ਸ਼ਾਹਪੁਰ ਕੰਢੀ, 30 ਮਾਰਚ (ਰਣਜੀਤ ਸਿੰਘ)- ਸਰਕਾਰੀ ਪ੍ਰਾਇਮਰੀ ਸਕੂਲ ਰਾਜਪੁਰਾ ਵਿਖੇ ਪੰਜਾਬ ਸਕੂਲ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰ ਬੀ.ਪੀ.ਓ. ਧਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗ੍ਰੈਜੂਏਸ਼ਨ ਸਮਾਗਮ ਅਤੇ ਸਾਲਾਨਾ ਨਤੀਜਾ ਐਲਾਨ ਕੀਤਾ ਗਿਆ | ਆਪਣੀਆਂ ਜਮਾਤਾਂ 'ਚੋਂ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ 'ਤੇ ਰਹਿਣ ਵਾਲੇ ਵਿਦਿਆਰਥੀਆਂ ਨੰੂ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ ਤੇ ਨਵੇਂ ਆਏ ਵਿਦਿਆਰਥੀਆਂ ਦਾ ਰਵਾਇਤੀ ਢੰਗ ਨਾਲ ਸਵਾਗਤ ਕੀਤਾ ਗਿਆ | ਸੇਵਾ ਮੁਕਤ ਸੀ.ਐਚ.ਟੀ. ਪਤੰਬਰ ਕੁਮਾਰ ਨੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਮਾਰਗ ਦਰਸ਼ਨ ਕੀਤਾ | ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿਚ ਸਰਕਾਰੀ ਸਕੂਲਾਂ ਦੀ ਪੜ੍ਹਾਈ ਦਾ ਪੱਧਰ ਪ੍ਰਾਈਵੇਟ ਸਕੂਲਾਂ ਨਾਲੋਂ ਉੱਚਾ ਹੈ | ਸਰਕਾਰੀ ਸਕੂਲਾਂ ਦੇ ਅਧਿਆਪਕ ਬਹੁਤ ਮਿਹਨਤੀ ਤੇ ਵੱਧ ਪੜ੍ਹ ਲਿਖੇ ਹੋਏ ਹਨ | ਸਾਰੇ ਅਧਿਆਪਕ ਸਰਕਾਰ ਵਲੋਂ ਜਾਰੀ ਟੈਸਟ ਪਾਸ ਕਰਕੇ ਹੀ ਭਰਤੀ ਹੋਏ ਹਨ, ਜੋ ਬੱਚਿਆਂ ਨੰੂ ਜੀਵਨ ਵਿਚ ਸਹੀ ਸੇਧ ਦੇਣ ਵਿਚ ਕਾਮਯਾਬ ਹੋਏ ਹਨ | ਇਸ ਮੌਕੇ ਸਕੂਲ ਹੈੱਡ ਇੰਚਾਰਜ ਕਪਿਲ ਬਡਗਾਲ, ਪਵਨ ਕੁਮਾਰ, ਤਿ੍ਸ਼ਲਾ ਦੇਵੀ ਤੇ ਵਿਦਿਆਰਥੀਆਂ ਦੇ ਮਾਤਾ-ਪਿਤਾ ਹਾਜ਼ਰ ਸਨ |