ਪਠਾਨਕੋਟ, 30 ਮਾਰਚ (ਸੰਧੂ)- ਪੰਡਿਤ ਬੂਟੇ ਸ਼ਾਹ ਮੈਮੋਰੀਅਲ ਚੈਰੀਟੇਬਲ ਟਰੱਸਟ ਵਲੋਂ ਮਹਾਮਿ੍ਤਿਾਉਜਯ ਸ਼ਿਵ ਮੰਦਿਰ ਸਿਲਵਰ ਸਟੇਟ ਸੁਤੰਤਰਤਾ ਸੈਨਾਨੀ ਜਥੇਦਾਰ ਕੇਸਰ ਸਿੰਘ ਮਾਰਗ ਵਿਖੇ 36ਵਾਂ ਸ਼ਿਵ ਵਿਆਹ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸਮਾਗਮ ਦੀ ਅਗਵਾਈ ਪ੍ਰਧਾਨ ਰਾਜੇਸ਼ ਸ਼ਰਮਾ, ਖ਼ਜ਼ਾਨਚੀ ਮਨਵ ਸ਼ਰਮਾ ਤੇ ਸਕੱਤਰ ਕਨਵ ਸ਼ਰਮਾ ਨੇ ਕੀਤੀ | ਪ੍ਰੋਗਰਾਮ ਦੀ ਸ਼ੁਰੂਆਤ ਸਵੇਰੇ ਹਵਨ ਯੱਗ ਨਾਲ ਹੋਈ ਜਿਸ ਵਿਚ ਰਾਜੇਸ਼ ਪਰਾਸ਼ਰ, ਸੁਮਨ ਸ਼ਰਮਾ, ਮਨਵ ਸ਼ਰਮਾ, ਕਨਵ ਸ਼ਰਮਾ, ਗੁਲਸ਼ਨ ਕੌਸ਼ਲ ਸਮੇਤ ਹੋਰ ਸ਼ਰਧਾਲੂਆਂ ਨੇ ਮੰਤ੍ਰੋਚਾਰਣ ਦੇ ਵਿਚਕਾਰ ਆਹੂਤੀਆਂ ਪਾਈਆਂ ਤੇ ਭਗਵਾਨ ਸ਼ਿਵ ਦੀ ਪੂਜਾ ਅਰਚਨਾ ਕੀਤੀ | ਰਾਤ ਸਮੇਂ ਜੰਗਮ ਐਂਡ ਪਾਰਟੀ ਵਲੋਂ ਭਜਨਾਂ ਦੀ ਪੇਸ਼ਕਾਰੀ ਕੀਤੀ | ਅੰਤ ਵਿਚ ਵਿਧੀਵਤ ਸ਼ਿਵ-ਪਾਰਵਤੀ ਵਿਆਹ ਕਰਵਾਇਆ ਗਿਆ ਤੇ ਅਗਲੇ ਦਿਨ ਵਿਸ਼ਾਲ ਭੰਡਾਰੇ ਜਿਸ ਵਿਚ ਸੈਂਕੜੇ ਸ਼ਰਧਾਲੂਆਂ ਨੇ ਪ੍ਰਸ਼ਾਦ ਗ੍ਰਹਿਣ ਕੀਤਾ | ਪ੍ਰਧਾਨ ਰਾਜੇਸ਼ ਪਰਾਸ਼ਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਸਮਾਜ ਵਿਚ ਅਧਿਆਤਮਿਕਤਾ ਤੇ ਭਾਈਚਾਰੇ ਨੂੰ ਮਜ਼ਬੂਤ ਕਰਦੇ ਹਨ | ਇਸ ਮੌਕੇ ਸੁਮਨ ਸ਼ਰਮਾ, ਗੁਲਸ਼ਨ ਕੌਸ਼ਲ, ਲੋਕੇਸ਼ ਕੌਸ਼ਲ, ਰਣਵੀਰ, ਸੌਰਭ, ਅਜੈ ਸ਼ਰਮਾ, ਸਾਹਿਲ ਕਸ਼ਯਪ, ਅਤੁੱਲ, ਅਤੁੱਲ ਸ਼ਰਮਾ, ਸੁਸ਼ਾਂਤ ਵਰਮਾ, ਪਿ੍ੰਸ ਪ੍ਰਧਾਨ, ਰਾਜ ਕੁਮਾਰ, ਵਿਕਾਸ ਸ਼ਰਮਾ, ਰਾਮ ਕੁਮਾਰ, ਬਬੀਤਾ ਵਰਮਾ, ਸੁਕਿ੍ਤੀ ਵਰਮਾ ਤੇ ਨਨੀਆ ਆਦਿ ਹਾਜ਼ਰ ਸਨ |