਬਿਸ਼ਪ, ਕਿ੍ਸਚਨ ਵੈਲਫੇਅਰ ਬੋਰਡ ਦੇ ਚੇਅਰਮੈਨ ਡੈਨੀਏਲ ਭੱਟੀ, ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਮਸੀਹ ਗੌਰਵ ਆਦਿ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਐਨ.ਆਈ. ਮਿਸਨ ਦੇ ਮਾਡਰੇਟਰ ਰੈਵ, ਪਰਿਤਸ ਕੈਨਿੰਗ ਬਤੌਰ ਦਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਣ 'ਤੇ ਮਿਸ਼ਨ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਧਾਰੀਵਾਲ ਵਿਖੇ ਗੁਰਦਾਸਪੁਰ, ਅੰਮਿ੍ਤਸਰ, ਬਟਾਲਾ, ਫਿਰੋਜਪੁਰ, ਚੰਡੀਗੜ੍ਹ, ਮੋਹਾਲੀ, ਰੂਪਨਗਰ ਆਦਿ ਸੂਬੇ ਪੰਜਾਬ ਦੇ ਵੱਖ-ਵੱਖ ਜ਼ੋਨਾਂ ਦੇ ਪਾਦਰੀ ਸਾਹਿਬਾਨਾਂ ਨੇ ਹਾਰ ਪਾ ਕੇ ਨਿੱਘਾ ਸਵਾਗਤ ਕਰਦਿਆਂ ਸਨਮਾਨ ਕੀਤਾ | ਉਪਰੰਤ ਉਨ੍ਹਾਂ ਨੂੰ ਵੱਡੀ ਗਿਣਤੀ ਵਿਚ ਹਾਜ਼ਰ ਮਸੀਹ ਸੰਗਤਾਂ ਵਲੋਂ ਚਰਚ ਵਿਖੇ ਲਿਆਂਦਾ ਗਿਆ, ਜਿੱਥੇ ਉਨ੍ਹਾਂ ਨੇ ਰਸਮੀ ਰੀਬਨ ਕੱਟ ਕੇ ਚਰਚ ਦਾ ਉਦਘਾਟਨ ਕੀਤਾ | ਉਨ੍ਹਾਂ ਵਲੋਂ ਦਾ ਕ੍ਰਾਈਸਟ ਚਰਚ ਸੀ.ਐਨ.ਆਈ. ਦੇ ਉਦਘਾਟਨ ਦੀ ਸਭ ਨੂੰ ਵਧਾਈ ਦਿੰਦੇ ਹੋਏ ਪਵਿੱਤਰ ਬਾਈਬਲਾਂ ਰਾਹੀਂ ਹਮ ਕਲਾਮ ਹੋ ਕੇ ਸੰਗਤਾਂ ਨਾਲ ਵਚਨਾਂ ਦੀ ਸਾਂਝ ਪਾਈ | ਇਸ ਮੌਕੇ ਸਾਬਕਾ ਪਿ੍ੰਸੀਪਲ ਯਾਕੁਬ ਮਸੀਹ, ਰੈਵ: ਬਖਸੀਸ ਮਸੀਹ, ਰੈਵ: ਅਨੋਸ਼ ਮਸੀਹ ਬੱਲ, ਅਜੇ ਮਸੀਹ, ਅਸ਼ੋਕ ਮਸੀਹ, ਮੰਗਾ ਮਸੀਹ, ਲੱਕੀ ਨਾਹਰ, ਸਾਜਨ ਕੱਦੋ, ਵਿਲੀਅਮ ਮਸੀਹ, ਸਾਬਕਾ ਕੌਂਸਲਰ ਮੁੰਨਾ, ਸਾਬਕਾ