31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਗੁਰਦਾਸਪੁਰ ਸ਼ਹਿਰ ਦੀਆਂ ਮੰਗਾਂ ਵੱਲ ਜ਼ਿਲ੍ਹਾ ਪ੍ਰਸ਼ਾਸਨ ਨਹੀਂ ਦੇ ਰਿਹਾ ਧਿਆਨ-ਕਾਮਰੇਡ ਅਮਰਜੀਤ ਸਿੰਘ ਸੈਣੀ

ਅਜੀਤ ਡੈਸਕ 28-03-2026
ਗੁਰਦਾਸਪੁਰ, 27 ਮਾਰਚ (ਚੱਕਰਾਜਾ)- ਸਥਾਨਕ ਸ਼ਹਿਰ ਦੀਆਂ ਵੱਖ-ਵੱਖ ਸਮੱਸਿਆਵਾਂ ਨੰੂ ਲੈ ਕੇ ਸਮਾਜ ਸੇਵੀ ਜਥੇਬੰਦੀ ਦੇ ਆਗੂਆਂ ਵਲੋਂ ਫਰਵਰੀ 2023 ਤੋਂ ਦਸੰਬਰ 2025 ਦੀ ਲਗਾਤਾਰਤਾ ਦੇ ਸਬੰਧ 'ਚ ਡਿਪਟੀ ਕਮਿਸ਼ਨਰ ਤੇ ਏ.ਡੀ.ਸੀ. ਨੰੂ ਮੰਗ ਪੱਤਰ ਤੇ ਯਾਦ ਪੱਤਰ ਸੌਂਪ ਕੇ ਹੱਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਕਈ ਵਾਰ ਪ੍ਰਸ਼ਾਸਨ ਨਾਲ ਮੀਟਿੰਗਾਂ ਕਰਕੇ ਲਿਖਾ ਪੜ੍ਹੀ ਕੀਤੀ ਗਈ ਹੈ ਪਰ ਅਜੇ ਤੱਕ ਪ੍ਰਸ਼ਾਸਨ ਦੇ ਕੰਨਾਂ 'ਤੇ ਜੰੂ ਤੱਕ ਨਹੀਂ ਸਰਕ ਰਹੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਾਮਰੇਡ ਅਮਰਜੀਤ ਸਿੰਘ ਸੈਣੀ ਤੇ ਰਘਬੀਰ ਸਿੰਘ ਚਾਹਲ ਵਲੋਂ ਸਾਂਝੇ ਤੌਰ 'ਤੇ ਕਿਹਾ ਕਿ ਸ਼ਹਿਰ ਦੀਆਂ ਸਾਰੀਆਂ ਸੜਕਾਂ ਪੀ.ਡਬਲਿਯੂ.ਡੀ ਤੇ ਕਮੇਟੀ ਵਲੋਂ ਤੋੜੀਆਂ ਹਨ, ਜਿਸ ਨਾਲ ਸਕੂਟਰੀਆਂ ਤੇ ਹੋਰ ਵਾਹਨ ਸਲਿਪ ਹੋਣ ਨਾਲ ਲੋਕਾਂ ਨੰੂ ਸੱਟਾਂ ਆਦਿ ਲੱਗ ਰਹੀਆਂ ਹਨ | ਜਦੋਂ ਕਿ ਸ਼ਹਿਰ ਅੰਦਰੋਂ ਫਾਇਰ ਬਿ੍ਗੇਡ ਦਫ਼ਤਰ ਨੰੂ ਬਾਹਰ ਕਰਨ, ਲਾਇਬ੍ਰੇਰੀ ਚੌਕ ਤੋਂ ਭਾਈ ਲਾਲੋ ਚੌਕ ਤੱਕ ਸੜਕ ਦੇ ਦੋਵੇਂ ਪਾਸੇ ਫੁੱਟਪਾਥ, ਭਾਈ ਲਾਲੋ ਚੌਕ ਤੋਂ ਰੇਲਵੇ ਸਟੇਸ਼ਨ ਤੱਕ ਸੜਕ ਦੀ ਮੁਰੰਮਤ ਕਰਕੇ ਇੰਟਰਲਾਕ ਟਾਈਲਾਂ ਲਗਾਉਣ, ਟਰੈਫ਼ਿਕ ਸਮੱਸਿਆ ਦਾ ਹੱਲ, ਸ਼ਹਿਰ ਅੰਦਰੋਂ ਮੱਛੀ ਮਾਰਕੀਟ ਨੰੂ ਬਾਹਰ ਕਰਨ, ਰੇਹੜੀਆਂ ਨੰੂ ਇਕ ਜਗ੍ਹਾ ਕਰਨ, ਗੁਰੂ ਨਾਨਕ, ਨਹਿਰੂ ਤੇ ਫਿਸ਼ ਪਾਰਕ ਦੀ ਸਫ਼ਾਈ, ਪੁਰਾਣੇ ਬੱਸ ਸਟੈਂਡ ਦੀ ਮੁਰੰਮਤ ਕਰਕੇ ਚੰਗੇ ਕੰਮ ਲਈ ਵਰਤਣ, ਦੁਕਾਨਦਾਰਾਂ ਵਲੋਂ ਕੀਤੇ ਨਜਾਇਜ਼ ਕਬਜ਼ੇ ਹਟਾਉਣ, ਪੁਰਾਣੇ ਬੱਸ ਸਟੈਂਡ ਦੇ ਪਿਛਲੇ ਪਾਸੇ ਵਾਲੀ ਸੜਕ ਤੋਂ ਨਜਾਇਜ਼ ਕਬਜ਼ੇ ਹਟਾਉਣ, ਬਾਜ਼ਾਰ ਅੰਦਰ ਚਾਰ ਪਹੀਆ ਵਾਹਨਾਂ 'ਤੇ ਰੋਕ ਲਗਾਉਣ, ਨਜਾਇਜ਼ ਚੱਲਦੇ ਈ.ਰਿਕਸ਼ਾ ਰੋਕਣ, ਸਰਕਟ ਹਾਊਸ ਵਾਲੀ ਬਿਲਡਿੰਗ ਨੰੂ ਚੰਗੇ ਕੰਮ ਲਈ ਵਰਤਣ, ਗਲੀਆਂ 'ਚ ਲੱਗੇ ਸੀਵਰੇਜ ਮੇਨ ਹੋਲਾਂ ਦੇ ਆਲੇ ਦੁਆਲੇ ਦੀ ਟੁੱਟੀ ਜਗ੍ਹਾ ਦੀ ਮੁਰੰਮਤ, ਸਟਰੀਟ ਲਾਈਟਾਂ ਦੀ ਦੁਰਵਰਤੋਂ ਰੋਕਣ ਆਦਿ ਮੰਗਾਂ ਤੋਂ ਜਾਣੂ ਕਰਵਾਉਂਦੇ ਆ ਰਹੇ ਹਨ ਪਰ ਪ੍ਰਸ਼ਾਸਨ ਵਲੋਂ ਕਿਸੇ ਸਮੱਸਿਆ ਦਾ ਹੱਲ ਨਹੀਂ ਕੀਤਾ ਅਤੇ ਜੇਕਰ ਪ੍ਰਸ਼ਾਸਨ ਨੇ ਸਮੱਸਿਆਵਾਂ ਵੱਲ ਧਿਆਨ ਨਾ ਦਿੱਤਾ ਤਾਂ ਜਥੇਬੰਦੀ ਸੰਘਰਸ਼ ਲਈ ਮਜਬੂਰ ਹੋਵੇਗੀ | ਇਸ ਮੌਕੇ ਕਰਨੈਲ ਸਿੰਘ ਭੁਲੇਚੱਕ, ਕੁਲਜੀਤ ਸਿੰਘ ਸਿਧਵਾਂ, ਮਨਮੋਹਨ ਸਿੰਘ ਛੀਨਾ, ਬਲਬੀਰ ਸਿੰਘ ਬੈਂਸ, ਕੁਲਵਿੰਦਰ ਸਿੰਘ, ਲਖਵਿੰਦਰ ਸਿੰਘ, ਦਰਸ਼ਨ ਸਿੰਘ, ਗੁਰਨਾਮ ਸਿੰਘ, ਮਨਜੀਤ ਸਿੰਘ, ਕਮਲਜੀਤ ਸ਼ਰਮਾ, ਓਮ ਪ੍ਰਕਾਸ਼ ਤੇ ਮੈਨੂਅਲ ਨਾਹਰ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਦੀ ਆਰਥਿਕਤਾ ਦੀ ਬਹਾਲੀ ਲਈ ਵਾਹਗਾ ਬਾਰਡਰ ਖੁੱਲ੍ਹਵਾਉਣਾ ਸਮੇਂ ਦੀ ਲੋੜ : ਜਤਿੰਦਰਬੀਰ ਸਿੰਘ ਪੰਨੂੰ ਅਗਲੀ ਖ਼ਬਰ ਪਿੰਡ ਖੋਖਰ ਦੀਆਂ ਮਹਿਲਾਵਾਂ ਨੂੰ ਮਾਨ ਸਰਕਾਰ ਵਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਤੋਂ ਜਾਣੂ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।