28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਗੁਪਤ ਵਿਭਾਗ ਦੇ ਸੇਵਾ ਮੁਕਤ ਮੁਲਾਜ਼ਮਾਂ ਵਲੋਂ ਮੰਗਾਂ ਨੰੂ ਲੈ ਕੇ ਜਲਦ ਯੂਨੀਅਨ ਬਣਾਉਣ ਦਾ ਐਲਾਨ-ਇੰਸ: ਰਾਜ ਕੁਮਾਰ

ਅਜੀਤ ਡੈਸਕ 30-03-2026
ਗੁਰਦਾਸਪੁਰ, 29 ਮਾਰਚ (ਅਸ਼ੋਕ ਸ਼ਰਮਾ)-ਗੁਪਤ ਵਿਭਾਗ ਦੇ ਪੇਂਡੂ ਤੇ ਸ਼ਹਿਰੀ ਸੇਵਾ ਮੁਕਤ ਮੁਲਾਜ਼ਮਾਂ ਦੀ ਹੰਗਾਮੀ ਮੀਟਿੰਗ ਸੇਵਾ ਮੁਕਤ ਇੰਸਪੈਕਟਰ ਰਾਜ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਮੁਲਾਜ਼ਮਾਂ ਨੇ ਸਰਵਸੰਮਤੀ ਨਾਲ ਸੇਵਾ ਮੁਕਤ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਤੇ ਰੁਕੇ ਭੱਤਿਆਂ ਸਬੰਧੀ ਨਵੀਂ ਯੂਨੀਅਨ ਬਣਾਉਣ ਦਾ ਫ਼ੈਸਲਾ ਕੀਤਾ | ਮੁਲਾਜ਼ਮਾਂ ਦੱਸਿਆ ਕਿ 16 ਫ਼ੀਸਦੀ ਡੀ.ਏ, ਪਿਛਲਾ ਬਕਾਇਆ ਤੇ ਮੈਡੀਕਲ ਭੱਤਾ ਵਧਾਉਣ ਦੇ ਨਾਲ ਨਾਲ ਕਈ ਅਹਿਮ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ | ਉਨ੍ਹਾਂ ਮੰਗਾਂ ਸਬੰਧੀ ਪੰਜਾਬ ਦੇ ਗੁਪਤ ਵਿਭਾਗ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਨ ਦਾ ਸੁਝਾਅ ਦਿੱਤਾ | ਜ਼ਿਕਰਯੋਗ ਹੈ ਕਿ ਜਥੇਬੰਦੀ ਦੀ ਚੋਣ 10 ਅਪ੍ਰੈਲ ਨੰੂ ਗੁਰਦਾਸਪੁਰ ਵਿਖੇ ਹੋਵੇਗੀ | ਇਸ ਮੌਕੇ ਸੇਵਾ ਮੁਕਤ ਇੰਸ: ਮਨਮੋਹਨ ਸਿੰਘ ਭੈਣੀ ਪਸਵਾਲ, ਇੰਸ: ਸੁਖਵਿੰਦਰ ਸਿੰਘ, ਇੰਸ: ਬਿਕਰਮਜੀਤ ਸਿੰਘ, ਰਣਜੀਤ ਸਿੰਘ, ਅਸ਼ੋਕ ਕੁਮਾਰ, ਕੁਲਵੰਤ ਸਿੰਘ, ਇੰਸ: ਸਤਨਾਮ ਸਿੰਘ, ਏ.ਐਸ.ਆਈ ਸਤਪਾਲ ਤੋਂ ਇਲਾਵਾ ਹੋਰ ਸੇਵਾ ਮੁਕਤ ਮੁਲਾਜ਼ਮ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡਾਂ ਦਾ ਸਰਵਪੱਖੀ ਵਿਕਾਸ ਕਾਂਗਰਸ ਪਾਰਟੀ ਦੇ ਕਾਰਜਕਾਲ ਦੌਰਾਨ ਹੋਇਆ-ਸੀਨੀਅਰ ਆਗੂ ਲਖਬੀਰ ਸਿੰਘ ਅਗਲੀ ਖ਼ਬਰ ਪਿੰਡਾਂ ਦਾ ਸਰਵਪੱਖੀ ਵਿਕਾਸ ਕਾਂਗਰਸ ਪਾਰਟੀ ਦੇ ਕਾਰਜਕਾਲ ਦੌਰਾਨ ਹੋਇਆ-ਸੀਨੀਅਰ ਆਗੂ ਲਖਬੀਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।